Breaking News
Home / Misc / ਖੰਡ ਮਿਸ਼ਰੀ ਸੈ ਕ ਸ ਸ ਕੈਂ ਡ ਲ ਨੂੰ ਨਿਕਲਿਆ ਹੋਸਟ ਜੋਗਿੰਦਰ ਬਾਸੀ ਦੀ ਨਿੱਜੀ ਕਾਢ

ਖੰਡ ਮਿਸ਼ਰੀ ਸੈ ਕ ਸ ਸ ਕੈਂ ਡ ਲ ਨੂੰ ਨਿਕਲਿਆ ਹੋਸਟ ਜੋਗਿੰਦਰ ਬਾਸੀ ਦੀ ਨਿੱਜੀ ਕਾਢ

ਪੰਜਾਬੀ ਪ੍ਰੈਸ ਕਲੱਬ ਬੀਸੀ ਵੱਲੋਂ ਪ੍ਰੈਸ ਕਾਨਫਰੰਸ- ਅੰਤਰਰਾਸ਼ਟਰੀ ਵਿਦਿਆਰਥਣ ਅਰਸ਼ਦੀਪ ਕੌਰ ਮੱਲ੍ਹੀ ਨੇ ਮੀਡੀਆ ਸੱਦ ਕੇ ਟਰਾਂਟੋ ਦੇ ਪੰਜਾਬੀ ਹੋਸਟ ‘ਤੇ ਲਾਏ ਗੰ ਭੀ ਰ ਦੋ ਸ਼:ਨਿੱਜੀ ਤਸਵੀਰਾਂ ਅਤੇ ਇ ਤ ਰਾ ਜ਼ ਯੋ ਗ ਟਿਪਣੀਆਂ ਲਈ ਟੋਰਾਂਟੋ ਦੇ ਟੀ ਵੀ ਹੋਸਟ ਖਿਲਾਫ ਕਨੂੰਨੀ ਕਾਰਵਾਈ ਦੀ ਚੇ ਤਾ ਵ ਨੀ..* ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤੇ ਅਹਿਮ ਖੁਲਾਸੇ..* ‘ਖੰਡ ਮਿਸ਼ਰੀ’ ਸੈ ਕ ਸ ਸ ਕੈਂ ਡ ਲ ਨੂੰ ਦੱਸਿਆ ਹੋਸਟ ਦੀ ਨਿੱਜੀ ਕਾਢ

ਸਰੀ – ਕੌਮਾਂਤਰੀ ਵਿਦਿਆਰਥੀ ਵੀਜ਼ੇ ਉਪਰ ਕੈਨੇਡਾ ਆਈ ਤੇ ਹੁਣ ਵਰਕ ਪਰਮਿਟ ਉਪਰ ਰਹਿ ਰਹੀ ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਮੱਲ੍ਹੀ ਨੇ ਟੋਰਾਂਟੋ ਦੇ ਉਘੇ ਪੰਜਾਬੀ ਬਰਾਡਕਾਸਟਰ ਅਤੇ ਟੀ ਵੀ ਹੋਸਟ ਜੋਗਿੰਦਰ ਬਾਸੀ ਉਪਰ ਉਸਦੀ ਆਗਿਆ ਤੋਂ ਬਿਨਾਂ ਉਸਦੀਆਂ ਨਿੱਜੀ ਤਸਵੀਰਾਂ ਅਤੇ ਇ ਤ ਰਾ ਜ਼ਯੋ ਗ ਟਿਪਣੀਆਂ ਪ੍ਰਸਾਰਿਤ ਕਰਨ ਲਈ ਉਸਦੇ ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਜਨਤਕ ਮੁਆਫੀ ਮੰਗਣ ਦੀ ਸ਼ਰਤ ਰੱਖੀ ਹੈ।

ਅੱਜ ਇਥੇ ਬੀ ਸੀ ਪੰਜਾਬੀ ਮੀਡੀਆ ਕਲੱਬ ਨਾਲ ਇਕ ਪੱਤਰਕਾਰ ਸੰਮੇਲਨ ਦੌਰਾਨ ਅਰਸ਼ਦੀਪ ਕੌਰ ਮੱਲੀ ਨੇ ਦੱਸਿਆ ਕਿ ਉਹ ਮੋਗਾ ਜਿਲ੍ਹੇ ਦੇ ਪਿੰਡ ਕਾਉਂਕੇ ਕਲਾਂ ਨਾਲ ਸਬੰਧਿਤ ਹੈ। ਉਹ ਸਾਲ 2016 ਵਿਚ ਵਿਦਿਆਰਥੀ ਵੀਜ਼ੇ ਉਪਰ ਕੈਨੇਡਾ ਆਈ ਸੀ। ਇਸ ਦੌਰਾਨ ਉਸਦੀ ਮੁਲਾਕਾਤ ਨੌਜਵਾਨ ਰਮਨਦੀਪ ਸਿੰਘ ਸੈਣੀ ਜੋ ਕਿ ਸਪੇਨ ਤੋਂ ਕੈਨੇਡਾ ਆਇਆ ਸੀ, ਨਾਲ ਹੋਈ। ਉਹਨਾਂ ਦੋਵਾਂ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਅਕਤੂਬਰ 2018 ਵਿਚ ਵਿਆਹ ਕਰਵਾ ਲਿਆ। ਪਰ ਇਸ ਵਿਆਹੁਤਾ ਜੀਵਨ ਦੌਰਾਨ ਰਮਨਦੀਪ ਸਿੰਘ ਦਾ ਉਸ ਪ੍ਰਤੀ ਵਿਹਾਰ ਬਹੁਤ ਹੀ ਅ ਸੱ ਭਿ ਅ ਕ ਅਤੇ ਜ਼ਾ ਲ ਮਾ ਨਾ ਰਿਹਾ। ਇਸੇ ਦੌਰਾਨ ਹੀ ਉਸਨੂੰ ਪਤਾ ਲੱਗਾ ਕਿ ਰਮਨਦੀਪ ਸਿੰਘ ਸਪੇਨ ਵਿਚ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸਦੇ ਇਥੇ ਵੀ ਕਿਸੇ ਲੜਕੀ ਨਾਲ ਨਾ ਜਾ ਇ ਜ਼ ਸ ਬੰ ਧ ਸਨ।

ਇਹਨਾਂ ਕਾਰਣ ਤੋਂ ਦੁਖੀ ਹੋਕੇ ਉਸਨੇ ਰਮਨਦੀਪ ਸਿੰਘ ਤੋਂ ਤਲਾਕ ਲੈ ਲਿਆ। ਪਰ ਇਸ ਉਪਰੰਤ ਵੀ ਉਹ ਉਸਨੂੰ ਸੋਸ਼ਲ ਮੀਡੀਆ ਅਤੇ ਹੋਰ ਸਮਾਜਿਕ ਥਾਵਾਂ ਉਪਰ ਬ ਦ ਨਾ ਮ ਅਤੇ ਪ੍ਰੇ ਸ਼ਾ ਨ ਕਰਦਾ ਰਿਹਾ। ਆਪਣੇ ਤਲਾਕਸ਼ੁਦਾ ਪਤੀ ਦੀਆਂ ਹਰਕਤਾਂ ਤੋਂ ਤੰ ਗ ਆਕੇ ਉਸਨੇ ‘ਬੀ ਬੀ ਸੀ ਟੋਰਾਂਟੋ’ ਦੇ ਟੀ ਵੀ ਹੋਸਟ ਜੋਗਿੰਦਰ ਬਾਸੀ ਨਾਲ ਸੰਪਰਕ ਕੀਤਾ। ਉਹ ਤਾਂ ਟੀ ਵੀ ਪ੍ਰੋਗਰਾਮ ਰਾਹੀਂ ਆਪਣੇ ਦੁੱਖਾਂ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਤਾਂਕਿ ਕੈਨੇਡਾ ਵਿਚ ਰਹਿ ਰਹੀਆਂ ਹੋਰ ਪੰਜਾਬੀ ਕੁੜੀਆਂ ਜਾਗਰੁਕ ਹੋ ਸਕਣ।

ਉਹ ਕਈ ਅਜਿਹੀਆਂ ਕੁੜੀਆਂ ਨੂੰ ਜਾਣਦੀ ਹੈ ਜੋ ਮੁੰਡਿਆਂ ਦੇ ਧੋ ਖੇ ਦਾ ਸ਼ਿਕਾਰ ਹੋਈਆਂ ਹਨ ਪਰ ਸਮਾਜਿਕ ਡਰੋਂ ਆਪਣਾ ਮੂੰਹ ਨਹੀਂ ਖੋਹਲਦੀਆਂ। ਪਰ ਉਸਦੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਟੀ ਵੀ ਹੋਸਟ ਨੇ ਉਸ ਨਾਲ ਦੋ ਮਿੰਟ ਗੱਲ ਕਰਨ ਉਪਰੰਤ ਉਸਨੂੰ ਇਕ ਖਾਸ ਪੰਜਾਬੀ ਮੀਡੀਆ ਗਰੁੱਪ ਰਾਹੀਂ ਚਰਚਿਤ ਕੀਤੇ ਇਕ ‘ਸੈ ਕ ਸ ਸ ਕੈਂ ਡ ਲ’ ਵਿਚ ਸ਼ਾਮਿਲ ‘ਖੰਡ ਮਿਸ਼ਰੀ’ ਨਾਮ ਨਾਲ ਜੋੜ ਦਿੱਤਾ। ਇਸ ‘ਖੰਡ ਮਿਸ਼ਰੀ’ ਸ ਕੈਂ ਡ ਲ ਦੀ ਗਵਾਹ ਬਣਾਉਂਦਿਆਂ ਉਸਦੀਆਂ ਤਸਵੀਰਾਂ ਅਤੇ ਕੁਝ ਖਾਸ ਗੱਲਾਂ ਉਸਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਸਾਰਿਤ ਕਰ ਦਿੱਤੀਆਂ।

ਅਰਸ਼ਦੀਪ ਕੌਰ ਦਾ ਕਹਿਣਾ ਹੈ ਕਿ ਉਸਨੇ ਟੀ ਵੀ ਹੋਸਟ ਜੋਗਿੰਦਰ ਬਾਸੀ ਕੋਲ ਜਦੋਂ ਇਸ ਸਬੰਧੀ ਇ ਤ ਰਾ ਜ਼ ਕੀਤਾ ਤਾਂ ਉਸਦਾ ਫੋਨ ਨੰਬਰ ਬਲੌਕ ਕਰ ਦਿੱਤਾ ਗਿਆ। ਉਹ ਪੀੜ੍ਹਤ ਹੋਣ ਦੇ ਬਾਵਜੂਦ ਉਸਦੇ ਖਿਲਾਫ ਹੀ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਧ ਮ ਕੀ ਦਿੱਤੀ ਗਈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਰਸ਼ਦੀਪ ਕੌਰ ਨੇ ਪੰਜਾਬੀ ਮੀਡੀਆ ਅਤੇ ਸਮਾਜਿਕ ਸੰਸਥਾਵਾਂ ਤੋਂ ਲੀਗਲ ਸਹਾਇਤਾ ਦੀ ਮੰਗ ਕੀਤੀ ਹੈ। ਉਸਦੀ ਮੰਗ ਹੈ ਕਿ ਨਿੱਜੀ ਤਸਵੀਰਾਂ ਅਤੇ ਉਸਦੇ ਮੂੰਹ ਵਿਚ ਪਾਈਆਂ ਗਈਆਂ ‘ਗਲਤ ਟਿਪਣੀਆਂ’ ਪ੍ਰਸਾਰਿਤ ਕੀਤੇ ਜਾਣ ਲਈ ਟੀ ਵੀ ਹੋਸਟ ਸਪੱਸ਼ਟੀਕਰਨ ਦੇਵੇ ਅਤੇ ਮੁਆਫੀ ਮੰਗੇ। ਅਗਰ ਟੀ ਵੀ ਹੋਸਟ ਅਜਿਹਾ ਨਹੀਂ ਕਰਦਾ ਤਾਂ ਉਹ ਉਸਦੇ ਖਿਲਾਫ ਮਾ ਨ ਹਾ ਨੀ ਦਾ ਦਾਅਵਾ ਕਰੇਗੀ।

Check Also

ਸਿਜਦਾ ਏਸ ਮੁਹੱਬਤ ਨੂੰ – ਮੁਹੱਬਤ ਦੀ ਦਾਸਤਾਨ ਜਦ ਵੀ ਲਿਖੀ ਜਾਵੇਗੀ, ਇਨ੍ਹਾਂ ਦੋਵਾਂ ਨੂੰ ਯਾਦ ਕੀਤਾ ਜਾਵੇਗਾ

ਉਮਾਰ ਤੇ ਜ਼ੈਨਬ 2011 ਵਿਚ ਪੰਜਾਬ ਯੂਨੀਵਰਸਿਟੀ,ਲਾਹੌਰ ਚ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗੲੇ ਤੇ …