Breaking News
Home / Misc / ਸਿੱਧੂ ਮੂਸੇਵਾਲੇ ਦੇ ਧਰਨੇ ਤੇ ਜਾਣ ਤੋੰ ਬਾਅਦ ਕਿਸਾਨ ਆਗੂ ਨਾਲ ਪਿਆ ਪੰਗਾ

ਸਿੱਧੂ ਮੂਸੇਵਾਲੇ ਦੇ ਧਰਨੇ ਤੇ ਜਾਣ ਤੋੰ ਬਾਅਦ ਕਿਸਾਨ ਆਗੂ ਨਾਲ ਪਿਆ ਪੰਗਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਕਿਸਾਨਾ ਦੇ ਧਰਨੇ ਤੇ ਜਾਣ ਉਪਰੰਤ ਕਿਸਾਨ ਆਗੂ ਤੇ ਨਰਾਜਗੀ ਜਿਤਾਉਦੇ ਹੋਏ ਜੋ ਕੁਝ ਉਸ ਨਾਲ ਵਾਪਰਿਆ ਉਹ ਸਭ ਕੁਝ ਸ਼ੋਸ਼ਲ ਮੀਡੀਆ ਤੇ ਲਾਈਵ ਆ ਕੇ ਬਿਆਨ ਕੀਤਾ ਹੈ ਸਿੱਧੂ ਮੂਸੇਵਾਲਾ ਨੇ ਆਖਿਆ ਹੈ ਕਿ ਜੇਕਰ ਤੁਸੀ ਸੱਚੀ ਚਾਹੁੰਦੇ ਹੋ ਕਿ ਏਕਾ ਹੋਵੇ ਤਾ ਨਫਰਤ ਦੀ ਰਾਜਨੀਤੀ ਬੰਦ ਕਰੋ ਉਹਨਾ ਨੇ ਇੱਥੋ ਤੱਕ ਆਖਿਆ ਕਿ ਜੇਕਰ ਉਸ ਨੂੰ ਬੁਲਾਇਆ ਜਾਵੇਗਾ ਤਾ ਹੀ ਹੁਣ ਉਹ ਧਰਨੇ ਵਿੱਚ ਜਾਵੇਗਾ ਅਤੇ ਬਿਨਾ ਬੁਲਾਇਆ ਉਹ ਕਿਸੇ ਵੀ ਧਰਨੇ ਵਿੱਚ ਨਹੀ ਜਾਵੇਗਾ ਸਿੱਧੂ ਨੇ ਕਿਹਾ ਕਿ

ਉਹ ਆਪਣੇ ਦੋਸਤਾ ਦੇ ਕਹਿਣ ਤੇ ਧਰਨੇ ਵਿੱਚ ਪਹੁੰਚਿਆ ਸੀ ਤੇ ਸੰਗਤ ਵਿੱਚ ਬੈਠ ਗਿਆ ਪਰ ਉੱਥੇ ਇੱਕ ਕਿਸਾਨ ਆਗੂ ਵੱਲੋ ਜਾਣਬੁੱਝ ਕੇ ਕਲਾਕਾਰਾ ਦੇ ਲੱਚਰਤਾ ਫੈਲਾਉਣ ਸਬੰਧੀ ਭਾਸ਼ਣ ਸ਼ੁਰੂ ਕਰ ਦਿੱਤਾ ਗਿਆ ਜਿਸ ਤੋ ਬਾਅਦ ਉਕਤ ਆਗੂ ਵੱਲੋ ਉਹਨਾ ਵੱਲੋ 25 ਸਤੰਬਰ ਨੂੰ ਮਾਨਸਾ ਵਿੱਚ ਲਗਾਏ ਗਏ ਧਰਨੇ ਨੂੰ ਆਪਣੇ ਕਿਸਾਨ ਧਰਨੇ ਦੇ ਬਰਾਬਰ ਲਗਾਉਣ ਸਬੰਧੀ ਜਾਣਬੁੱਝ ਕੇ ਕਰਾਰ ਦੇ ਦਿੱਤਾ ਗਿਆ ਅਤੇ ਫਿਰ ਕਲਾਕਰਾ ਦੇ ਧਰਨਿਆ ਵਿੱਚ ਸ਼ਾਮਿਲ ਹੋਣ ਨੂੰ ਕਿਸਾਨ ਆਗੂਆ ਹੱਥੋ ਮਾਇਕ ਖੋਹਣ ਦੀ ਨੀਅਤ ਹੋਣ ਸਬੰਧੀ ਦੋ ਸ਼ ਲਗਾ ਦਿੱਤੇ ਗਏ

ਸਿੱਧੂ ਨੇ ਕਿਹਾ ਕਿ ਇਹੋ ਜਿਹੇ ਬਿਆਨ ਦੇਣ ਤੋ ਬਾਅਦ ਫਿਰ ਕਿਸਾਨ ਆਗੂ ਕਹਿੰਦੇ ਹਨ ਕਿ ਨੌਜਵਾਨ ਵਰਗ ਧਰਨਿਆ ਵਿੱਚ ਸ਼ਾਮਿਲ ਨਹੀ ਹੁੰਦਾ ਜਦਕਿ ਅਸੀ ਕਿਸਾਨ ਆਗੂਆ ਦੇ ਏਕਤਾ ਦੇ ਹੋਕੇ ਤੇ ਟਾਈਮ ਕੱਢ ਕੇ ਧਰਨਿਆ ਵਿੱਚ ਪਹੁੰਚਦੇ ਹਾਂ ਤੇ ਫਿਰ ਸਾਨੂੰ ਲੱਚਰ ਲਾਣਾ ਕਹਿ ਕੇ ਸੰਬੋਧਿਤ ਕਰ ਦਿੱਤਾ ਜਾਦਾ ਹੈ ਉਹਨਾ ਕਿਹਾ ਕਿ ਜਿੱਥੇ ਕਲਾਕਾਰੀ ਉਹਨਾ ਦਾ ਪ੍ਰੋਫੈਸ਼ਨ ਹੈ ਉੱਥੇ ਹੀ ਕਿਸਾਨੀ ਨਾਲ ਉਹ ਮੁੱਢ ਤੋ ਜੁੜੇ ਹੋਏ ਹਨ ਅਤੇ ਜਦ ਉਹ ਧਰਨਿਆ ਵਿੱਚ ਸ਼ਾਮਿਲ ਹੁੰਦੇ ਹਨ ਤਾ ਉਹ ਇੱਕ ਕਿਸਾਨ ਵੱਜੋ ਹੀ ਸ਼ਾਮਿਲ ਹੁੰਦੇ ਹਨ ਨਾ ਕਿ ਕਲਾਕਾਰ ਵੱਜੋ ਉਹਨਾ ਨੇ ਕਿਸਾਨ ਆਗੂਆ ਨੂੰ ਧਰਨਿਆ ਵਿੱਚ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ ਤਾ ਜੋ ਸਭਨਾ ਵਿੱਚ ਏਕਾ ਬਣਿਆ ਰਹੇ ਤੇ ਸੰਘਰਸ਼ ਅੱਗੇ ਜਾਰੀ ਰੱਖਿਆ ਜਾ ਸਕੇ

Check Also

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ …