Breaking News
Home / Misc / ਇਹ ਖ਼ਬਰ ਹਰ ਪੰਜਾਬੀ ਜ਼ਰੂਰ ਵੇਖੇ ਪੰਜਾਬ ਦੇ ਨੌਜਵਾਨ ਬਣਾਏ ਕੈ ਦੀ

ਇਹ ਖ਼ਬਰ ਹਰ ਪੰਜਾਬੀ ਜ਼ਰੂਰ ਵੇਖੇ ਪੰਜਾਬ ਦੇ ਨੌਜਵਾਨ ਬਣਾਏ ਕੈ ਦੀ

ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਏ ਦੀਨਾਨਗਰ ਤੇ ਪਠਾਨਕੋਟ ਨਾਲ ਸਬੰਧਤ ਨੌਜਵਾਨਾਂ ਦੀ ਇਕ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਉ ਵਿੱਚ ਦੁਬਈ ਗਏ ਨੌਜਵਾਨ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਇਥੇ ਨਾ ਤਾਂ ਰੁਜ਼ਗਾਰ ਮਿਲ ਰਿਹਾ ਤੇ ਨਾ ਹੀ ਭਾਰਤ ਵਾਪਿਸ ਭੇਜਿਆ ਜਾ ਰਿਹਾ ਉਨ੍ਹਾਂ ਇਸ ਸਦਕਾ ਭਾਰਤ ਵਾਪਸ ਆਉਣ ਦੀ ਮੰਗ ਕੀਤੀ ਦਰਅਸਲ ਪਠਾਨਕੋਟ ਤੇ ਦੀਨਾਨਗਰ ਨਾਲ ਸਬੰਧਤ ਕੁਝ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਫਰਜੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਲੱਖਾਂ ਰੁਪਏ ਖ਼ਰਚ ਕਰਕੇ

ਦੁਬਈ ਗਏ ਸਨ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਜਿਸ ਕਾਰਨ ਉਹ ਪ੍ਰੇਸ਼ਾਨ ਹਨ ਉਨ੍ਹਾਂ ਕੋਲ ਬਚੇ ਹੋਏ ਪੈਸੇ ਵੀ ਖ਼ਤਮ ਹੋ ਗਏ ਜਿਸ ਕਾਰਨ ਉਹ ਭੁੱਖੇ ਦਿਨ ਲੰਘਾ ਰਹੇ ਹਨ ਹਾਲਾਂਕਿ ਕੁੱਝ ਨੌਜਵਾਨ ਬੀਮਾਰ ਵੀ ਹੋ ਗਏ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਉ ਚ ਨੌਜਵਾਨਾਂ ਨੇ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਨੂੰ ਵਰਕ ਪਰਮਿਟ ਦਾ ਵੀਜਾ ਦੇ ਕੇ ਦੁਬਈ ਭੇਜਿਆ ਸੀ ਜਿੱਥੇ ਉਨ੍ਹਾਂ ਨੂੰ ਤਿੰਨ ਮਹੀਨੇ ਤੋਂ

ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਨਾ ਕਿਸੇ ਕੰਪਨੀ ਦੇ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਨਾ ਹੀ ਕੋਈ ਕੰਮ ਮਿਲਿਆ ਦੁਬਈ ਸਰਕਾਰ ਵੱਲੋਂ ਵੀਜਾ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਸਿਰ ਹਜ਼ਾਰਾਂ ਰੁਪਏ ਦਾ ਜੁਰਮਾਨਾ ਖੜਾ ਹੋ ਗਿਆ ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਹ ਏਜੰਟਾਂ ਨੂੰ ਫੋਨ ਕਰਦੇ ਹਨ ਤਾਂ ਅੱਗੋਂ ਏਜੰਟ ਫੋਨ ਨਹੀਂ ਉਠਾਉਂਦੇ ਹਨ ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਣ

ਇਹ ਸੋਚ ਕੇ ਆਏ ਸਨ ਕਿ ਉਹ ਇੱਥੇ ਆ ਕੇ ਚੰਗੇ ਪੈਸੇ ਕਮਾ ਕੇ ਘਰ ਦੀ ਹਾਲਤ ਸੁਧਾਰਨਗੇ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਵੀ ਆ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪਵੇਗਾ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਬੂਝ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …