Breaking News
Home / Misc / ਵਾਇਰਲ ਵੀਡੀਉ – ਮੈਂ ਮੂਸੇਵਾਲੇ ਦੀ ਜਾਇਦਾਦ ਅੱਧੇ ਘੰਟੇ ਵਿਚ ਖਰੀਦ ਲਵਾਂਗਾ

ਵਾਇਰਲ ਵੀਡੀਉ – ਮੈਂ ਮੂਸੇਵਾਲੇ ਦੀ ਜਾਇਦਾਦ ਅੱਧੇ ਘੰਟੇ ਵਿਚ ਖਰੀਦ ਲਵਾਂਗਾ

ਇਸ ਰੇਡੀਓ ਹੋਸਟ ਨੇ ਸਿੱਧੂ ਮੂਸੇਵਾਲੇ ਨੂੰ ਕਰ ਦਿੱਤਾ ਚੈਲੰਜ, ਕਿਹਾ ਇਕ ਘੰਟੇ ‘ਚ ਸਾਰੀ ਜਾਇਦਾਦ ਖਰੀਦ ਲਵਾਗਾਂ .. ! Big Byrd ਬਾਰੇ ਵੀ ਆਹ ਕੁਝ ਕਹਿ ਗਿਆ ..

ਹਾਲ ਹੀ ’ਚ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਰੇਡੀਓ ਹੋਸਟ ਇਹ ਕਹਿ ਰਿਹਾ ਹੈ ਕਿ ਉਹ ਅੱਧੇ ਘੰਟੇ ’ਚ ਸਿੱਧੂ ਮੂਸੇ ਵਾਲਾ ਦੀ ਸਾਰੀ ਪ੍ਰਾਪਰਟੀ ਖਰੀਦ ਲਵੇਗਾ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਦਰਅਸਲ ਉਕਤ ਰੇਡੀਓ ਹੋਸਟ ਨੇ ਸਿੱਧੂ ਮੂਸੇ ਵਾਲਾ ’ਤੇ ਕੁਝ ਟਿੱਪਣੀਆਂ ਵੀ ਕੀਤੀਆਂ ਸਨ ਤੇ ਇਹ ਕਿਹਾ ਸੀ ਕਿ ਕਲਾਕਾਰ ਦੀ ਚੜ੍ਹਾਈ ਸਿਰਫ 4 ਸਾਲ ਹੁੰਦੀ ਹੈ।

ਉਥੇ ਇਹ ਵੀਡੀਓ ਜਿਵੇਂ ਹੀ ਸਿੱਧੂ ਮੂਸੇ ਵਾਲਾ ਨੇ ਦੇਖੀ ਤਾਂ ਉਸ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਜਵਾਬ ਦਿੱਤਾ।

ਸਿੱਧੂ ਨੇ ਲਿਖਿਆ, ‘ਹੁਣੇ ਹੁਣੇ ਮੈਂ ਇਕ ਵੀਡੀਓ ਦੇਖੀ ਹੈ ਕਿ ਮੇਰਾ ਧੰਨਵਾਨ ਵੀਰ ਕਹਿ ਰਿਹਾ ਹੈ ਕਿ ਮੈਂ ਮੂਸੇ ਵਾਲਾ ਦੀ ਸਾਰੀ ਪ੍ਰਾਪਰਟੀ ਅੱਧੇ ਘੰਟੇ ’ਚ ਖਰੀਦ ਲਵਾਂਗਾ ਉਹ ਵੀ ਵੱਧ ਪੈਸਿਆਂ ’ਚ। ਠੀਕ ਹੈ ਵੀਰ ਜੀ ਹੋ ਸਕਦਾ ਹੈ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ, ਮੇਰੇ ਤੋਂ ਵੀ ਵੱਧ ਜੋ ਮੇਰੇ ਲਈ ਮਾਇਨੇ ਨਹੀਂ ਰੱਖਦੇ। ਮੇਰੇ ਲਈ ਅਮੀਰ ਹੋਣ ਦਾ ਮਤਲਬ ਕੁਝ ਹੋਰ ਹੈ। ਤੁਹਾਡੇ ਵਰਗੇ ਪੈਸੇ ਵਾਲੇ ਅਮੀਰ 24 ਘੰਟੇ ਅੱਗੇ-ਪਿੱਛੇ ਰਹਿੰਦੇ ਮੇਰੇ ਤੇ ਨਾਲੇ ਜਿਹੜੀ ਪ੍ਰਾਪਰਟੀ ਮੈਂ ਬਣਾਈ ਹੈ ਨਾ, 7 ਜਨਮ ਲੈ ਲਈ ਤੇਰੇ ਤੋਂ ਤਾਂ ਵੀ ਨਹੀਂ ਖਰੀਦ ਹੋਣੀ ਕਿਉਂਕਿ ਮੇਰੀ ਪ੍ਰਾਪਰਟੀ ਮੇਰੇ ਲੋਕ ਨੇ।’

ਉਥੇ ਦੂਜੀ ਸਟੋਰੀ ’ਚ ਸਿੱਧੂ ਨੇ ਲਿਖਿਆ, ‘ਤੁਸੀਂ ਉਹ ਚੀਜ਼ ਕਦੇ ਨਹੀਂ ਖਰੀਦ ਸਕਦੇ, ਜਿਹੜੀ ਵੇਚਣ ਲਈ ਰੱਖੀ ਹੀ ਨਹੀਂ।’ਅਖੀਰ ਸਿੱਧੂ ਨੇ ਲਿਖਿਆ, ‘ਬਾਕੀ ਗੱਲ ਰਹੀ ਕਲਾਕਾਰਾਂ ਦੀ ਤਾਂ ਵਾਹਿਗੁਰੂ ਨੇ ਹਰੇਕ ਨੂੰ ਆਪਣਾ ਇਕ ਕਿੱਤਾ ਦਿੱਤਾ ਤੇ ਉਹ ਦਾ ਹੀ ਦਿੱਤਾ ਹਰੇਕ ਖਾਂਦਾ ਤੇ ਤੁਹਾਡੇ ਵਰਗੇ ਰੇਡੀਓ ਵਾਲੇ ਇਨ੍ਹਾਂ 4 ਸਾਲ ਚੱਲਣ ਵਾਲੇ ਕਲਾਕਾਰਾਂ ਤੋਂ ਹੀ ਇੰਟਰਵਿਊ ਮੰਗਦੇ ਹਨ।’

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …