Home / Misc / ਆਪਣੇ ਪੁੱਤ ਦੇ ਵਿਆਹ ਚ ਦਾਜ ਵਿੱਚ ਸਿਰਫ ਲਿਆ ਇਕ ਰੁਪਿਆ ਅਤੇ ਨਾਰੀਅਲ

ਆਪਣੇ ਪੁੱਤ ਦੇ ਵਿਆਹ ਚ ਦਾਜ ਵਿੱਚ ਸਿਰਫ ਲਿਆ ਇਕ ਰੁਪਿਆ ਅਤੇ ਨਾਰੀਅਲ

ਅੱਜ ਦੇ ਸਮੇਂ ‘ਚ ਸਮਾਜ ‘ਚ ਲਗਾਤਾਰ ਜਿੱਥੇ ਦਾਜ ਲੋਭੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤਾਂ ਦੂਜੇ ਪਾਸੇ ਸਿਰਫ 1 ਰੁਪਿਆ ਅਤੇ 1 ਨਾਰੀਅਲ ਲੈ ਕੇ ਜਲੰਧਰ ਦੇ ਅਰਬਨ ਅਸਟੇਟ ਵਾਸੀ ਪੰਡਿਤ ਐੱਸ. ਕੇ. ਸ਼ਾਸਤਰੀ (ਭ੍ਰਿਗੂ) ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ। ਪੰਡਿਤ ਸ਼ਾਸਤਰੀ ਨੇ ਰਾਜਸਥਾਨ ਦੇ ਰਾਜਗੜ੍ਹ ਦੀ ਰਹਿਣ ਵਾਲੀ ਆਯੂਸ਼ਮਤੀ ਏਕਤਾ ਨਾਲ ਆਪਣੇ ਪੁੱਤਰ ਯੋਗੇਸ਼ ਸ਼ਾਸਤਰੀ ਦਾ ਵਿਆਹ ਬੀਤੇ ਦਿਨੀਂ ਇਕ ਸਾਦਾ ਸਮਾਰੋਹ ਕਰਕੇ ਕੀਤਾ।ਪੰ. ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਉਹ ਦਾਜ ‘ਚ ਕੁਝ ਨਹੀਂ ਲੈਣਗੇ। ਸਿਰਫ 1 ਰੁਪਿਆ ਅਤੇ ਨਾਰੀਅਲ ਵਿਆਹ ‘ਚ ਲੈ ਕੇ ਲੜਕੀ ਘਰ ਲੈ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਿਰਫ 10 ਰੁਪਏ ਹੀ ਵਿਆਹ ਦੌਰਾਨ ਹੋਈ ਮਿਲਣੀ ‘ਚ ਲਏ। ਸਮਾਜ ‘ਚ ਦਾਜ ਲੋਭੀਆਂ ਨੂੰ ਅਜਿਹਾ ਕਰਕੇ ਉਨ੍ਹਾਂ ਇਕ ਸੰਦੇਸ਼ ਦਿੱਤਾ ਹੈ ਕਿ ਉਹ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਦਾਜ ਲਈ ਤੰਗ ਨਾ ਕਰਨ। ਉਨ੍ਹਾਂ ਨੇ ਦਾਜ ਨੂੰ ਸਮਾਜ ਦੀ ਇਕ ਬਹੁਤ ਵੱਡੀ ਬੁਰਾਈ ਦੱਸਿਆ, ਲੋਕਾਂ ਨੂੰ ਵੀ ਜਿਸ ਨਾਲ ਲੜਨ ਲਈ ਅੱਗੇ ਆਉਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਇਕ ਨਵੀਂ ਦਿਸ਼ਾ ਸਮਾਜ ਦੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਦਿੱਤੀ ਗਈ ਹੈ। ਇਸ ਨਾਲ ਘੱਟੋ-ਘੱਟ ਕੁਝ ਲੋਕਾਂ ‘ਚ ਤਾਂ ਜਾਗਰੂਕਤਾ ਆਵੇਗੀ। ਇਸ ਨਾਲ ਉਨ੍ਹਾਂ ਦੀ ਕੋਸ਼ਿਸ਼ ਕਿਸੇ ਹੱਦ ਤੱਕ ਸਫਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੁੱਤਰ ਦੇ ਵਿਆਹ ਨੂੰ ਦੇਖਦਿਆਂ ਉਨ੍ਹਾਂ ਨੇ ਅਰਬਨ ਅਸਟੇਟ ‘ਚ ਆਪਣੇ ਘਰ ਲੋਕਾਂ ਨੂੰ ਪਾਰਟੀ ਦਿੱਤੀ ਜਿਸ ‘ਚ ਅਨੇਕਾਂ ਪਤਵੰਤੇ ਸੱਜਣ ਮਿੱਤਰ ਸੱਦੇ ਗਏ। ਉਥੇ ਵੀ ਲੜਕੀ ਵਾਲਿਆਂ ‘ਤੇ ਕੋਈ ਬੋਝ ਨਹੀਂ ਪਾਇਆ ਗਿਆ ਅਤੇ ਪੰਡਿਤ ਸ਼ਾਸਤਰੀ ਨੇ ਕਿਹਾ ਕਿ ਉਹ ਖੁਦ ਬਰਾਤ ਲੈ ਕੇ ਰਾਜਗੜ੍ਹ (ਰਾਜਸਥਾਨ) ਗਏ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …