Home / Misc / ਲੜਕੀਆਂ ਦੀ ਆਈਟੀਆਈ ਦੇ ਪ੍ਰਿੰਸੀਪਲ ਦੀ ਅਧਿਆਪਕਾ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ

ਲੜਕੀਆਂ ਦੀ ਆਈਟੀਆਈ ਦੇ ਪ੍ਰਿੰਸੀਪਲ ਦੀ ਅਧਿਆਪਕਾ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ

ਖੰਨਾ: ਲੜਕੀਆਂ ਦੀ ਆਈਟੀਆਈ ਬੂਲੇਪੁਰ, ਖੰਨਾ ਦੇ ਪ੍ਰਿੰਸੀਪਲ ਦੀ ਆਪਣੇ ਦਫ਼ਤਰ ਦੇ ਅੰਦਰ ਮਹਿਲਾ ਅਧਿਆਪਕ ਨਾਲ ਇ ਤ ਰਾ ਜ ਯੋ ਗ ਹਾਲਤ ‘ਚ ਵੀਡੀਓ ਵਾਇਰਲ ਹੋਈ ਹੈ। ਵੀਡਿਓ ਵਾਇਰਲ ਹੋਣ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਐੱਸਐੱਸਪੀ ਖੰਨਾ ਨੂੰ ਮਾਮਲੇ ਦੀ ਜਾਂਚ ਲਈ ਸ਼ਿ ਕਾ ਇ ਤ ਵੀ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਪ੍ਰਿੰਸੀਪਲ ਜਸਪਾਲ ਸਿੰਘ ਕੋਲ ਆਈਟੀਆਈ ਬੂਲੇਪੁਰ ਦੇ ਨਾਲ ਆਈਟੀਆਈ ਜਲਵੇੜਾ (ਸਰਹਿੰਦ) ਦਾ ਚਾਰਜ ਵੀ ਹੈ। ਵੀਡੀਓ ਸਾਹਮਣੇ ਹੋਣ ਤੋਂ ਬਾਅਦ ਲੜਕੀਆਂ ਦੀ ਆਈਟੀਆਈ ‘ਚ ਤਾਇਨਾਤ ਪ੍ਰਿੰਸੀਪਲ ਤੇ ਔਰਤ ਅਧਿਆਪਕ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਈਟੀਆਈ ਦੇ ਹੋਰ ਕਰਮਚਾਰੀਆਂ ਨੂੰ ਪ੍ਰਿੰਸੀਪਲ ਤੇ ਔਰਤ ਅਧਿਆਪਕ ਦੇ ਸਬੰਧਾਂ ਬਾਰੇ ਭਿਣਕ ਲੱਗੀ ਤਾਂ ਉਹ ਇਸ ਹਰਕਤ ਤੋਂ ਪ੍ਰੇਸ਼ਾਨ ਹੋ ਗਏ। ਜਿਸ ਤੋਂ ਬਾਅਦ ਪ੍ਰਿੰਸੀਪਲ ਤੇ ਮਹਿਲਾ ਅਧਿਆਪਕ ਦੀਆਂ ਹਰਕਤਾਂ ਤੋਂ ਤੰਗ ਸਟਾਫ਼ ਦੇ ਕੁੱਝ ਮੈਂਬਰਾਂ ਨੇ ਇਸ ਸ਼ਰਮਨਾਕ ਕਾਰਨਾਮੇ ਨੂੰ ਕੈਦ ਕਰਨ ਲਈ ਪ੍ਰਿੰਸੀਪਲ ਦੇ ਕਮਰੇ ‘ਚ ਲੁਕਵਾਂ ਕੈਮਰਾ ਲਗਾ ਦਿੱਤਾ ਸੀ। ਪ੍ਰਿੰਸੀਪਲ ਜਦੋਂ ਅਧਿਆਪਕਾਂ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਤਾਂ ਦੋਵਾਂ ਦੀਆਂ ਹਰਕਤਾਂ ਕੈਮਰੇ ‘ਚ ਕੈਦ ਹੋ ਗਈਆਂ। ਜਿਸ ਬਾਅਦ ਇਹ ਵੀਡੀਓ ਵਾਇਰਲ ਕੀਤੀ ਗਈ।

ਪ੍ਰਿੰਸੀਪਲ ਜਸਪਾਲ ਸਿੰਘ ਨੇ ਕਿਹਾ ਕਿ ਦਾਖਲੇ ਲਈ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਕੈਮਰੇ ਨਾਲ ਛੇੜਛਾੜ ਕਰਕੇ ਵੀਡੀਓ ਬਣਾਈ ਹੋਈ ਹੈ। ਜਿਸਦੀ ਸ਼ਿਕਾਇਤ ਐੱਸਐੱਸਪੀ ਖੰਨਾ ਨੂੰ ਕਰ ਦਿੱਤੀ ਗਈ ਹੈ।

ਲੜਕੀਆਂ ਦੀਆਂ ਦੋ ਆਈਟੀਆਈਜ ਦਾ ਚਾਰਜ ਸੰਭਾਲ ਰਹੇ ਪ੍ਰਿੰਸੀਪਲ ਜਸਪਾਲ ਸਿੰਘ ਦੀ ਮਹਿਲਾਂ ਅਧਿਆਪਕਾਂ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਉਣ ਦੇ ਬਾਅਦ ਪ੍ਰਿੰਸੀਪਲ ਦਾ ਤਬਾਦਲਾ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਕਰ ਦਿੱਤਾ ਗਿਆ। ਇਹ ਆਦੇਸ਼ ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਰੀ ਕੀਤੇ।

ਜਾਣਕਾਰੀ ਅਨੁਸਾਰ ਪ੍ਰਿੰਸੀਪਲ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਇਹ ਮਾਮਲਾ ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਵੀ ਪਹੁੰਚਿਆ ਸੀ। ਮੰਤਰੀ ਨੇ ਇਸਦੀ ਜਾਂਚ ਤੇ ਕਾਰਵਾਈ ਲਈ ਪ੍ਰਮੁੱਖ ਸਕੱਤਰ ਨੂੰ ਹਿਦਾਇਤ ਕੀਤੀ ਸੀ। ਪ੍ਰਮੁੱਖ ਸਕੱਤਰ ਨੇ ਇਸ ਪੂਰੇ ਘਟਨਾਕਰਮ ਦੀ ਜਾਂਚ ਲਈ ਵਧੀਕ ਡਾਇਰੈਕਟਰ ਦਲਜੀਤ ਕੌਰ ਤੇ ਸੰਯੁਕਤ ਡਾਇਰੈਕਟਰ ਗੁਰਪ੍ਰੀਤ ਸਿੰਘ ਦੀ ਕਮੇਟੀ ਬਣਾਈ ਹੈ। ਇਹ ਕਮੇਟੀ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …