Breaking News
Home / News / ਪਰਗਟ ਸਿੰਘ ਦੇ ਆਪ ਚ ਸ਼ਾਮਲ ਹੋਣ ਬਾਰੇ ਭਗਵੰਤ ਮਾਨ ਦਾ ਵੱਡਾ ਬਿਆਨ

ਪਰਗਟ ਸਿੰਘ ਦੇ ਆਪ ਚ ਸ਼ਾਮਲ ਹੋਣ ਬਾਰੇ ਭਗਵੰਤ ਮਾਨ ਦਾ ਵੱਡਾ ਬਿਆਨ

ਪੰਜਾਬ ਦੇ ਵਿੱਚ 2022 ਦੀਆ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਖੇ ਆ ਕੇ ਵੱਡਾ ਐਲਾਨ ਕਰਕੇ ਗਏ ਹਨ ਕਿ ਪੰਜਾਬ ਚ ਸਰਕਾਰ ਬਣਨ ਤੇ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਜਦਕਿ ਦੂਜੀਆਂ ਧਿਰਾ ਵੱਲੋ ਇਸ ਨੂੰ ਚੋਣ ਵਾਅਦਾ ਕਰਾਰ ਦਿੱਤਾ ਜਾ ਰਿਹਾ ਹੈ ਜਿਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਆਖਿਆਂ ਕਿ

ਉਹਨਾਂ ਵੱਲੋ ਪੰਜਾਬ ਦੇ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦਾ ਰੋਡ ਮੈਪ ਬਣ ਕੇ ਤਿਆਰ ਹੈ ਉਨ੍ਹਾਂ ਆਖਿਆਂ ਕਿ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਦੇ ਕਮਿਸ਼ਨਰ ਰਹਿ ਚੁੱਕੇ ਹਨ ਜਿਹਨਾ ਨੂੰ ਲੋਕਾ ਦੀਆ ਸਹੂਲਤਾ ਵਾਸਤੇ ਪੈਸੇ ਲਿਆਉਣ ਅਤੇ ਖ਼ਰਚਣ ਬਾਰੇ ਚੰਗੀ ਤਰਾ ਪਤਾ ਹੈ ਜਿਸ ਦੇ ਕਾਰਨ ਹੀ ਦਿੱਲੀ ਚ ਲੋਕਾ ਨੂੰ ਬਹੁਤ ਸਾਰੀਆਂ ਮੁਫ਼ਤ ਸਹੂਲਤਾ ਮਿਲਣ ਦੇ ਬਾਵਜੂਦ ਵੀ ਦਿੱਲੀ ਸਿਰ ਕਰਜਾ ਨਹੀ ਚੜਿਆ ਹੈ ਉਨ੍ਹਾਂ ਆਖਿਆਂ ਕਿ ਕੁਝ ਲੋਕ ਇਸ ਨੂੰ ਮੁਫ਼ਤਖ਼ੋਰੀ ਆਖ ਰਹੇ ਹਨ ਜ

ਦਕਿ ਲੋਕਾ ਵੱਲੋ ਦਿੱਤੇ ਟੈਕਸ ਦਾ ਪੈਸਾ ਲੋਕਾ ਦੀਆ ਸਹੂਲਤਾ ਤੇ ਖਰਚ ਕੇ ਲੋਕਾ ਨੂੰ ਹੀ ਵਪਿਸ ਕਰ ਦਿੱਤਾ ਜਾਵੇ ਤਾ ਇਸ ਨੂੰ ਮੁਫਤਖੋਰੀ ਨਹੀ ਬਲਕਿ ਸੱਚੀ ਨੀਅਤ ਵਾਲੀ ਸਰਕਾਰ ਦੁਆਰਾਂ ਲੋਕਾ ਲਈ ਕੀਤਾ ਗਿਆ ਕੰਮ ਆਖਿਆਂ ਜਾਦਾ ਹੈ ਇਸ ਦੌਰਾਨ ਮਾਨ ਨੇ ਕਾਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੀਆ ਖਬਰਾ ਸਬੰਧੀ ਆਖਿਆਂ ਕਿ ਕਾਗਰਸ ਦਾ ਆਪਸੀ ਕਲੇਸ਼ ਚੱਲ ਰਿਹਾ ਹੈ ਜਿਸ ਨੂੰ ਨਿਪਟਾਉਣ ਵਾਸਤੇ ਉਹਨਾਂ ਨੂੰ ਦਿੱਲੀ ਜਾਣਾ ਪੈ ਰਿਹਾ ਹੈ ਅਤੇ ਪ੍ਰਗਟ ਸਿੰਘ ਦੀ

ਸਾਡੇ ਨਾਲ ਕੋਈ ਅਜਿਹੀ ਗੱਲ ਨਹੀ ਹੋਈ ਕਿ ਉਹ ਸਾਡੀ ਪਾਰਟੀ ਚ ਆਉਣਗੇ ਪਰ ਆਮ ਆਦਮੀ ਪਾਰਟੀ ਪੰਜਾਬ ਪ੍ਰਤੀ ਫਿਕਰਮੰਦ ਲੋਕਾ ਦਾ ਪਾਰਟੀ ਚ ਸਵਾਗਤ ਕਰਦੀ ਹੈ ਉਨ੍ਹਾਂ ਸੁਖਬੀਰ ਬਾਦਲ ਨੂੰ ਉਨ੍ਹਾ ਦੇ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ ਅਤੇ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਸੁਖਬੀਰ ਬਾਦਲ ਇਨੀ ਦਿਨੀ ਖੱਡਾ ਚ ਤੁਰੇ ਫਿਰ ਰਹੇ ਹਨ ਜੋ ਕਿ ਪਹਿਲਾ ਕਦੇ ਉਹਨਾਂ ਦੀ ਕਮਾਈ ਦਾ ਸਾਧਨ ਹੋਇਆਂ ਕਰਦੀਆਂ ਸਨ ਜਿਹਨਾ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਉਹ ਆਪਣੀਆਂ ਜੇਬਾ ਭਰਦੇ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …