Home / Misc / ਗੁਰਨਾਮ ਭੁੱਲਰ ਨੇ ਟਰੱਕ ਡਰਾਈਵਰਾਂ ਨੂੰ ਕੀਤਾ ਨਰਾਜ਼- ਦੱਸਿਆ ਅਨਪੜ ਤੇ ਨ ਸ਼ ਈ

ਗੁਰਨਾਮ ਭੁੱਲਰ ਨੇ ਟਰੱਕ ਡਰਾਈਵਰਾਂ ਨੂੰ ਕੀਤਾ ਨਰਾਜ਼- ਦੱਸਿਆ ਅਨਪੜ ਤੇ ਨ ਸ਼ ਈ

ਪਹਿਲਾ ਇਸ਼ਤਰਾ ਸੱਤੀ ਨੇ ਚਵਲ ਮਾਰੀ ਸੀ ਤੇ ਹੁਣ ਗਿੱਲ ਰੌਂਤੇ ਦਾ ਲਿਖਿਆਂ ਅਤੇ ਇਸ ਛੁਲਾਰੂ ਜਿਹੇ ਗਾਇਆ ਗੀਤ ਕਿ , ਡਰਾਇਵਰ ਤਾਂ ਨਸ਼ਾ ਕਰਦੇ, ਵਿਹਲੇ ਫ਼ੋਨ ਤੇ ਭਕਾਈ ਮਾਰਦੇ , ਰੌਂਤੇ ਕਾਕਾ ਸ਼ੌਹਰਤ ਕਿਸੇ ਕਿਸੇ ਨੂੰ ਪਚਦੀ ਹੁੰਦੀ , ਗੁਰਦਾਸ ਮਾਨ ਵਰਗੇ ਵੀ ਰੌਲਤੇ ਸਮੇਂ ਨੇ, ਤੂੰ ਤੇ ਆਹ ਛੁਲਾਰੂ ਜਿਹਾ, ਜਿਹੜਾ ਕਾਮਯਾਬ ਹੀ ਟਰੱਕਾ ਵਾਲਿਆ ਦੇ ਸਿਰ ਤੋਂ ਹੋਇਆਂ ਦੋਵੇ ਕਿਹੜੇ ਬਾਗ ਦੀ ਮੂਲੀ ਹੋ,

ਕਰੋਨਾ ਦੌਰਾਨ ਗੋਰੇ ਖੜ ਖੜ ਮੁਸਕਰਾਕੇ ਹੈਂਡ ਵੇਵ ਕਰਕੇ ਥੈਂਕਸ ਕਰਦੇ ਸੀ, ਜਗਾੱਹ ਜਗਾੱਹ ਬਿੱਲ ਬੋਰਡਾਂ ਤੇ ਲਿਖਿਆਂ ਸੀ ਕਿ ਥੈਂਕਸ ਟਰੱਕਰ ,ਸਰਕਾਰ ਨੇ ਵੀ ਫਰੰਟ ਲਾਈਨ ਵਰਕਰਾਂ ਵਿੱਚ ਰੱਖਿਆਂ ਸੀ, ਬਾਕੀ ਰਹੀ ਪੜਾਈ ਦੀ ਗੱਲ , ਕਾਕਾ ਡਿਗਰੀਆਂ ਵਾਲੇ ਨੌਕਰੀਆਂ ਕਰਦੇ ਹੁੰਦੇ ਨੇ ਬਹੁਤਾਤ ਵਿੱਚ ਮਾਲਕੀਆ ਕਰਨੀਆਂ ਉਹਨਾ ਦੇ ਵੱਸ ਨੀ ਹੁੰਦਾ , ਕਿਉਂਕਿ ਜਿਗਰੇ ਨਹੀ ਹੁੰਦੇ , ਨੌਕਰੀਆਂ ਕਰਦੇ ਪਰ ਉਹਨਾਂ ਕੋਲ ਹੁੰਦੇ ਨੇ ਜਿੰਨਾ ਨੂੰ ਤੂੰ ਅਨਪੜ੍ਹ ਦੱਸਿਆ,

ਬਾਕੀ ਸ਼ਿਪਰ ਕਿਹੜਾ ਸਾਡੀ ਮਾਤ ਭਾਸ਼ਾ ਬੋਲਦੇ ਨੇ ਜਾ ਕਲਾਸ ਵੰਨ ਦਾ ਲਾਇਸੰਸ ਪੰਜਾਬੀ ਵਿੱਚ ਮਿਲ ਜਾਂਦਾ , ਉਹ ਵੀ ਤਾਂ ਇੰਗਲਿਸ਼ ਵਿੱਚ ਹੀ ਕਰਦੇ ਹਾ ਸਾਰਾ ਕੁਝ , ਮੱਲਾ ਪੜਾਈ ਨਾਲ਼ੋਂ ਵੱਡੀ ਹੁੰਦੀ ਕਾਮਨਸੈਂਸ , ਤੇਰੀ ਕਾਮਨਸੈਂਸ ਜਿਸਦਾ ਤੂੰ ਜਲੂਸ ਇਸ ਗੀਤ ਵਿੱਚ ਕੱਢਿਆਂ

ਬਾਈ ਹੁਣ ਇਹ ਕਹਿ ਕੇ ਨਾ ਉਹਨੂੰ ਡਿਫੈਂਡ ਕਰਨ ਲੱਗ ਜਿਉਂ ਕਿ ਗੀਤ ਏ ਮੰਨੋਰੰਜਨ ਲਈ ਏ, ਮਿੱਤਰੋ ਜਦ ਕਿਸੇ ਦਾ ਕਿਸੇ ਪ੍ਰਤੀ ਕੋਈ ਪਹਿਲਾ ਨਜ਼ਰੀਆ ਹੁੰਦਾ ਹੈ ਨਾ ਉਹੀ ਕਲਮ ਰਾਹੀ ਗੀਤ ਦਾ ਰੂਪ ਜਾ ਲਿਖਤ ਦਾ ਰੂਪ ਲੈਂਦਾ ਹੈ, ਬਾਕੀ ਚੈਲੰਜ ਹੈ ਸਾਡਾ ਦੁਨੀਆਵੀ ਕਾਰੋਬਾਰੀ ਕਬੀਲਦਾਰੀ ਤੇ ਸਮਾਜਿਕ ਸਟਰੱਕਚਰ ਤੇ ਜਿਹੜਾ ਮਰਜ਼ੀ ਡਿਗਰੀਆਂ ਵਾਲਾ ਸਕਾਲਰ ਲੈ ਆਈ ਇਹ ਵੀ ਵਹਿਮ ਕੱਢਦਾਗੇ ਕਿ ਗਿਆਨ ਕਿਹਦੇ ਕੋਲ ਵੱਧ ਹੈ,

ਸਭ ਨੂੰ ਬੇਨਤੀ ਹੈ ਕਿ ਇਸ ਗੀਤ ਦਾ ਬਾਈਕਾਟ ਕਰੋ, ਇਹਨਾਂ ਨੂੰ ਲਾਹਣਤਾ ਪਾਉਂਦੀਆਂ ਸਾਰਥਿਕ ਤਰੀਕੇ ਨਾਲ ਵੀਡੀਉ ਪਾਵੋ, ਇਹਨਾਂ ਦੇ ਚੈਨਲ ਤੇ ਪੇਜ ਆਨਲਾਈਕ ਕਰੋ ਜਿੰਨਾ ਟੈਮ ਮਾਫ਼ੀ ਨੀ ਮੰਗਦੇ ਤੇ ਇਹ ਸਤਰਾਂ ਗੀਤ ਚੋ ਨਹੀ ਹਟਾਉਂਦੇ , ਨਹੀ ਤਾਂ ਸਾਰੀ ਜ਼ਿੰਦਗੀ ਸਾਡੇ ਕਿੱਤੇ ਨੂੰ ਮੂੰਹ ਚੜਾਵੇਗੀ ਇਹ ਦੋ ਆਨਿਆਂ ਦੀ ਕਲਮ ਤੇ ਇਹ ਦੁਆਨੀ ਦਾ ਸ਼ਿੰਗਰ ,

ਸ਼ੇਅਰ ਕਰੋ ਇਹਨੂੰ ਵੱਧ ਤੋਂ ਵੱਧ ਬਾਈ ..ਡਰਾਇਵਰ ਭਾਈਚਾਰਾ ਜ਼ਿੰਦਾਬਾਦ , ਮਾਣ ਹੈ ਡਰਾਇਵਰ ਹੋਣ ਤੇ ,
“ਬਰਾੜ

Check Also

ਸੈਲਫੀ ਲੈਂਦੇ ਹੋਏ ਫੈਨ ‘ਤੇ ਭੜਕੇ ਸਲਮਾਨ ਖ਼ਾਨ

ਮੁੰਬਈ (ਬਿਊਰੋ) – ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ …

Recent Comments

No comments to show.