Breaking News
Home / News / ਟੀ. ਵੀ. ਅਦਾਕਾਰਾ ਨੇ ਫਾਹਾ ਲਾ ਕੇ ਕੀਤੀ ਖੁ ਦ ਕੁ ਸ਼ੀ, ਅਪਾਰਟਮੈਂਟ ’ਚੋਂ ਮਿਲੀ ਲਾ ਸ਼

ਟੀ. ਵੀ. ਅਦਾਕਾਰਾ ਨੇ ਫਾਹਾ ਲਾ ਕੇ ਕੀਤੀ ਖੁ ਦ ਕੁ ਸ਼ੀ, ਅਪਾਰਟਮੈਂਟ ’ਚੋਂ ਮਿਲੀ ਲਾ ਸ਼

ਬੰਗਲੁਰੂ (ਬਿਊਰੋ)– ਕੰਨੜ ਟੀ. ਵੀ. ਸੀਰੀਅਲ ਦੀ ਅਦਾਕਾਰਾ ਸੌਜਨਿਆ ਨੇ ਵੀਰਵਾਰ ਨੂੰ ਸ਼ਹਿਰ ਦੇ ਨੇੜੇ ਇਕ ਅਪਾਰਟਮੈਂਟ ’ਚ ਛੱਤ ਦੇ ਪੱਖੇ ਨਾਲ ਲਟਕ ਕੇ ਖੁ ਦ ਕੁ ਸ਼ੀ ਕਰ ਲਈ ਹੈ। ਪੁਲਸ ਅਨੁਸਾਰ ਕੁਝ ਸਮੇਂ ਤੋਂ ਖ਼ਰਾਬ ਸਿਹਤ ਤੇ ਕੰਮ ਦੀ ਕਮੀ ਕਾਰਨ ਸੌਜਨਿਆ ਬਹੁਤ ਪ੍ਰੇਸ਼ਾਨ ਚੱਲ ਰਹੀ ਸੀ।

ਪੁਲਸ ਨੂੰ ਅਦਾਕਾਰਾ ਦੇ ਘਰੋਂ ਚਾਰ ਪੰਨਿਆਂ ਦਾ ਖੁਦ ਕੁ ਸ਼ੀ ਨੋਟ ਮਿਲਿਆ ਹੈ, ਜੋ ਅੰਗਰੇਜ਼ੀ ਤੇ ਕੰਨੜ ਭਾਸ਼ਾ ’ਚ ਲਿਖਿਆ ਗਿਆ ਹੈ। ਨੋਟ ’ਚ ਕਿਹਾ ਗਿਆ ਹੈ ਕਿ ਵਿਗੜਦੀ ਸਿਹਤ ਤੇ ਉਦਯੋਗ ’ਚ ਮੌਜੂਦਾ ਮਾਹੌਲ ਦੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਸੁਸਾਈਡ ਨੋਟ ’ਤੇ 27, 28 ਤੇ 30 ਸਤੰਬਰ ਦੀਆਂ ਤਾਰੀਖਾਂ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੌਜਨਿਆ ਦੀ ਲਟਕਦੀ ਲਾ ਸ਼ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਲਈ ਜ਼ੋਰ ਲਾਉਣਾ ਪਿਆ। ਨੋਟ ’ਚ ਇਹ ਵੀ ਕਿਹਾ ਗਿਆ ਹੈ ਕਿ ਉਹ ਇਸ ਕੰਮ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ ਤੇ ਕਹਿੰਦੀ ਹੈ ਕਿ ਉਹ ਆਪਣੀ ਖੁ ਦ ਕੁ ਸ਼ੀ ਲਈ ਇਕੱਲੀ ਜ਼ਿੰਮੇਵਾਰ ਹੈ। ਉਸ ਨੇ ਨੋਟ ’ਚ ਇਹ ਵੀ ਕਿਹਾ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਹੈ।

ਸੌਜਨਿਆ ਕੋਡਾਗੂ ਜ਼ਿਲ੍ਹੇ ਦੇ ਕੁਸ਼ਲਨਗਰ ਦੀ ਵਸਨੀਕ ਸੀ ਤੇ ਉਸ ਨੇ ਕੁਝ ਸੀਰੀਅਲ ਤੇ ਕੰਨੜ ਫ਼ਿਲਮਾਂ ’ਚ ਕੰਮ ਕੀਤਾ ਸੀ। ਪੁਲਸ ਨੇ ਉਸ ਦੀ ਲੱਤ ’ਤੇ ਲੱਗੇ ਟੈਟੂ ਤੋਂ ਉਸ ਦੀ ਪਛਾਣ ਕੀਤੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।

Check Also

ਕੈਪਟਨ ਨੇ ਅਰੂਸਾ ਤੇ ਸੋਨੀਆ ਗਾਂਧੀ ਦੀ ਫ਼ੋਟੋ ਕਰਤੀ ਜਾਰੀ, ਸਵਾਲ ਚੁੱਕਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਕੈਪਟਨ ਦੀ ਮਹਿਲਾ ਦੋਸਤ ਦੇ ਆਈਐਸਆਈ ਨਾਲ ਕੁਨੈਕਸ਼ਨ ਦੀ ਹੋਏਗੀ ਜਾਂਚ, ਪੰਜਾਬ ਸਰਕਾਰ ਦਾ ਵੱਡਾ …

Recent Comments

No comments to show.