Home / News / ਸਰੀ ਦੇ ਚਾਰ ਹੋਰ ਪ੍ਰਸਿੱਧ ਕਾਰੋਬਾਰੀ ਚੜ੍ਹੇ ਪੁਲਿਸ ਅੜ੍ਹਿੱਕੇ

ਸਰੀ ਦੇ ਚਾਰ ਹੋਰ ਪ੍ਰਸਿੱਧ ਕਾਰੋਬਾਰੀ ਚੜ੍ਹੇ ਪੁਲਿਸ ਅੜ੍ਹਿੱਕੇ

ਸਰੀ ਦੇ ਬਾਠ ਜੋੜੇ ਦੇ ਇਮੀਗ੍ਰੇਸ਼ਨ ਫਰਾਡ ‘ਚ ਚਾਰਜ ਹੋਣ ਤੋਂ ਬਾਅਦ ਚਾਰ ਹੋਰ ਪ੍ਰਸਿੱਧ ਕਾਰੋਬਾਰੀ ਚੜ੍ਹੇ ਪੁਲਿਸ ਅੜ੍ਹਿੱਕੇ

ਚਾਰ ਪ੍ਰਸਿੱਧ ਬੀ.ਸੀ. ਕਾਰੋਬਾਰੀ ਇਮੀਗ੍ਰੇਸ਼ਨ ਐਂਡ ਰਿਫਊਜੀ ਪ੍ਰੋਟੈਕਸ਼ਨ ਐਕਟ (ਆਈਆਰਪੀਏ) ਦੇ ਤਹਿਤ ਇਮੀਗ੍ਰੇਸ਼ਨ ਅਤੇ ਕਥਿਤ ਇਮੀਗ੍ਰੇਸ਼ਨ ਧੋਖਾਧੜੀ ਨੈਟਵਰਕ ਵਿਚ ਉਨ੍ਹਾਂ ਦੀ ਭੂਮਿਕਾ ਲਈ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਰਣਧੀਰ ਤੂਰ, ਸੁਰਿੰਦਰ ਪਾਲ ਸਿੰਗਲਾ, ਵੇਦ ਕਲੇਰ ਅਤੇ ਗੁਰਤਾਜ਼ ਗਰੇਵਾਲ ‘ਤੇ ਲੋਕਾਂ ਨੂੰ ਉਨ੍ਹਾਂ ਦੇ ਇਮੀਗ੍ਰੇਸ਼ਨ ਨਾਲ ਜੁੜੇ ਤੱਥਾਂ ਦੀ ਗਲਤ ਜਾਣਕਾਰੀ ਦੇਣ ਵਿਚ ਸਹਾਇਤਾ ਕਰਨ ਦੀਆਂ ਕੋਸ਼ਿਸ਼ਾਂ ਦੇ ਇਲਜ਼ਾਮ ਲੱਗੇ ਹਨ। ਇਹਨਾਂ ਵਿਅਕਤੀਆਂ ‘ਤੇ ਸਤੰਬਰ ਦੇ ਸ਼ੁਰੂ ‘ਚ ਹੀ ਬਾਠ ਜੋੜ੍ਹੇ ਦੇ ਨਾਲ ਹੀ ਚਾਰਜ ਲਗਾਏ ਗਏ ਸਨ।
ਇਹ ਦੋਸ਼ ਚਾਰ ਸਾਲ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਵੱਲੋਂ ਕੈਨ-ਏਸ਼ੀਆ ਇਮੀਗ੍ਰੇਸ਼ਨ ਕੰਸਲਟੈਂਟਸ ਰੁਪਿੰਦਰ (ਰੋਨ) ਬਾਠ ਅਤੇ ਉਸ ਦੀ ਪਤਨੀ ਨਵਦੀਪ ਬਾਠ ਮਾਮਲੇ ਦੀ ਜਾਂਚ ਵਿਚ ਪਾਏ ਗਏ ਹਨ, ਜਿਸ ‘ਚ ਹੁਣ ਦੋਵਾਂ ਵਿਚ ਦਰਜਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।

ਏਜੰਸੀ ਮੁਤਾਬਕ ਤਿੰਨ ਸਾਲ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਜੋੜਾ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਵਿਭਾਗ ਕੋਲ ਵੀ ਲੋਕਾਂ ਦੇ ਗਲਤ ਸਬੂਤ ਬਣਾ ਕੇ ਪੇਸ਼ ਕਰਦਾ ਹੈ। ਪੰਜ ਅਕਤੂਬਰ 2017 ਨੂੰ ਏਜੰਸੀ ਨੇ ਉਹਨਾਂ ਦੇ ਦਫ਼ਤਰ ਦੀ ਛਾਣਬੀਣ ਕੀਤੀ ਅਤੇ ਬਰਾਮਦ ਕੀਤੇ ਗਏ ਦਸਤਾਵੇਜ਼ਾਂ ‘ਚ ਇਹਨਾਂ ਚਾਰ ਵਿਅਕਤੀਆਂ ਦੁਆਰਾ ਚਲਾਈਆਂ ਗਈਆਂ ਕੰਪਨੀਆਂ ਅਤੇ ਕਾਰੋਬਾਰਾਂ ਦੇ ਨਾਮ ਸ਼ਾਮਲ ਹਨ।

ਇਸੇ ਦੌਰਾਨ ਉਹਨਾਂ ਦੇ ਕੰਮ ਵਿਚ ਗੰਭੀਰ ਊਣਤਾਈਆਂ ਹੋਣ ਅਤੇ ਨਕਲੀ ਦਸਤਾਵੇਜ਼ ਬਣਾਏ ਜਾਣ ਦਾ ਪਤਾ ਲੱਗਾ।

ਦਸਤਾਵੇਜ਼ ਵਿਚ 144 ਹੋਰ ਵਿਦੇਸ਼ੀ ਨਾਗਰਿਕਾਂ ਦੇ ਨਾਲ 25 ਹੋਰ ਕੰਪਨੀਆਂ ਸੂਚੀਬੱਧ ਹਨ।

Check Also

ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੀ ਆਹ ਵੀਡੀਉ ਹੋਈ ਵਾਇਰਲ

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਫਖ਼ਰ-ਏ-ਕੌਮ ਪੰਥ ਰਤਨ ਨਾਲ ਨਵਾਜ਼ੀ ਜਾਣ ਵਾਲੀ …

Leave a Reply

Your email address will not be published. Required fields are marked *