Breaking News
Home / Misc / ਕੈਨੇਡਾ ਵਾਲੀ ਪਤਨੀ ਨੇ ਨਹੀਂ ਸਪੌਂਸਰ ਕੀਤਾ ਸੀ ਪਤੀ ,ਅੱਕ ਕੇ ਮੁੰਡੇ ਨੇ…

ਕੈਨੇਡਾ ਵਾਲੀ ਪਤਨੀ ਨੇ ਨਹੀਂ ਸਪੌਂਸਰ ਕੀਤਾ ਸੀ ਪਤੀ ,ਅੱਕ ਕੇ ਮੁੰਡੇ ਨੇ…

ਵਿਆਹ ਕਰਵਾਕੇ ਵਿਦੇਸ਼ ਲਿਜਾਣ ਵਾਲੀ ਲਾੜੀ ਸਮੇਤ ਪਰਿਵਾਰ ਦੇ 5 ਜਣਿਆਂ ਖਿਲਾਫ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਵਿੰਦਰ ਸਿੰਘ ਵਾਸੀ ਪਿੰਡ ਬੱਲੋ ਨੇ ਥਾਣਾ ਸਦਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੋ ਸ਼ ਲਾਇਆ ਹੈ ਕਿ ਉਸਦੀ ਸ਼ਾਦੀ ਰਵਿੰਦਰ ਕੌਰ ਵਾਸੀ ਬੁੰਗਰਾ ਨਾਲ 23 ਅਪ੍ਰੈਲ 2019 ਨੂੰ ਹੋਇਆ ਸੀ। ਲੜਕੇ ਦੀ ਘਰਵਾਲੀ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਉਸਨੂੰ ਕੈਨੇਡਾ ਲਿਜਾਣ ਲਈ ਵਿਆਹ ਕਰਵਾਉਣ ਲਈ 20 ਲੱਖ ਦਿੱਤੇ ਸਨ। ਰਵਿੰਦਰ ਕੌਰ ਵਿਆਹ ਕਰਵਾਉਣ ਉਪਰੰਤ ਕੈਨੇਡਾ ਚਲੀ ਗਈ ਪਰ ਆਪਣੇ ਘਰ ਵਾਲੇ ਨੂੰ ਨਾਲ ਨਾ ਲੈਕੇ ਗਈ ਅਤੇ ਉਥੇ ਜਾਕੇ ਦੁਬਾਰਾ ਗੱਲ ਕਰਨੀ ਵੀ ਛੱਡ ਦਿੱਤੀ ਅਤੇ ਇਸ ਤਰ੍ਹਾਂ ਆਪਣੇ ਘਰਵਾਲੇ ਨਾਲ ਝਾਂ ਸੇ ਦੇਕੇ ਖੁਦ ਤਾਂ ਕੈਨੇਡਾ ਚਲੀ ਗਈ ਅਤੇ ਉਸਨੂੰ ਨਾਲ ਨਹੀਂ ਲੈਕੇ ਗਈ।

ਪੀੜਤ ਘਰ ਵਾਲੇ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਦੇ ਲਾਲਚ ਵਿੱਚ ਆਪਣੀ ਘਰਵਾਲੀ ਨੂੰ ਕੈਨੇਡਾ ਭੇਜਿਆ ਸੀ ਅਤੇ ਹੁਣ ਨਾ ਤਾਂ ਉਸਦੇ ਨਾਲ ਗੱਲ ਕਰਦੀ ਹੈ ਅਤੇ ਨਾਹੀ ਲੜਕੀ ਦੇ ਪਰਿਵਾਰ ਵਾਲੇ ਉਸਦੀ ਗੱਲ ਸੁਣਦੇ ਹਨ। ਉਸਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਉਸਦੇ ਨਾਲ ਠੱ ਗੀ ਮਾਰੀ ਹੈ। ਜਿਸਦੇ ਚਲਦਿਆਂ ਉਸਨੇ ਥਾਣਾ ਸਦਰ ਰਾਮਪੁਰਾ ਵਿੱਚ ਦਿੱਤੀ ਸ਼ਿਕਾਇਤ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਉਸਦੇ 20 ਲੱਖ ਰੁਪਏ ਵਾਪਿਸ ਦਿਲਵਾਏ ਜਾਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆ ਦੇ ਖਿਲਾਫ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਹਰਵਿੰਦਰ ਸਿੰਘ ਦੀ ਪਤਨੀ ਰਵਿੰਦਰ ਕੌਰ, ਰਵਿੰਦਰ ਕੌਰ ਦੇ ਪਿਤਾ ਗੁਰਤੇਜ ਸਿੰਘ , ਪਰਮਜੀਤ ਕੌਰ ਪਤਨੀ ਗੁਰਤੇਜ ਸਿੰਘ, ਨਰਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ, ਜੋਗਿੰਦਰ ਸਿੰਘ ਵਾਸੀ ਜੈਮਲ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਸ਼ੀ ਆਂ ਦੀ ਗ੍ਰਿਫਤਾਰੀ ਦੇ ਲਈ ਛਾਪਾਮਾਰੀ ਜਾਰੀ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Check Also

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ …