Breaking News
Home / News / ਐਮਐਲਏ ਦੇ ਗੰਨਮੈਨ ਨੇ ਪੰਚਾਇਤ ਮੈਂਬਰ ਦੀ ਜੜਿਆ ਥੱ ਪ ੜ

ਐਮਐਲਏ ਦੇ ਗੰਨਮੈਨ ਨੇ ਪੰਚਾਇਤ ਮੈਂਬਰ ਦੀ ਜੜਿਆ ਥੱ ਪ ੜ

ਉਕਤ ਤਸਵੀਰਾ ਫਾਜਿਲਕਾ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਵੱਡੀ ਗਿਣਤੀ ਚ ਲੋਕਾ ਵੱਲੋ ਇਕੱਠੇ ਹੋ ਸੜਕ ਤੇ ਧਰਨਾ ਲਗਾਇਆ ਹੋਇਆਂ ਹੈ ਦਰਅਸਲ ਮਾਮਲਾ ਫਾਜਿਲਕਾ ਦੇ ਪਿੰਡ ਖੂਈ ਖੇੜਾ ਤੋ ਸਾਹਮਣੇ ਆਇਆ ਹੈ ਜਿੱਥੇ ਕਾਗਰਸੀ ਹਲਕਾ ਵਿਧਾਇਕ ਦਵਿੰਦਰ ਘੁਬਾਇਆ ਪਿੰਡ ਵਿੱਚ ਕੀਤੇ ਗਏ ਵਿਕਾਸ ਕਾਰਜਾ ਦਾ ਉਦਘਾਟਨ ਕਰਨ ਵਾਸਤੇ ਪੁੱਜੇ ਸਨ ਇਸ ਦੌਰਾਨ ਪਿੰਡ ਵਾਸੀਆ ਨੇ ਦੋ ਸ਼ ਲਗਾਇਆ ਕਿ ਹਲਕਾ ਵਿਧਾਇਕ ਇਸ ਤੋ ਪਹਿਲਾ ਸਾਢੇ ਚਾਰ ਸਾਲ ਤੱਕ

ਉਹਨਾਂ ਦੇ ਪਿੰਡ ਵਿੱਚ ਨਹੀ ਵੜੇ ਅਤੇ ਹੁਣ ਜਦ ਉਹ ਪਿੰਡ ਵਿੱਚ ਆਏ ਤਾ ਲੋਕਾ ਨੇ ਉਹਨਾਂ ਨਾਲ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਵਿਧਾਇਕ ਦਵਿੰਦਰ ਘੁਬਾਇਆ ਦੇ ਗੰਨਮੈਨ ਨੇ ਪਿੰਡ ਦੇ ਮੌਜੂਦਾ ਮੈਂਬਰ ਪੰਚਾਇਤ ਦੇ ਭਰੀ ਪੰਚਾਇਤ ਚ ਥੱ ਪ ੜ ਮਾ ਰ ਦਿੱਤਾ ਅਤੇ ਉਸ ਨਾਲ ਗਾ ਲੀ ਗ ਲੋ ਚ ਕੀਤੀ ਜਿਸ ਤੇ ਗ਼ੁੱਸੇ ਵਿੱਚ ਆਏ ਪਿੰਡ ਵਾਸੀਆ ਨੇ ਹਲਕਾ ਵਿਧਾਇਕ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੇ ਪੁੱਜੀ ਭਾਰੀ ਪੁਲਿਸ ਬਲ ਵੱਲੋ ਹਲਕਾ ਵਿਧਾਇਕ ਨੂੰ ਮੌਕੇ ਤੇ

ਪਿੰਡ ਤੋ ਰਵਾਨਾ ਕੀਤਾ ਗਿਆ ਪਰ ਪਿੰਡ ਵਾਸੀਆ ਦੇ ਵੱਲੋ ਫਾਜਿਲਕਾ-ਅਬੋਹਰ ਰੋਡ ਨੂੰ ਜਾਮ ਕਰ ਦਿੱਤਾ ਗਿਆ ਪਿੰਡ ਵਾਸੀਆ ਦਾ ਸਾਫ ਆਖਣਾ ਹੈ ਕਿ ਜਦੋ ਤੱਕ ਹਲਕਾ ਵਿਧਾਇਕ ਦਵਿੰਦਰ ਘੁਬਾਇਆ ਸਮੇਤ ਗੰਨਮੈਨ ਦੇ ਆ ਕੇ ਪਿੰਡ ਵਾਸੀਆ ਦੇ ਸਾਹਮਣੇ ਮੈਂਬਰ ਪੰਚਾਇਤ ਤੋ ਮੁਆਫ਼ੀ ਨਹੀ ਮੰਗ ਲੈਦਾ ਤਦ ਤੱਕ ਉਹ ਸੜਕ ਤੋ ਆਪਣਾ ਧਰਨਾ ਨਹੀ ਚੁੱਕਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …