Home / Misc / ਲੌਂਗੋਵਾਲ ਦਾ ਵੱਡਾ ਬਿਆਨ

ਲੌਂਗੋਵਾਲ ਦਾ ਵੱਡਾ ਬਿਆਨ

ਖੁਰਦ-ਬੁਰਦ ਹੋਏ 328 ਪਾਵਨ ਸਰੂਪਾਂ ਦੇ ਦੇ ਮਾ ਮ ਲੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਇਸ ਸਬੰਧੀ ਕਾਨੂੰਨੀ ਕਾਰਵਾਈ ਤੋਂ ਹੱਥ ਪਿ ਛਾਂ ਹ ਖਿੱਚਦੇ ਹੋਏ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਖੁਦ ਕਾ ਰ ਵਾ ਈ ਕਰਨ ਦੀ ਸਮਰੱਥ ਹੈ ਇਸ ਕਰਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਿੱਛਲੇ ਕੁਝ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਬੰਧੀ ਰਿਕਾਰਡ ਚ ਵਾਧੇ ਘਾ ਟੇ ਕਾਰਨ ਮੰਦਭਾਗੀ ਚਰਚਾ ਚੱਲ ਰਹੀ ਹੈ।

ਇਸ ਕਾਰਨ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨ ਨੂੰ ਡੂੰਘੀ ਠੇਸ ਪਹੁੰਚੀ ਹੈ, ਇਸ ਲਈ ਮੈਂ ਨਿਮਰਤਾ ਸਹਿਤ ਸਮੁੱਚੀਆਂ ਸੰਗਤਾਂ ਨੂੰ ਮੁਆਫ਼ੀ ਮੰਗਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਹੀ ਗਾਇ ਬ ਹੋਏ ਨੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੇ ਅ ਦ ਬੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਕੁਝ ਮੁ ਲਾ ਜ਼ ਮਾਂ ਦੀਆਂ ਬੇਨਿਯਮੀਆਂ ਅਤੇ ਲਾਲਚ ਵੱਸ ਇਨ੍ਹਾਂ ਤੋਂ ਮਿਲੀ ਭੇਟਾ ਰਾਸ਼ੀ ਨੂੰ ਰਿਕਾਰਡ ਦੇ ‘ ਚ ਨਹੀਂ ਚੜ੍ਹਾਇਆ ਗਿਆ ਸਗੋਂ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਰਹੇ, ਜਿਸ ਦਾ ਜ਼ਿਕਰ ਜਾਂ ਚ ਕਮੇਟੀ ਦੀ ਰਿਪੋਰਟ ‘ਚ ਵੀ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਉਹ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਵਾਉਂਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਹੋਂਦ ‘ਚ ਆਈ ਸੀ ਉਸ ਸੋਚ ‘ਤੇ ਪਹਿਰਾ ਦਿੰਦਿਆਂ ਬੇਨਿਯਮੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਐੱਸ.ਜੀ.ਪੀ.ਸੀ. ਦੇ ਐਕਟ ਅਧੀਨ ਅਦਾਰੇ ‘ਚ ਰਹਿੰਦਿਆਂ ਪੰਥਕ ਪ੍ਰੰਪਰਾਵਾਂ ਅਤੇ ਰਵਾਇਤਾ ਦੇ ਅਨੁਕੂਲ ਸਖ਼ਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਕਾਮਾ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।

Check Also

ਕ੍ਰਿਸ਼ਮਾ ਕਪੂਰ ਦੀ ਬੇਟੀ ਦੀ ਸੱਚਾਈ ਜਾਣ ਦੰ ਗ ਰਹਿਜੋਗੇ

ਦੋਸਤੋ ਤੁਸੀਂ ਸੰਨ ਉੱਨੀ ਦੇ ਦ ਸ ਕ ਦੇ ਵਿੱ ਚ ਕਿ੍ਸ਼ਮਾ ਕਪੂਰ ਨੂੰ ਤਾਂ …

Leave a Reply

Your email address will not be published. Required fields are marked *