Breaking News
Home / News / ਨਿਮਰਤ ਖਹਿਰਾ ਹੋਈ ਲੱਖਾ ਸਿਧਾਣਾ ਨਾਲ ਲਾਲ ਪੀਲੀ

ਨਿਮਰਤ ਖਹਿਰਾ ਹੋਈ ਲੱਖਾ ਸਿਧਾਣਾ ਨਾਲ ਲਾਲ ਪੀਲੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਰੇਲ ਟਰੈਕ ਬਸਤੀ ਟੈਂਕਾਂ ਵਾਲੀ ਉੱਤੇ ਲੱਗੇ ਪੱਕੇ ਮੋਰਚੇ ਦੇ 25ਵੇਂ ਦਿਨ ਸ਼ਾਮਿਲ ਹੋ ਕੇ 19 ਅਕਤੂਬਰ ਨੂੰ ਤਿੰਨੇ ਖੇਤੀ ਆਰਡੀਨੈਂਸ ਰੱਦ ਕਰਨ ਸਬੰਧੀ ਸੱਦੇ ਸਪੈਸ਼ਲ ਇਜਲਾਸ ਦਾ ਖਰੜਾ ਤੁਰੰਤ ਜਨਤਕ ਕਰਨ, A.P.M.C ਐਕਟ 1961 ਵਿੱਚ 2005, 2013 ਤੇ 14-8-2017 ਨੂੰ ਪੰਜਾਬ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਸੋਧਾਂ ਰੱਦ ਕਰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ ਦੀ ਮੰਗ ਕੀਤੀ।

ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਣਬੀਰ ਸਿੰਘ ਠੱਠਾ, ਬਲਵਿੰਦਰ ਸਿੰਘ ਲੋਹੁਕਾਂ, ਸੁਰਿੰਦਰ ਸਿੰਘ ਘੁੱਦੂਵਾਲਾ ਨੇ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀਆਂ, ਅਡਾਨੀਆਂ ਦੇ ਪੁਤਲੇ 23 ਅਕਤੂਬਰ ਨੂੰ ਅੰਮ੍ਰਿਤਸਰ,ਤਰਨਤਾਰਨ, ਜ਼ੀਰਾ, ਗੁਰੂ ਹਰਸਹਾਏ,ਫਾਜ਼ਿਲਕਾ, ਲੋਹੀਆਂ, ਸੁਲਤਾਨਪੁਰ ਲੋਧੀ ਤੇ ਟਾਂਡਾ ਆਦਿ ਸਥਾਨਾਂ ਉੱਤੇ ਫੂਕੇ ਜਾਣਗੇ ਤੇ 25 ਅਕਤੂਬਰ ਨੂੰ ਪੰਜਾਬ ਭਰ ਦੇ 800 ਤੋਂ ਵੱਧ ਪਿੰਡਾਂ ਵਿੱਚ ਰਾਵਣ ਰੂਪੀ ਬਦੀ ਦੇ ਪੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਜਾਣਗੇ।

ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ,ਬਲਰਾਜ ਸਿੰਘ ਫੇਰੋਕੇ, ਸੁਖਵੰਤ ਸਿੰਘ ਲੋਹੁਕਾਂ, ਅੰਗਰੇਜ਼ ਸਿੰਘ ਬੂਟੇਵਾਲਾ, ਲਖਵਿੰਦਰ ਸਿੰਘ ਜੋਗੇਵਾਲਾ, ਖਿਲਾਰਾ ਸਿੰਘ ਪੰਨੂੰ, ਅਮਰਜੀਤ ਸਿੰਘ ਸੰਤੂ ਵਾਲਾ, ਸੁਖਵਿੰਦਰ ਸਿੰਘ ਕੁਹਾਲਾ, ਲਖਵੀਰ ਸਿੰਘ ਬੂਈਆਂ ਵਾਲਾ, ਮਹਿਤਾਬ ਸਿੰਘ ਕੱਚਰ ਭੰਨ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਬਲਕਾਰ ਸਿੰਘ ਜੋਗੇਵਾਲਾ, ਜਰਨੈਲ ਸਿੰਘ ਵਾਰਸ ਵਾਲਾ, ਸਾਹਿਬ ਸਿੰਘ ਆਦਿ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ।

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …