Home / ਰਾਸ਼ਟਰੀ / 6 ਸਾਲਾਂ ‘ਚ ਗਰੀਬਾਂ ਲਈ ਜਿੰਨਾ ਕੰਮ ਹੋਇਆ ਓਨਾ ਪਹਿਲਾਂ ਕਦੇ ਨਹੀਂ ਹੋਇਆ-ਮੋਦੀ

6 ਸਾਲਾਂ ‘ਚ ਗਰੀਬਾਂ ਲਈ ਜਿੰਨਾ ਕੰਮ ਹੋਇਆ ਓਨਾ ਪਹਿਲਾਂ ਕਦੇ ਨਹੀਂ ਹੋਇਆ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ‘ਚ ਪਿਛਲੇ 6 ਸਾਲਾਂ ‘ਚ ਗਰੀਬਾਂ ਲਈ ਬਹੁਤ ਕੰਮ ਹੋਇਆ ਹੈ ਅਤੇ ਏਨਾ ਕੰਮ ਪਹਿਲਾਂ ਕਦੇ ਵੀ ਨਹੀਂ ਹੋਇਆ ਹੈ। ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ‘ਚ ਗਰੀਬਾਂ ਦੀ ਗੱਲ ਬਹੁਤ ਵਾਰੀ ਹੋਈ ਹੈ ਪਰ ਗਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ ‘ਚ ਹੋਇਆ ਹੈ, ਓਨਾ ਪਹਿਲਾਂ ਕਦੇ ਵੀ ਨਹੀਂ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਪੀ. ਐਮ. ਸਵਾਨਿਧੀ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦਾ ਗਰੀਬ ਤਾਂ ਕਾਗਜ਼ਾਂ ਦੇ ਡਰ ਕਾਰਨ ਬੈਂਕ ਤੱਕ ਨਹੀਂ ਜਾਂਦਾ। ਜਨਧਨ ਯੋਜਨਾ ਰਾਹੀਂ ਦੇਸ਼ ‘ਚ 40 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ ਗਏ ਹਨ। ਇਸ ਜਨਧਨ ਯੋਜਨਾ ਦੇ ਖਾਤਿਆਂ ਨਾਲ ਗਰੀਬ ਵਿਅਕਤੀ ਬੈਂਕ ਨਾਲ ਜੁੜਿਆ ਹੈ ਤਾਂ ਹੀ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼, ਆਵਾਸ ਯੋਜਨਾ ਦਾ ਲਾਭ ਅਤੇ ਆਰਥਿਕ ਮਦਦ ਮਿਲ ਰਹੀ ਹੈ।

ਸੁਪਰੀਮ ਕੋਰਟ ਨੇ 13 ਸਤੰਬਰ ਨੂੰ ਹੋਣ ਵਾਲੀ ਮੈਡੀਕਲ ‘ਚ ਦਾਖ਼ਲੇ ਲਈ ਨੀਟ ਪ੍ਰੀਖਿਆ ਰੱਦ ਕਰਨ ਜਾਂ ਮੁਲਤਵੀ ਕਰਨ ਲਈ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਸ਼ੋਕ ਭੂਸ਼ਣ, ਆਰ. ਸੁਭਾਸ਼ ਰੈੱਡੀ ਅਤੇ ਐੱਸ.ਆਰ. ਸ਼ਾਹ ਦੇ ਬੈਂਚ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪਟੀਸ਼ਨਕਰਤਾਵਾਂ ਨੇ ਬਿਹਾਰ ‘ਚ ਘੱਟ ਪ੍ਰੀਖਿਆ ਲਈ ਸਿਰਫ਼ ਦੋ ਪ੍ਰੀਖਿਆ ਕੇਂਦਰ ਹੋਣ ‘ਤੇ ਚਿੰਤਾ ਦਾ ਪ੍ਰਗਟਾਅ ਕਰਦਿਆਂ ਪ੍ਰੀਖਿਆ ਟਾਲਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨਾਂ ‘ਚ ਰਹਿਣ ਵਾਲੇ ਵਿਦਿਆਰਥੀਆਂ ਦੇ ਸਰੋਕਾਰਾਂ ਨੂੰ ਵੀ ਅੱਗੇ ਰੱਖਿਆ ਪਰ ਸਰਬਉੱਚ ਅਦਾਲਤ ਨੇ ਇਹ ਕਹਿ ਕੇ ਸਾਰੀਆਂ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ ਕਿ ਪ੍ਰਸ਼ਾਸਨ ਵਲੋਂ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਮੈਡੀਕਲ ਕਾਲਜਾਂ ‘ਚ ਦਾਖ਼ਲੇ ਲਈ ਨੀਟ ਪ੍ਰੀਖਿਆ 13 ਸਤੰਬਰ ਨੂੰ ਹੋਵੇਗੀ।

Leave a Reply

Your email address will not be published. Required fields are marked *