Home / News / ਇੱਕ ਕਮਰੇ ‘ਚ 5 ਕੁੜੀਆਂ ਤੇ 4 ਮੁੰਡੇ ਫਿਰ ਅੱਗੇ ਜੋ ਹੋਇਆ ਦੇਖੋ

ਇੱਕ ਕਮਰੇ ‘ਚ 5 ਕੁੜੀਆਂ ਤੇ 4 ਮੁੰਡੇ ਫਿਰ ਅੱਗੇ ਜੋ ਹੋਇਆ ਦੇਖੋ

ਪੰਜਾਬ ਦੇ ਜਿਲ੍ਹਾ ਬਰਨਾਲਾ ਵਿੱਚ ਪੰਜਾਬ ਪੁਲਿਸ ਨੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਇੱਥੇ ਇੱਕ ਕਾਲੋਨੀ ਦੇ ਘਰ ‘ਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ। ਪੁਲਿਸ ਨੇ ਮੌਕੇ ਤੋਂ ਪੰਜ ਔਰਤਾਂ ਅਤੇ ਚਾਰ ਮਰਦਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਇੱਕ ਦੇ ਐਸ. ਐਚ. ਓ. ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਸੀ ਕਿ ਬਰਨਾਲਾ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਕਲੋਨੀ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਦੇ ਉੱਤੇ ਛਾਪਾ ਮਾਰ ਕੇ ਪੰਜ ਔਰਤਾਂ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਪੁਲਿਸ ਅਫ਼ਸਰਾਂ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਫੜੀਆਂ ਔਰਤਾਂ ‘ਤੇ ਦੋਸ਼ ਹੈ ਕਿ ਘਰ ਦੀ ਮਾਲਕਣ ਔਰਤਾਂ ਅਤੇ ਮਰਦਾਂ ਨੂੰ ਉਥੇ ਦੇਹ ਵਪਾਰ ਕਰਨ ਲਈ ਕਮਰੇ ਦਿੰਦੀ ਸੀ। ਪੁਲਿਸ ਨੇ ਔਰਤ ਸਣੇ 9 ਲੋਕਾਂ ‘ਤੇ ਪਰਚਾ ਦਰਜ ਕੀਤਾ ਹੈ।

Check Also

ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੀ ਆਹ ਵੀਡੀਉ ਹੋਈ ਵਾਇਰਲ

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਫਖ਼ਰ-ਏ-ਕੌਮ ਪੰਥ ਰਤਨ ਨਾਲ ਨਵਾਜ਼ੀ ਜਾਣ ਵਾਲੀ …

Leave a Reply

Your email address will not be published. Required fields are marked *