Breaking News
Home / Misc / ਵਿਆਹ ਵਾਲੀ ਰਾਤ ਲਾੜੀ ਨੇ ਚਾੜਿਆ ਚੰਨ, ਸੁੱਤੇ ਪਏ ਮੁੰਡੇ ਨਾਲ ਕਰਤਾ ਕਾਰਾ

ਵਿਆਹ ਵਾਲੀ ਰਾਤ ਲਾੜੀ ਨੇ ਚਾੜਿਆ ਚੰਨ, ਸੁੱਤੇ ਪਏ ਮੁੰਡੇ ਨਾਲ ਕਰਤਾ ਕਾਰਾ

ਅਕਸਰ ਲੋਕਾਂ ਦੇ ਨਾਲ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਖੂ ਚ ਠੱਗੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

ਮਾਮਲਾ ਇੱਕ ਨਵ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ ਨਗਦੀ ਅਤੇ ਸੋਨਾ ਲੈ ਕੇ ਫ਼ਰਾਰ ਹੁਣ ਦਾ ਹੈ ਪਰ ਸਮਾਂ ਰਹਿੰਦੇ ਪੁਲਿਸ ਅਧਿਕਾਰੀਆਂ ਨੇ ਇਸ ਲੁਟੇਰੀ ਦੁਲਹਨ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 15 ਸਤੰਬਰ 2 ਹਜਾਰ 21 ਨੂੰ ਮੈਂ ਆਪਣੇ ਦਫਤਰ ਹਾਜ਼ਰ ਸੀ ਉਸ ਦਿਨ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਥਾਣੇ ਆ ਕੇ ਦੱਸਿਆ ਸੀ

ਕਿ ਉਸ ਨਾਲ ਲੁੱਟ ਹੋ ਗਈ ਹੈ ਉਸ ਦੀ ਭੂਆ ਹਰਪ੍ਰੀਤ ਕੌਰ ਪਤਨੀ ਹਰਿੰਦਰ ਸਿੰਘ ਉਸ ਦੀ ਵਿਚੋਲੀ ਸੀ ਉਸ ਕੋਲੋਂ ਮੱਖੂ ਦੀਆਂ 5 ਔਰਤਾਂ ਨੇ ਵਿਚੋਲਗਿਰੀ ਕਰ ਕੇ 70 ਹਜ਼ਾਰ ਰੁਪਿਆ ਲੈ ਕੇ ਜਾਅਲੀ ਵਿਆਹ ਜਸਪ੍ਰੀਤ ਕੌਰ ਨਾਂ ਦੀ ਕੁੜੀ ਦੇ ਨਾਲ ਕਰ ਦਿੱਤਾ ਹੈ ਜਸਪ੍ਰੀਤ ਕੌਰ ਮੇਰੇ ਕੋਲ 1 ਦਿਨ ਹੀ ਰਹੀ ਹੈ

ਅਗਲੇ ਦਿਨ ਜਸਪ੍ਰੀਤ ਕੌਰ ਮੇਰਾ 5 ਤੋਲੇ ਸੋਨਾ ਤੇ ਜੋ ਸ਼ਗਨਾਂ ਦੇ ਪੈਸੇ ਇਕੱਠੇ ਹੋਏ ਸੀ ਕਰੀਬ 20 ਤੋਂ 21 ਹਜਾਰ ਰੁਪੱਈਆ ਉਹ ਵੀ ਚੋਰੀ ਕਰਕੇ ਫ਼ਰਾਰ ਹੋ ਗਈ ਹੈ ਤੇ ਹੁਣ ਮੈਨੂੰ ਪਤਾ ਲੱਗਿਆ ਹੈ ਕਿ 5 ਜ਼ਨਾਨੀਆਂ ਨੇ ਤੇ 2 ਆਦਮੀਆਂ ਨੇ ਇੱਕ ਗਰੋਹ ਬਣਾਇਆ ਹੋਇਆ ਹੈ ਤੇ ਜਾਅਲੀ ਵਿਆਹ ਕਰਵਾਉਂਦੇ ਸਨ ਤੇ ਭੋਲੇ ਭਾਲੇ ਲੋਕਾਂ ਦੇ ਕੋਲੋਂ ਪੈਸੇ ਲੈ ਕੇ ਵਿਆਹ ਕਰ ਦਿੰਦੇ ਹਨ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇੱਕ ਲੜਕੀ ਨੂੰ ਤੇ ਉਸ ਦੇ ਮਾਤਾ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Check Also

15 ਸਾਲ ਨੌਜਵਾਨ ਵਿਦੇਸ਼ਾਂ ਚ ਰੁਲਦਾ ਰਿਹਾ ਹੁਣ ਪਰਿਵਾਰ ਕਹਿੰਦਾ ਤੂੰ ਸਾਡੇ ਲਈ ਕੀ ਕੀਤਾ, ਰੋ ਰੋ ਦੱਸੀ ਹੱਡਬੀਤੀ

ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬਸਾਈਟ ਤੋਂ ਲਏ ਗਏ ਹਨ ਕਿਸੇ ਵੀ ਵਿਅਕਤੀ ਨੂੰ …

Recent Comments

No comments to show.