Breaking News
Home / News / PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ ਸਭਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕੈਬਨਿਟ ਚ ਸ਼ਾਮਿਲ ਨਵੇਂ ਮੰਰਤੀਆਂ ਦਾ ਜਿਕਰ ਕਰ ਰਹੇ ਸਨ ਤਾਂ ਇਸ ਦਰਮਿਆਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ ਇਸ ਦੌਰਾਨ

ਵਿਰੋਧੀ ਧਿਰਾ ਵੱਲੋ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ ਇਸ ਮੌਕੇ ਪੈ ਰਹੇ ਰੌਲੇ ਦਰਮਿਆਨ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਦਨ ਦੀ ਮਰਿਆਦਾ ਨੂੰ ਭੰਗ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਵਿਰੋਧੀ ਧਿਰਾ ਲਗਾਤਾਰ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਨਾਹਰੇਬਾਜ਼ੀ ਕਰਦੀਆਂ ਰਹੀਆ ਇਸ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ

ਖੁਸ਼ੀ ਦੀ ਗੱਲ ਹੈ ਕਿ ਕਈ ਦਲਿਤ ਅਤੇ ਮਹਿਲਾਵਾ ਮੰਤਰੀ ਬਣੇ ਹਨ ਪਰ ਕੁਝ ਲੋਕਾਂ ਨੂੰ ਇਹ ਰਾਸ ਨਹੀਂ ਆ ਰਿਹਾ ਹੈ ਉਨ੍ਹਾਂ ਆਖਿਆਂ ਕਿ ਮੈਂ ਸੋਚ ਰਿਹਾ ਸੀ ਕਿ ਅੱਜ ਸਦਨ ਚ ਉਤਸ਼ਾਹ ਦਾ ਵਾਤਾਵਰਣ ਹੋਵੇਗਾ ਸ਼ਾਇਦ ਇਹ ਗੱਲ ਕੁਝ ਲੋਕਾਂ ਨੂੰ ਰਾਸ ਨਹੀਂ ਆਉਂਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾ ਮੰਤਰੀਆਂ ਦਾ ਸਨਮਾਨ ਕਰਨ ਪਰ ਵਿਰੋਧੀ ਧਿਰਾ ਵੱਲੋ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ

ਲੈ ਕੇ ਲਗਾਤਾਰ ਕੀਤੀ ਜਾ ਰਹੀ ਨਾਹਰੇਬਾਜ਼ੀ ਕਾਰਨ ਸਪੀਕਰ ਵੱਲੋ ਸਦਨ ਦੀ ਕਾਰਵਾਈ ਨੂੰ ਦੋ ਘੰਟਿਆਂ ਵਾਸਤੇ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਸਾਥੀਆਂ ਦੇ ਨਾਲ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀਆ ਤਖ਼ਤੀਆਂ ਹੱਥਾ ਚ ਫੜ ਕੇ ਸਦਨ ਚ ਪਹੁੰਚੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …