Home / ਪੰਜਾਬ / ਨਗਰ ਕੌਂਸਲ ਸੰਗਤ ’ਚ ਲੱਖਾਂ ਰੁਪਏ ਦਾ ਘੁਟਾਲਾ ਆਇਆ ਸਾਹਮਣੇ

ਨਗਰ ਕੌਂਸਲ ਸੰਗਤ ’ਚ ਲੱਖਾਂ ਰੁਪਏ ਦਾ ਘੁਟਾਲਾ ਆਇਆ ਸਾਹਮਣੇ

ਨਗਰ ਕੌਂਸਲ ਸੰਗਤ ’ਚ ਹੋਏ ਲੱਖਾਂ ਦੇ ਘੁਟਾਲੇ ਸਬੰਧੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਬਠਿੰਡਾ ਵੱਲੋਂ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਦੇ ਪੰਪ ਓਪਰੇਟਰ ਬਲਜੀਤ ਸਿੰਘ ਘੁੱਦਾ ਨੇ ਦੱਸਿਆ ਕਿ ਨਗਰ ਕੌਂਸਲ ਸੰਗਤ ਦੇ ਜੂਨੀਅਰ ਸਹਾਇਕ ਬਿੱਕਰ ਸਿੰਘ (ਹੁਣ ਰਿਟਾਇਰਡ ਇੰਸਪੈਕਟਰ ਰਾਮਾਂ), ਕਲਰਕ ਰਜਿੰਦਰ ਕੁਮਾਰ ਅਤੇ ਸੇਵਾਦਾਰ ਗੁਰਜੀਤ ਸਿੰਘ (ਹੁਣ ਕਲਰਕ) ਵੱਲੋਂ ਗੈਰਕਾਨੂੰਨੀ ਢੰਗ ਨਾਲ ਬਿਨਾਂ ਕਿਸੇ ਉੱਚ ਅਧਿਕਾਰੀ ਦੀ ਪ੍ਰਵਾਨਗੀ ਦੇ 106479 ਰੁਪਏ ਕਢਵਾ ਕੇ ਗਬਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੀਤੇ ਗਬਨ ‘ਚ ਬਿੱਕਰ ਸਿੰਘ ਵੱਲੋਂ 55744 ਰੁਪਏ, ਰਜਿੰਦਰ ਕੁਮਾਰ ਵੱਲੋਂ 20621 ਰੁਪਏ ਅਤੇ ਗੁਰਜੀਤ ਸਿੰਘ ਵੱਲੋਂ 30114 ਰੁਪਏ 5 ਦਿਨਾਂ ਦੇ ਹਫਤੇ ਦਾ ਲਾਭ ਲੈਣ ਲਈ ਕਢਵਾ ਲਏ ਸਨ।

ਇਸ ਬਾਰੇ ਉਨ੍ਹਾਂ ਵੱਲੋਂ ਨਾ ਤਾਂ ਲੇਖਾਕਾਰ ਦੀ ਰਿਪੋਰਟ, ਨਾ ਹੀ ਐਲ.ਏ. ਦੀ ਰਿਪੋਰਟ, ਨਾ ਹੀ ਕਿਸੇ ਸਰਕਾਰ ਦਾ ਪੱਤਰ ਜਾਂ ਨਗਰ ਕੌਂਸਲ ਦਾ ਮਤਾ ਅਤੇ ਨਾ ਹੀ ਕਿਸੇ ਅਦਾਲਤ ਦੇ ਫੈਸਲੇ ਦੀ ਕਾਪੀ ਦਾ ਹਵਾਲਾ ਦਿੱਤਾ ਗਿਆ। ਇਸ ਦੀ ਸ਼ਿਕਾਇਤ ਮਿਲਣ ’ਤੇ ਡਾਇਰੈਕਟਰ ਸਥਾਨਕ ਸਰਕਾਰ ਚੰਡੀਗੜ ਦੇ ਪੱਤਰ ਮੁਤਾਬਿਕ ਡਿਪਟੀ ਡਾਇਰੈਕਟਰ ਬਠਿੰਡਾ ਵੱਲੋਂ ਪੜਤਾਲ ਕਰਨ ’ਤੇ ਇਸ ਦਾ ਖੁਲਾਸਾ ਹੋਇਆ ਹੈ। ਸ਼ਿਕਾਇਤ ਕਰਤਾ ਪੰਪ ਓਪਰੇਟਰ ਬਲਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਬਠਿੰਡਾ ਵੱਲੋਂ ਵਿਭਾਗ ਦੇ ਵਿਜੀਲੈਂਸ ਸੈੱਲ ਨੂੰ ਅਗਲੇਰੀ ਕਾਰਵਾਈ ਕਰਦੇ ਹੋਏ ਉਕਤ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿਭਾਗ ਦੇ ਆਡਿਟ ਕਰਨ ਵਾਲੀ ਟੀਮ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਦੋਂ ਕਿ ਆਡਿਟ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਬਾਰੇ ਨਗਰ ਕੌਂਸਲ ਸੰਗਤ ਦੇ ਕਾਰਜਸਾਧਕ ਅਫਸਰ ਅਪਰਅਪਾਰ ਸਿੰਘ ਨੇ ਦੱਸਿਆ ਕਿ ਉਹ ਤਾਂ ਨਵੇਂ ਆਏ ਹਨ। ਇਸ ਲਈ ਉਹ ਇਸ ਬਾਰੇ ਕੁਝ ਨਹੀਂ ਦੱਸ ਸਕਦੇ।

Check Also

ਸਿਰਫ ਡੇਢ ਏਕੜ ਜ਼ਮੀਨ ਵਿੱਚੋਂ 50 ਲੱਖ ਸਾਲਾਨਾ ਆਮਦਨ ਲੈ ਰਿਹਾ ਇਹ ਕਿਸਾਨ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਪੰਜਾਬ ਵਿੱਚ ਬਣੇ ਅਜਿਹੇ ਵੱਖਰੇ ਫਾਰਮ ਬਾਰੇ ਜਾਣਕਾਰੀ ਦੇਣ ਜਾ …