Breaking News
Home / News / ਕੈਪਟਨ ਨੇ ਪੱ ਟਿ ਆ ਕਾਂਗਰਸ ਦਾ ਇਕ ਹੋਰ ਮੰਤਰੀ

ਕੈਪਟਨ ਨੇ ਪੱ ਟਿ ਆ ਕਾਂਗਰਸ ਦਾ ਇਕ ਹੋਰ ਮੰਤਰੀ

ਇਸ ਵੇਲੇ ਦੀ ਵੱਡੀ ਖ਼ਬਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦਾ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਹ ਸਿਲਸਿਲਾ ਕਾਂਗਰਸ ਪਾਰਟੀ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਦੇ ਕੁਝ ਮੰਤਰੀ ਅਤੇ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋ ਗਏ ਹਨ ਅਤੇ ਕੁਝ ਵਿਧਾਇਕ ਬੀ ਜੇ ਪੀ ਵਿੱਚ ਸ਼ਾਮਲ ਹੋ ਗਏ ਹਨ ਇਸ ਦਰਮਿਆਨ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਭਾਜਪਾ ਵਿਚ ਸ਼ਾਮਿਲ

ਹੋਣ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਸੀ ਅਤੇ ਹੁਣ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਲਗਾਏ ਜਾ ਰਹੇ ਕਿਆਸਾਂ ਦਾ ਅੰਤ ਕਰਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਉਨ੍ਹਾਂ ਕਿਹਾ ਭਾਵੇਂ ਮੇਰਾ ਡੀ ਐਨ ਏ ਟੈਸਟ ਕਰਵਾ ਲਓ ਮੇਰੀ ਡੀ ਐੱਨ ਏ ਦੇ ਵਿਚ ਕਾਂਗਰਸ ਹੀ ਹੈ ਉਨ੍ਹਾਂ ਨੇ ਕਿਹਾ ਕਿ ਪਿਛਲੇ ਬਿਆਲੀ ਸਾਲਾਂ ਤੋਂ ਮੈਂ ਕਾਂਗਰਸ ਵਿਚ ਰਹਿ ਕੇ ਲੋਕਾਂ ਦੀ ਦਿਨ ਰਾਤ ਸੇਵਾ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਾਂਗਰਸੀ ਸੀ ਹੁਣ ਵੀ ਕਾਂਗਰਸ ਹੀ ਹਾਂ ਉਨ੍ਹਾਂ ਕਿਹਾ ਕਿ

ਮੇਰੇ ਡੀ ਐੱਨ ਏ ਨੂੰ ਚੈੱਕ ਕਰਵਾ ਲਓ ਜਿਸ ਦੇ ਵਿੱਚੋਂ ਕਾਂਗਰਸ ਹੀ ਨਿਕਲੇਗੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਜਪਾ ਵਿੱਚ ਸ਼ਾਮਲ ਹੋਣ ਦੇ ਕਿਆਸਾਂ ਨੂੰ ਸਾਧੂ ਸਿੰਘ ਧਰਮਸੋਤ ਨੇ ਹਲਕੇ ਵਿੱਚ ਲੈਂਦਿਆਂ ਕਿਹਾ ਕਿ ਇਹ ਇਸ ਸਦੀ ਦਾ ਸਭ ਤੋਂ ਵੱਡਾ ਚੁਟਕਲਾ ਹੋਵੇਗਾ ਜੇਕਰ ਦੋ ਦੂਣੀ ਪੰਜ ਹੋ ਸਕਦੇ ਹਨ ਤਾਂ ਇਹ ਵੀ ਸੱਚ ਹੋ ਸਕਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

Check Also

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ..ਸਬੂਤ …

Recent Comments

No comments to show.