Breaking News
Home / News / ਮੰਨਾ ਨੇ ਕੀਤਾ ਸ੍ਰੀ ਦਰਬਾਰ ਸਾਹਿਬ ਬੇਅਦਬੀ ਵਿਖੇ ਬੇਅਦਬੀ ਕਰਨ ਵਾਲੇ ਦਾ ਅਸਿੱਧੇ ਤੌਰ ਤੇ ਸਮਰਥਨ

ਮੰਨਾ ਨੇ ਕੀਤਾ ਸ੍ਰੀ ਦਰਬਾਰ ਸਾਹਿਬ ਬੇਅਦਬੀ ਵਿਖੇ ਬੇਅਦਬੀ ਕਰਨ ਵਾਲੇ ਦਾ ਅਸਿੱਧੇ ਤੌਰ ਤੇ ਸਮਰਥਨ

ਆਹ ਅੰਮ੍ਰਿਤਸਰ ਵਾਲਾ ਦਰਬਾਰ ਦੇ ਰਸਤੇ’ਚ ਇੱਕਠ ਕਰਕੇ ਬੇਅਦਬੀ ਦਾ ਅਸਿੱਧੇ ਢੰਗ ਨਾਲ ਸਮਰਥਨ ਕਰ ਰਿਹਾ। ਆਖ ਰਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਅੰਦਰ ਦੋਸ਼ੀ ਦਾ ਸੋਧਾ ਲਗਾਉਣਾ ਬੇਅਦਬੀ ਹੈ। ਕੀ ਇਹ ਇੱਕ ਹੋਰ ਵੀਡੀਓ ਬਣਾ ਕੇ ਅਖੇਗਾ ਕਿ ਦਰਬਾਰ ਸਾਹਿਬ ਅੰਦਰ “ਮੱਸੇ ਰੰਗੜ” ਦਾ ਸਿਰ ਵੱ ਢ ਣਾ ਵੀ ਗਲਤ ਸੀ ?

ਇਹ ਸਿੱਖਾਂ ਨੂੰ ਕਹਿ ਰਿਹਾ ਹੈ ਕਿ ਸੋਧਾ ਲਗਾਉਣ ਨਾਲ ਤੁਹਾਡੇ ਵਪਾਰ ਨੂੰ ਨੁਕਸਾਨ ਹੋਵੇਗਾ। ਜੇਕਰ ਅਜਿਹਾ ਕਰੋਗੇ ਤਾਂ ਤੁਹਾਡੇ ਨਾਲ ਕੌਣ ਵਪਾਰ ਕਰੇਗਾ। ਹੁਣ ਸਿੱਖ ਵਪਾਰ ਚੱਲਦਾ ਰੱਖਣ ਲਈ ਬੇਅਦਬੀ ਵਾਲਿਆਂ ਦਾ ਸਨਮਾਨ ਕਰਨ ਲੱਗ ਜਾਣ ?

ਫਿਰ ਇਹ ਭਾਈਚਾਰੇ ਦੀ ਦੁਹਾਈ ਦੇ ਰਿਹਾ ਕਿ ਸੋਧਾ ਲਗਾਉਣ ਨਾਲ ਭਾਈਚਾਰਕ ਸਾਂਝ ਖ਼ਤਰੇ’ਚ ਪੈ ਗਈ। ਕੀ ਇਹ ਦੱਸੇਗਾ ਕਿ ਭਾਈਚਾਰਕ ਸਾਂਝ ਕਿਸ ਤਰਾਂ ਟੁੱਟੀ ਹੈ ? ਕੀ ਸਿੱਖ ਕਿਸੇ ਵਿਸ਼ੇਸ਼ ਭਾਈਚਾਰੇ ਤੇ ਹਮਲੇ ਕਰਨ ਲੱਗ ਗਏ ? ਇਹ ਬੰਦਾ ਪੰਜਾਬ ਪੁਲਿਸ ਦੇ ਡੀ.ਜੀ.ਪੀ ਵਾਲੀ ਬੋਲੀ ਬੋਲ ਰਿਹਾ। ਇਹ ਇਸ ਕਾਰਵਾਈ ਨੂੰ ਫਿ ਰ ਕੂ ਰੰਗਤ ਦੇ ਕੇ ਸਿੱਖਾਂ ਖਿਲਾਫ਼ ਮਾਹੌਲ ਸਿਰਜ ਰਿਹਾ। ਜਦ ਕਿ ਭਾਈਚਾਰੇ ਨੂੰ ਕੁਝ ਵੀ ਨਹੀੰ ਹੋਇਆ।

ਕਹਿੰਦਾ ਦੋਸ਼ੀ ਤੋੰ ਪੁੱਛ ਗਿੱਛ ਨਹੀਂ ਕੀਤੀ ਤੇ ਸਬੂਤ ਮਿਟਾ ਦਿੱਤੇ। ਇਸ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਵੀ ਨਹੀੰ ਕੀਤੀ ਕਿ ਉਸ ਦੀ ਮੌਤ ਪੁੱਛ-ਗਿੱਛ ਦੌਰਾਨ ਹੀ ਹੋਈ। ਜਦ ਉਹ ਕੁਝ ਬਕਿਆ ਨਹੀੰ ਤਾਂ ਉਸ ਨੂੰ ਜਹਾਨ ਤੋੰ ਚਲਦਾ ਕੀਤਾ। ਇਹ ਜਵਾਬ ਦੇਵੇ ਕਿ ਪਿਛਲੇ ਪੰਜ ਸਾਲਾਂ’ਚ ਸਿੱਖਾਂ ਨੇ 27 ਦੋਖੀ ਪੁਲਿਸ ਨੂੰ ਫੜ ਕੇ ਦਿੱਤੇ। ਜਿਨ੍ਹਾਂ ਵਿੱਚੋਂ 18 ਪੁਲਿਸ ਨੇ ਪਾਗਲ ਕਹਿ ਕੇ ਛੱਡ ਦਿੱਤੇ। ਕਿਸੇ ਸਾਜਿਸ਼ ਦਾ ਪਤਾ ਲੱਗਿਆ? ਕਿ ਇਹ ਬੇਵਕੂਫ਼ ਜਾਣਦਾ ਨਹੀੰ ਕਿ ਇਹ ਸਿਲਸਲਾ ਕਦੋੰ ਤੋੰ ਚੱਲ ਰਿਹਾ ਹੈ। ਕੇਸਗੜ੍ਹ ਸਾਹਿਬ ਵਾਲਾ ਦੋਖੀ ਪੁਲਿਸ ਕੋਲ ਹੀ ਹੈ ਇਹ ਕਰ ਲਵੇ ਜਾ ਕੇ ਸਬੂਤ ਇੱਕਠੇ।

Check Also

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ

ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ..ਸਬੂਤ …

Recent Comments

No comments to show.