Home / News / ਕੁੱਟ ਖਾਣ ਤੋਂ ਬਾਅਦ ਨਿਹੰਗਾਂ ਨੂੰ ਗੁਰਸਿਮਰਨ ਮੰਡ ਨੇ ਕਿਹਾ-‘ਅਸੀਂ ਸ਼ੇਰ ਹਾਂ, ਕਿਸੇ ਤੋਂ ਨਹੀਂ ਡਰਦੇ’

ਕੁੱਟ ਖਾਣ ਤੋਂ ਬਾਅਦ ਨਿਹੰਗਾਂ ਨੂੰ ਗੁਰਸਿਮਰਨ ਮੰਡ ਨੇ ਕਿਹਾ-‘ਅਸੀਂ ਸ਼ੇਰ ਹਾਂ, ਕਿਸੇ ਤੋਂ ਨਹੀਂ ਡਰਦੇ’

ਬੇਅਦਬੀ ਦੀ ਆਡੀਓ ਪਿੱਛੇ ਨਿਹੰਗ ਸਿੰਘਾਂ ਦੀ ਗੁਰਸਿਮਰਨ ਮੰਡ ਤੇ ਸ਼ਿਵ ਸੈਨਾ ਆਗੂ ਨਾਲ ਝੜਪ!ਕੁੱਟ ਖਾਣ ਤੋਂ ਬਾਅਦ ਨਿਹੰਗਾਂ ਨੂੰ ਗੁਰਸਿਮਰਨ ਮੰਡ ਨੇ ਕਿਹਾ-‘ਅਸੀਂ ਸ਼ੇਰ ਹਾਂ, ਕਿਸੇ ਤੋਂ ਨਹੀਂ ਡਰਦੇ’

ਲੁਧਿਆਣਾ : ਪੁਲਿਸ ਕਮਿਸ਼ਨਰ ਦਫਤਰ ਵਿੱਚ ਆਪਣੇ-ਆਪਣੇ ਕੰਮ ਕਰਵਾਉਣ ਆਏ ਕਾਂਗਰਸੀ ਆਗੂ ਗੁਰਸਿਮਰਨ ਮੰਡ ਤੇ ਨਿਹੰਗ ਸਿੰਘਾਂ ਦਾ ਟਾਕਰਾ ਹੋ ਗਿਆ। ਇਸੇ ਦੌਰਾਨ ਦੋਵੇਂ ਗਾ ਲ੍ਹਾਂ ‘ਤੇ ਉੱਤਰ ਆਏ। ਜਦੋਂ ਨਿਹੰਗ ਸਿੰਘ ਗੁਰਸਿਮਰਨ ਮੰਡ ਨੂੰ ਕੁੱਟਣ ਆਏ ਤਾਂ ਉਹ ਭੱਜਣ ਵੇਲੇ ਹੇਠਾਂ ਡਿੱਗ ਗਿਆ ਅਤੇ ਉਸ ਦੀ ਪੱਗ ਲੱਥ ਗਈ। ਇਸ ਦੌਰਾਨ ਉਸ ਦੇ ਗੋਡੇ ‘ਤੇ ਵੀ ਸੱਟ ਲੱਗੀ।

ਇਸ ਤੋਂ ਬਾਅਦ ਉਸ ਦੇ ਸੁਰੱਖਿਆ ਸਟਾਫ ਅਤੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਘੇਰ ਕੇ ਪੁਲਿਸ ਕਮਿਸ਼ਨਰ ਦਫਤਰ ਲੈ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਨਿਹੰਗ ਜਥੇਬੰਦੀਆਂ ਨੂੰ ਸਮਝਾਇਆ ਗਿਆ ਅਤੇ ਉਥੋਂ ਭੇਜਿਆ ਗਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਪਿਆਂ ਬਾਰੇ ਸੋਸ਼ਲ ਮੀਡੀਆ ‘ਤੇ ਗਲਤ ਸ਼ਬਦਾਵਲੀ ਵਰਤਣ ਦੇ ਇੱਕ ਮਾਮਲੇ ‘ਚ ਨਿਹੰਗ ਸਿੰਘ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਇਕੱਠੇ ਹੋਏ ਸਨ। ਉਥੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਅਤੇ ਉਨ੍ਹਾਂ ਦੇ ਨਾਲ ਸ਼ਿਵ ਸੈਨਾ ਪੰਜਾਬ ਦੇ ਅਮਿਤ ਅਰੋੜਾ ਵੀ ਪਹੁੰਚੇ।

ਪਹਿਲਾਂ ਉਹ ਦੋਵੇਂ ਆਪਣੇ ਕੁਝ ਮਾਮਲਿਆਂ ਵਿੱਚ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਆ ਗਏ। ਉਸ ਤੋਂ ਬਾਅਦ ਜਦੋਂ ਦੋਵੇਂ ਬਾਹਰ ਆਏ ਉਨ੍ਹਾਂ ਦਾ ਨਿਹੰਗ ਸਿੰਘਾਂ ਨਾਲ ਟਾਕਰਾ ਹੋ ਗਿਆ। ਦੋਵਾਂ ਪਾਸਿਆਂ ਤੋਂ ਬਦਸਲੂਕੀ ਸ਼ੁਰੂ ਹੋ ਗਈ। ਇਸ ਦੌਰਾਨ ਨਿਹੰਗ ਜਥੇਬੰਦੀਆਂ ਨੇ ਦੋਵਾਂ ਨੂੰ ਘੇਰ ਲਿਆ। ਕਾਂਗਰਸੀ ਨੇਤਾ ਮੰਡ ਨੂੰ ਤਾਂ ਪੂਰੀ ਤਰ੍ਹਾਂ ਤੋਂ ਘੇਰ ਲਿਆ ਗਿਆ। ਪਰ ਸੁਰੱਖਿਆ ਮੁਲਾਜ਼ਮਾਂ ਦਾ ਸਹਾਰਾ ਲੈ ਕੇ ਪੁਲਿਸ ਕਮਿਸ਼ਰ ਦਫਤਰ ਵੱਲ ਵਾਪਿਸ ਹੋ ਗਿਆ। ਜਦੋਂ ਨਿਹੰਗ ਸਿੰਘਾਂ ਨੇ ਉਸਦਾ ਪਿੱਛਾ ਕੀਤਾ ਤਾਂ ਉਹ ਭੱਜਣ ਲੱਗਾ ਅਤੇ ਉਸਦੀ ਦਸਤਾਰ ਹੇਠਾਂ ਡਿੱਗ ਗਈ, ਜਿਸ ਤੋਂ ਬਾਅਦ ਉਹ ਖੜ੍ਹਾ ਹੋ ਗਿਆ ਅਤੇ ਦਸਤਾਰ ਚੁੱਕ ਕੇ ਭੱਜ ਗਿਆ।

ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਨੇਤਾ ਉਨ੍ਹਾਂ ਨੂੰ ਦੇਖ ਕੇ ਜਾਣਬੁੱਝ ਕੇ ਬਦਸਲੂਕੀ ਕਰ ਰਿਹਾ ਹੈ। ਉਹ ਅਕਸਰ ਉਨ੍ਹਾਂ ਖਿਲਾਫ ਗਲਤ ਬਿਆਨਬਾਜ਼ੀ ਕਰਨ ਲਈ ਵੀਡੀਓ ਵਿੱਚ ਲਾਈਵ ਹੋ ਜਾਂਦਾ ਹੈ ਅਤੇ ਇਸੇ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਹੁਣ ਕੀਤਾ ਜਾ ਰਿਹਾ ਸੀ, ਜਿਸ ਕਰਕੇ ਇਹ ਝਗੜਾ ਹੋਇਆ।

ਦੂਜੇ ਪਾਸੇ ਮੰਡ ਦਾ ਕਹਿਣਾ ਹੈ ਕਿ ਉਸ ਦੇ ਪਲਾਟ ‘ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ ਅਤੇ ਕਾਂਗਰਸੀ ਆਗੂ ਹੋਣ ਦੇ ਬਾਵਜੂਦ ਮੇਰੀ ਸੁਣਵਾਈ ਨਹੀਂ ਹੋ ਰਹੀ। ਮੈਂ ਅੱਜ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਧਰਨਾ ਦੇਣਾ ਸੀ। ਇਸੇ ਲਈ ਸੀਪੀ ਨੂੰ ਮਿਲ ਕੇ ਆ ਰਿਹਾ ਸੀ ਅਤੇ ਇਸੇ ਦੌਰਾਨ ਨਿਹੰਗ ਸਿੰਘਾਂ ਨੇ ਮੇਰੇ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ।

Check Also

ਮੋਦੀ ਨੇ ਚੀਨ ਦੇ ਡਰੋਂ ਬਿਲ ਵਾਪਸ ਲਏ – ਰਾਜੇਵਾਲ

ਚਾਈਨਾ ਵੱਲੋਂ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਹੋਰ …

Recent Comments

No comments to show.