Breaking News
Home / News / ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਅੰਮ੍ਰਿਤਸਰ ‘ਚ ਚੱਲੀਆਂ ਗੋ ਲੀਆਂ, ਕੁਝ ਦਿਨ ਪਹਿਲਾਂ ਹੋਏ ਸਨ BJP ‘ਚ ਸ਼ਾਮਿਲ

ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਅੰਮ੍ਰਿਤਸਰ ‘ਚ ਚੱਲੀਆਂ ਗੋ ਲੀਆਂ, ਕੁਝ ਦਿਨ ਪਹਿਲਾਂ ਹੋਏ ਸਨ BJP ‘ਚ ਸ਼ਾਮਿਲ

ਪੰਜਾਬੀ ਅਦਾਕਾਰ ਅਤੇ ਬਿੱਗ ਬਾਸ ਫੇਮ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖ ‘ਤੇ ਬੀਤੀ ਰਾਤ ਕੁਝ ਲੋਕਾਂ ਨੇ ਫਾ ਇ ਰਿੰ ਗ ਕਰ ਦਿੱਤੀ।ਜਾਣਕਾਰੀ ਮੁਤਾਬਕ ਇਹ ਘਟਨਾ ਉਦੋਂ ਹੋਈ ਜਦੋਂ ਸ਼ਹਿਨਾਜ ਦੇ ਪਿਤਾ ਆਪਣੇ ਡਰਾਈਵਰ ਦੇ ਘਰ ਵਾਪਸ ਆ ਰਹੇ ਸਨ।

ਹਾਲਾਂਕਿ ਗੋਲੀਆਂ ਕਾਰ ‘ਚ ਲੱਗੀਆਂ ਜਿਸ ਨਾਲ ਉਨਾਂ੍ਹ ਦਾ ਵਾਲ-ਵਾਲ ਬਚਾਅ ਹੋ ਗਿਆ।ਜਾਣਕਾਰੀ ਮੁਤਾਬਕ ਜੰਡਿਆਲਾ ਥਾਣੇ ਦੇ ਅਧੀਨ ਪੈਂਦੇ ਪਿੰਡ ‘ਚ ਇਹ ਘਟਨਾ ਹੋਈ ਹੈ।ਦੂਜੇ ਪਾਸੇ ਇਸ ਮਾਮਲੇ ਨੂੰ ਰਾਜਨੀਤਿਕ ਰੰਜਿਸ਼ ਦਾ ਐਂਗਲ ਵੀ ਦਿੱਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਸੰਤੋਖ ਸਿੰਘ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਏ ਸਨ।

ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਫਾਇਰਿੰਗ ਤੋਂ ਬਾਅਦ ਉਹ ਫ ਰਾ ਰ ਹੋ ਗਏ ਹਾਲਾਂਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਖੰਗਾਲੀ ਜਾ ਰਹੀ ਹੈ।ਦੂਜੇ ਪਾਸੇ ਸ਼ਹਿਨਾਜ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ‘ਤੇ ਇਸ ਤੋਂ ਪਹਿਲਾਂ ਵੀ ਹ ਮ ਲਾ ਹੋਇਆ ਸੀ।

ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ। ਐੱਫ.ਆਈ.ਆਈ. ਦਰਜ ਕਰ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਨਾਲ ਸਾਰੇ ਘਟਨਾਕ੍ਰਮ ਨੂੰ ਲੈ ਕੇ ਕਈ ਸੁਰਾਗ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ।

ਉਧਰ ਇਸ ਮਾਮਲੇ ‘ਚ ਸੋਤੰਖ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਹ ਆਪਣੇ ਡਰਾਈਵਰ ਦੇ ਨਾਲ ਕਿਸੇ ਕੰਮ ਤੋਂ ਬਾਹਰ ਗਏ ਸਨ ਅਤੇ ਰਾਤ 8 ਵਜੇ ਜੰਡਿਆਲਾ ਗੁਰੂ ਇਕ ਦੇ ਕੋਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ‘ਤੇ ਗੋ ਲੀ ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

Check Also

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ..ਸਬੂਤ …

Recent Comments

No comments to show.