Home / Misc / ਫਿਰ ਹੋਇਆ ਧੋਖਾ ,ਬੇਗਾਨਾ ਪੁੱਤ ਕੈਨੇਡਾ ਵਾਲੀ ਪਤਨੀ ਨੇ ਰੋਲਿਆ

ਫਿਰ ਹੋਇਆ ਧੋਖਾ ,ਬੇਗਾਨਾ ਪੁੱਤ ਕੈਨੇਡਾ ਵਾਲੀ ਪਤਨੀ ਨੇ ਰੋਲਿਆ

ਪੰਜਾਬ ਸਰਕਾਰ ਦੇ ਪਰਵਾਸੀ ਮਾਮਲਿਆਂ ਦੇ ਵਿਭਾਗ ਦੁਆਰਾ ਉਨ੍ਹਾਂ ਧੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਸਲਾਹ ਦਿੱਤੀ ਗਈ ਹੈ। ਜਿਹੜੇ ਆਪਣੀਆਂ ਧੀਆਂ ਦਾ ਵਿਆਹ ਵਿਦੇਸ਼ੀ ਲਾੜਿਆਂ ਨਾਲ ਕਰਨ ਦੇ ਚਾਹਵਾਨ ਹਨ। ਕਿਉਂਕਿ ਵਿਦੇਸ਼ੀ ਲਾੜਿਆਂ ਨਾਲ ਮਾਰੀਆਂ ਜਾਣ ਵਾਲੀਆਂ ਠੱਗੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਠੱਗੀ ਹੋਣ ਤੋਂ ਬਾਅਦ ਫਿਰ ਪੀੜਤ ਅਦਾਲਤਾਂ ਦਾ ਰੁਖ ਕਰਦੇ ਹਨ। ਇਸ ਨਾਲੋਂ ਚੰਗਾ ਹੈ ਕਿ ਪਹਿਲਾਂ ਹੀ ਇਸ ਪ੍ਰਤੀ ਚੰਗੀ ਤਰ੍ਹਾਂ ਜਾਣਕਾਰੀ ਲੈ ਲਈ ਜਾਵੇ ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ। ਪੰਜਾਬੀ ਮੁੰਡੇ ਕੁੜੀਆਂ ਵਿੱਚ ਅੱਜ ਕੱਲ੍ਹ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ।ਹਰ ਕੋਈ ਜਾਇਜ਼ ਜਾਂ ਨਾਜਾਇਜ਼ ਤਰੀਕਾ ਵਰਤ ਕੇ ਵਿਦੇਸ਼ ਵਿੱਚ ਪੱਕਾ ਹੋਣ ਦਾ ਚਾਹਵਾਨ ਹੈ। ਵਿਦੇਸ਼ ਦੇ ਸੁਪਨੇ ਦੇਖਦੇ ਇਨਸਾਨ ਨਾਲ ਕਈ ਵਾਰ ਧੋਖਾ ਹੋ ਜਾਂਦਾ ਹੈ। ਐੱਨਆਰਆਈ ਮੁੰਡਿਆਂ ਵੱਲੋਂ ਪੰਜਾਬੀ ਕੁੜੀਆਂ ਨਾਲ ਵਿਆਹ ਕਰਵਾਉਣ ਤੋਂ ਬਾਅਦ ਅਕਸਰ ਉਨ੍ਹਾਂ ਨਾਲ ਧੋਖਾ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਪੰਜਾਬ ਸਰਕਾਰ ਦੇ

ਪਰਵਾਸੀ ਮਾਮਲਿਆਂ ਬਾਰੇ ਵਿਭਾਗ ਨੇ ਪੰਜਾਬੀ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਮੁਹਿੰਮ ਛੇੜੀ ਹੈ। ਪਰਵਾਸੀ ਮਾਮਲਿਆਂ ਬਾਰੇ ਵਿਭਾਗ ਦੁਆਰਾ ਸੁਝਾਅ ਦਿੱਤਾ ਗਿਆ ਹੈ ਕਿ ਵਿਦੇਸ਼ੀ ਲਾੜਿਆਂ ਨਾਲ ਵਿਆਹ ਕਰਵਾਉਣ ਦੀ ਸੂਰਤ ਵਿੱਚ ਕਾਨੂੰਨੀ ਅਤੇ ਧਾਰਮਿਕ ਰਸਮਾਂ ਅਧੀਨ ਭਾਰਤ ਵਿੱਚ ਹੀ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇ। ਲਾੜੇ ਦੇ ਪਰਿਵਾਰ ਦੇ ਅਤੇ ਲਾੜੇ ਦੇ ਪਹਿਚਾਣ ਪੱਤਰ ਅਤੇ ਫੋਟੋਆਂ ਜ਼ਰੂਰ ਸਾਂਭ ਕੇ ਰੱਖਣੇ ਚਾਹੀਦੇ ਹਨ ਅਤੇ ਵਿਆਹ ਤੋਂ ਬਾਅਦ ਲਗਾਤਾਰ ਲਾੜੇ ਦੇ ਨਾਲ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਤੇ ਉਸ ਦੇ ਰਿਸ਼ਤੇਦਾਰਾਂ ਨਾਲ ਫੋਨ ਅਤੇ ਹੋਰ ਸਾਧਨਾਂ ਰਾਹੀਂ ਜੁੜੇ ਰਹਿਣਾ ਚਾਹੀਦਾ ਹੈ ਤਾਂ ਕਿ ਧੋ-ਖਾਧੜੀ ਦੇ ਮਾਮਲੇ ਵਿੱਚ ਜਾਣਕਾਰੀ ਮਿਲ ਸਕੇ। ਜਿੱਥੇ ਵਿਦੇਸ਼ ਰਹਿੰਦੇ ਲਾੜਿਆਂ ਸਬੰਧੀ ਲੜਕੀ ਵਾਲਿਆਂ ਨੂੰ ਜਾਣਕਾਰੀ ਰੱਖਣੀ ਜ਼ਰੂਰੀ ਹੈ।ਉੱਥੇ ਉਨ੍ਹਾਂ ਨੂੰ

ਆਪਣੀ ਲੜਕੀ ਨੂੰ ਵੀ ਉਸ ਮੁਲਕ ਦੇ ਕਾਨੂੰਨਾਂ ਅਤੇ ਅਧਿਕਾਰਾਂ ਪ੍ਰਤੀ ਸਿੱਖਿਆ ਦੇਣ ਦੀ ਜ਼ਰੂਰਤ ਹੈ। ਜਿਸ ਮੁਲਕ ਵਿੱਚ ਉਹ ਆਪਣੀ ਧੀ ਨੂੰ ਵਿਆਹੁਣ ਦੀ ਇੱਛਾ ਰੱਖਦੇ ਹਨ। ਜਿੱਥੇ ਲੜਕੀ ਨੂੰ ਆਪਣੇ ਕਾਨੂੰਨੀ ਦਸਤਾਵੇਜ਼ ਸੰਭਾਲਣੇ ਜ਼ਰੂਰੀ ਹਨ। ਉੱਥੇ ਹੀ ਪਤੀ ਦਾ ਪਾਸਪੋਰਟ ਵੀਜ਼ਾ ਅਤੇ ਜਾਇਦਾਦ ਦਾ ਵੇਰਵਾ ਵੀ ਆਪਣੇ ਕੋਲ ਸਕੈਨ ਕਰਕੇ ਰੱਖਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਲੜਕੀ ਨੂੰ ਚਾਹੀਦਾ ਹੈ ਕਿ ਉਸ ਨਾਲ ਕੋਈ ਵੀ ਹਾਦ-ਸਾ ਹੋਣ ਦੀ ਸੂਰਤ ਵਿੱਚ ਕਿਸੇ ਜਾਣਕਾਰ ਨਾਲ ਇਹ ਸਾਂਝਾ ਜ਼ਰੂਰ ਕੀਤਾ ਜਾਵੇ ਤਾਂ ਕਿ ਇਸ ਨੂੰ ਸ਼ੁਰੂ ਤੋਂ ਹੀ ਰੋਕਿਆ ਜਾ ਸਕੇ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …