Home / News / ਦੀਪ ਸਿੱਧੂ ਦੇ ਬਿਆਨ ‘ਤੇ ਭੜਕਿਆ ਢੱਡਰੀਆਂਵਾਲਾ

ਦੀਪ ਸਿੱਧੂ ਦੇ ਬਿਆਨ ‘ਤੇ ਭੜਕਿਆ ਢੱਡਰੀਆਂਵਾਲਾ

ਵੈਸੇ ਤਾਂ ਮੈਂ ਸਮਝਦਾ ਹਾਂ ਕਿ ਹੋਰ ਕਈ ਵਿਸ਼ਿਆਂ ਵਾਂਗ ਦੀਪ ਸਿੱਧੂ ਬਾਰੇ ਕੋਈ ਗੱਲ ਕਰਨਾ ਜਾਂ ਉਸ ਦੇ ਕਹੇ ਦਾ ਸਪਸ਼ਟੀਕਰਨ ਦੇਣਾ ਹੁਣ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਉਹ ਹੁਣ ਉਸ ਸਟੇਜ ਉੱਪਰ ਖੜ੍ਹਾ ਹੈ, ਜਿੱਥੇ ਉਸ ਦੇ ਵਿਰੋਧੀ ਤੇ ਸਮਰਥਕ ਨਿਸ਼ਚਿਤ ਹੋ ਚੁੱਕੇ ਹਨ. ਮੈਨੂੰ ਨਹੀਂ ਲੱਗਦਾ ਕਿ ਜਦੋਂ ਤਕ ਕਿਸਾਨ ਅੰਦੋਲਨ ਦਾ ਕੋਈ ਢੁੱਕਵਾਂ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਦੇ ਵਿਰੋਧੀਆਂ ਜਾਂ ਸਮਰਥਕਾਂ ਵਿਚੋਂ ਕਿਸੇ ਦੇ ਵਿਚਾਰਾਂ ਅੰਦਰ ਤਬਦੀਲੀ ਆਏਗੀ, ਪਰ ਫ਼ਿਰ ਵੀ ਇਹ ਗੱਲ ਮੈਂ ਸਿਰਫ਼ ਦੀਪ ਕਾਰਨ ਨਹੀਂ, ਬਲਕਿ ਪੰਜਾਬ ਦੀ ਰਾਜਸੀ ਹੋਣੀ ਦੇ ਸੰਦਰਭ ਵਿਚ ਲਿਖ ਰਿਹਾ ਹਾਂ. ਹਾਂ ਇਸ ਦਾ ਕਾਰਨ ਜ਼ਰੂਰ ਦੀਪ ਹੈ, ਕਿਉਂਕਿ ਉਸ ਦੇ ਇਕ 35 ‘ਕੁ ਸੈਕੰਡ ਦੇ ਬਿਆਨ ਨੂੰ ਬੀਤੇ ਕੁਝ ਦਿਨਾਂ ਤੋਂ ਭਾਰਤੀ ਰਾਸ਼ਟਰਵਾਦ ਦੀਆਂ ਲਿਬਰਲ ਤੇ ਖੱਬੇਪੱਖੀ ਲਗਰਾਂ ਬਗ਼ੈਰ ਪੰਜਾਬ ਦੀ ਰਾਜਨੀਤਕ ਸਮਝ ਦੇ, ਗ਼ਲਤ ਤਰੀਕੇ ਨਾਲ ਪੇਸ਼ ਕਰਨ ਹਿਤ ਪੱਬਾਂ ਭਾਰ ਹੋਈਆਂ ਪਈਆਂ ਹਨ. ਇਸ ਤੋਂ ਪਹਿਲਾਂ ਆਪਾਂ ਅੱਗੇ ਗੱਲ ਕਰੀਏ, ਪਹਿਲਾਂ ਉਸ ਬਿਆਨ ਨੂੰ ਵੇਖ ਲੈਂਦੇ ਹਾਂ. ਜਿਸ ਵਿਚ ਸਵਾਲ ਆਉਂਦਾ ਹੈ.

ਮੌਜੂਦਾ ਪਾਰਟੀਆਂ ਵਿਚੋਂ ਕੋਈ ਵਿਸ਼ਵਾਸ਼ ਹੈ ਤੁਹਾਨੂੰ ਵੀ ਦੋਵਾਂ ਰਾਜਨੀਤਕ ਪਾਰਟੀਆਂ ਵਿਚੋਂ ਕੁਝ ਚੰਗਾ ਆ ਜਾਵੇਗਾ?
ਇਸ ਦਾ ਉੱਤਰ ਦਿੰਦਿਆਂ ਦੀਪ ਆਖਦਾ ਹੈ- ਬਹੁਤ ਵੱਡੇ ਰਿਫਾਰਮਜ਼ ਦੀ ਜਰੂਰਤ ਆ. ਇਕ ਤਾਂ ਨੈਸ਼ਨਲ ਪਾਰਟੀ ਹੈ ਕਾਂਗਰਸ ਦੂਜੀ ਪਾਰਟੀ ਆ ਸਾਡੀ ਖੇਤਰੀ ਅਕਾਲੀ ਦਲ, ਪਰ ਦੋਵਾਂ ਨੂੰ ਬਹੁਤ ਵੱਡੇ ਰਿਫਾਰਮਜ਼ ਕਰਨ ਦੀ ਜਰੂਰਤ ਹੈ. ਕਾਂਗਰਸ ਤੇ ਮੈਨੂੰ ਕੋਈ ਵਿਸ਼ਵਾਸ਼ ਨਹੀਂ. ਅਕਾਲੀ ਦਲ ਜੇ ਆਪਣੇ-ਆਪ ਨੂੰ ਸੁਧਾਰ ਜੇ. ਅਸਲ ਮਸਲਿਆਂ ’ਤੇ ਆ ਜਾਏ. ਅਸਲ ਪੁਲਿਟੀਕਲ ਇਸ਼ੂਜ਼ ਨੇ ਜੋ ਪੰਜਾਬ ਦੇ ਉਨ੍ਹਾਂ ’ਤੇ ਆ ਜਾਏ, ਉਨ੍ਹਾਂ ਦੇ ਹੱਲ ਦੱਸੇ, ਵੱਧ ਅਧਿਕਾਰਾਂ ਦੀ ਗੱਲ ਕਰੇ, ਜਿੱਥੋਂ ਅਕਾਲੀ ਦਲ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਸੀ, ਤਾਂ ਹੋ ਸਕਦਾ ਲੋਕ ਮੁੜ ਆਉਣ,
ਇਸ ਬਿਆਨ ਨੂੰ ਪੜ੍ਹ ਕੇ ਕੋਈ ਵੀ ਸਾਧਾਰਨ ਬੁੱਧੀ ਏਨੀ ‘ਕੁ ਗੱਲ ਤਾਂ ਸਮਝ ਹੀ ਸਕਦੀ ਹੈ ਕਿ ਇੱਥੇ ਅਕਾਲੀ ਦਲ ਉੱਪਰ ਜ਼ੋਰ ਕਿਉਂ ਦਿੱਤਾ ਗਿਆ ਹੈ, ਪਰ “ਖ਼ਾਸ” ਬੁੱਧੀ ਨੂੰ ਏਨੀ ‘ਕੁ ਗੱਲ ਵੀ ਸਮਝ ਨਹੀਂ ਆਉਂਦੀ. ਇਸ ਲਈ ਉਹ ਆਪਣੀਆਂ ਪੂਰਵ ਨਿਰਧਾਰਤ ਮਾਨਤਾਵਾਂ ਦੇ ਸਾਂਚੇ ਵਿਚ ਫਿੱਟ ਕਰ ਕੇ ਇਸ ਬਿਆਨ ਨੂੰ ਬਾਦਲ ਪਰਿਵਾਰ ਨਾਲ ਜੋੜ ਦਿੰਦੀ ਹੈ. ਹਾਲਾਂਕਿ ਅਕਾਲੀ ਦਲ ਦੇ ਬਾਦਲੀਕਰਨ ਨਾਲ ਮੈਂ ਕਦੀ ਵੀ ਇਤਫ਼ਾਕ ਨਹੀਂ ਰੱਖਦਾ, ਪਰ ਹੁਣ ਤਕ ਜੋ ਤੁਸੀਂ ਪੜ੍ਹਿਆ ਹੈ, ਕੀ ਇਸ ਵਿਚ ਤੁਹਾਨੂੰ ਕਿਤੇ ਵੀ ਇਹ ਸ਼ਬਦ ਦਿਖਾਈ ਜਾਂ ਸੁਣਾਈ ਦਿੱਤਾ ਕਿ ਦੀਪ ਨੇ ਇਹ ਆਖਿਆ ਕਿ ਜੇ ਬਾਦਲ ਅਕਾਲੀ ਦਲ ਨੂੰ ਸੁਧਾਰ ਲੈਣ ਤਾਂ ਲੋਕ ਉਨ੍ਹਾਂ ਮਗ਼ਰ ਚੱਲ ਪੈਣਗੇ? ਜੇਕਰ ਅਜਿਹਾ ਹੈ ਤਾਂ ਤੁਸੀਂ ਠੀਕ ਹੋ, ਪਰ ਜੇਕਰ ਅਜਿਹਾ ਨਹੀਂ ਤਾਂ ਆਪਾਂ ਅੱਗੇ ਤੁਰਦੇ ਹਾਂ….

ਦਰਅਸਲ ਆਪਣੀਆਂ ਤਮਾਮ ਕਮਜ਼ੋਰੀਆਂ ਦੇ ਬਾਵਜੂਦ ਵੀ ਅਕਾਲੀ ਦਲ ਪੰਜਾਬ ਦੀ ਇਕੋ-ਇਕ ਪਾਰਟੀ ਹੈ ਜਿਹੜੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਪੰਜਾਬ ਤੇ ਸਿੱਖਾਂ ਦੀ ਤਰਜਮਾਨੀ ਕਰਦੀ ਹੈ. ਇਸ ਪਾਰਟੀ ਨੂੰ ਪੰਜਾਬ ਦੀ ਰਾਜਨੀਤਕ ਫਿਜ਼ਾ ਵਿਚੋਂ ਮਨਫ਼ੀ ਕਰਨ ਹਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਲੈ ਕੇ ਸ. ਸੁਖਦੇਵ ਸਿੰਘ ਢੀਂਡਸਾ ਤਕ ਦਰਜਨਾਂ ਹੀ ਨਾਮਵਰ ਅਕਾਲੀਆਂ ਨੇ ਜ਼ੋਰ ਲਗਾਇਆ ਹੈ, ਪਰ ਪਾਰਟੀ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਿਆ. ਅਕਾਲੀ ਦਲ ਥੋੜ੍ਹੇ-ਬਹੁਤ ਫ਼ਰਕ ਨਾਲ ਆਪਣੀ ਥਾਂ ਉੱਪਰ ਕਾਇਮ ਹੈ. ਮੈਂ ਅਕਾਲੀ ਵਿਰੋਧੀ ਹਾਂ, ਪਰ ਜੇਕਰ ਮੈਂ ਇਹ ਗੱਲ ਲਿਖ ਰਿਹਾ ਹਾਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦੀ ਰਾਜਨੀਤੀ ਵਿਚ ਅਕਾਲੀ ਦਲ ਦਾ ਕੀ ਰੋਲ ਹੈ.
ਜਦੋਂ ਅਸੀਂ ਅਕਾਲੀ ਦਲ ਦੇ ਰਾਜਨੀਤਿਕ ਵਿਰੋਧ ਦੀ ਗੱਲ ਕਰਦੇ ਹਾਂ, ਉਸ ਵਕਤ ਵੀ ਸਾਨੂੰ ਉਸ ਵਿਰੋਧ ਅੰਦਰ ਕੁਝ ਨਵਾਂ ਦਿਖਾਈ ਨਹੀਂ ਦਿੰਦਾ. ਆਪਣੀ ਸ਼ੁਰੂਆਤੀ ਹੋਂਦ ਤੋਂ ਲੈ ਕੇ ਹੁਣ ਤਕ ਅਕਾਲੀ ਦਲ ਦਾ ਰਾਜਨੀਤਿਕ ਵਿਰੋਧ ਭਾਰਤੀ ਰਾਸ਼ਟਰਵਾਦੀਆਂ ਅਤੇ ਉਨ੍ਹਾਂ ਦੇ ਸਹਾਇਕ ਖੱਬੇਪੱਖੀਆ ਨੇ ਹੀ ਕੀਤਾ ਹੈ. ਬੇਸ਼ੱਕ ਧਾਰਮਿਕ ਤੌਰ ਤੇ ਅਜਿਹਾ ਕਰਨ ਵਾਲਿਆਂ ਵਿਚ ਖ਼ੁਦ ਅਕਾਲੀ ਵੀ ਸ਼ਾਮਲ ਰਹੇ ਹਨ. ਇਸ ਲਈ ਜਦੋਂ ਅਸੀਂ ਅਕਾਲੀ ਦਲ ਦੀ ਭੂਮਿਕਾ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਪੰਜਾਬ ਵਿਚ ਸਾਨੂੰ ਉਸ ਦਾ ਰਾਸ਼ਟਰਵਾਦੀਆਂ ਤੇ ਖੱਬੇਪੱਖੀਆਂ ਤੋਂ ਬਿਨਾਂ ਹੋਰ ਕੋਈ ਰਾਜਨੀਤਿਕ ਵਿਰੋਧੀ ਦਿਖਾਈ ਨਹੀਂ ਦਿੰਦਾ. ਇਸ ਲਈ ਸੁਭਾਵਿਕ ਹੈ ਕਿ ਜਦੋਂ ਦੀਪ ਅਕਾਲੀ ਦਲ ਦੇ ਮੂਲ ਏਜੰਡੇ ਨੂੰ ਮੁੜ ਉਭਾਰਨ ਉੱਤੇ ਜ਼ੋਰ ਦਿੰਦਾ ਹੈ ਤਾਂ ਇਹ ਧਿਰ ਉਸ ਦੇ ਵਿਰੋਧ ਵਿਚ ਉੱਤਰ ਆਉਂਦੀ ਹੈ.

ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਦਾ ਰਾਜਨੀਤਿਕ, ਮੂਲ ਜਾਂ ਸ਼ੁਰੂਆਤੀ ਏਜੰਡਾ ਕੀ ਹੈ? ਇਹ ਤਾਂ ਸ਼ਾਇਦ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਅਕਾਲੀ ਦਲ ਆਪਣੇ ਆਰੰਭ ਤੋਂ ਹੀ 1994 ਵਿਚ ਆਪਣੇ ਪੰਜਾਬੀ ਪਾਰਟੀ ਬਣਨ ਤੱਕ ਦੇ ਸਫ਼ਰ ਤਕ ਪੰਜਾਬ ਲਈ ਵੱਧ ਅਧਿਕਾਰਾਂ ਦੀ ਮੰਗ ਕਰਦੀ ਆ ਰਹੀ ਹੈ. ਜਿਸ ਵਿਚ ਇਕ ਸਮੇਂ ਅਨੰਦਪੁਰ ਸਾਹਿਬ ਦਾ ਮਤਾ ਵੀ ਕੇਂਦਰ ਵਿਚ ਰਿਹਾ ਹੈ, ਪਰ ਪਾਰਟੀ ਦੇ ਬਾਦਲੀਕਰਨ ਤੋਂ ਬਾਅਦ ਇਹ ਆਪਣੇ ਏਜੰਡੇ ਤੋਂ ਥਿੜਕ ਗਈ. ਜਿਸ ਕਾਰਨ ਸਿੱਖਾਂ ਅੰਦਰ ਇਸ ਪ੍ਰਤੀ ਆਪਣਾ ਵਿਸ਼ਵਾਸ਼ ਵੀ ਖੁਰਨ ਲੱਗਾ. ਫਿਰ ਬੇਸ਼ੱਕ ਇਸ ਦੀ ਸ਼ੁਰੂਆਤ 84ਵਿਆਂ ਤੋਂ ਹੀ ਕਿਉਂ ਨਾ ਹੋ ਗਈ ਹੋਏ. ਇਸ ਸਭ ਦੇ ਬਾਵਜ਼ੂਦ ਪਾਰਟੀ ਨੇ ਆਪਣਾ ਅਧਾਰ ਕਾਇਮ ਰੱਖਿਆ ਹੈ.

ਹੁਣ ਜਦੋਂ ਦੀਪ ਇਹ ਆਖਦਾ ਕਿ ਜੇਕਰ ਪਾਰਟੀ ਆਪਣੇ ਮੂਲ ਬਿੰਦੂ ਨੂੰ ਮੁੜ ਕੇਂਦਰ ਵਿਚ ਲਿਆਉਂਦੀ ਹੈ ਤਾਂ ਹੋ ਸਕਦਾ ਲੋਕ ਇਸ ਵੱਲ ਮੁੜ ਆਉਣ ਤਾਂ ਇਸ ਦਾ ਇਹ ਅਰਥ ਕੋਈ ਮੂਰਖ ਜਾਂ ਅਲਪ ਬੁੱਧੀ ਜਾਂ ਨਫ਼ਰਤੀ ਚਿੰਟੂ ਹੀ ਕੱਢ ਸਕਦਾ ਹੈ ਕਿ ਉਹ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਉਣ ਜਾਂ ਉਸ ਦਾ ਪੱਖ ਪੂਰਨ ਦੀ ਗੱਲ ਕਰ ਰਿਹਾ ਹੈ. ਜਦੋਂ ਕਿ ਇਸ ਬੇਹੱਦ ਸਰਲ ਜਿਹੀ ਗੱਲ ਦਾ ਸਪਸ਼ਟ ਅਰਥ ਇਹ ਹੈ ਕਿ ਰਾਸ਼ਟਰੀ ਪਾਰਟੀਆਂ ਨਾਲ ਲੜਨ ਹਿਤ ਅਕਾਲੀ ਦਲ ਨੂੰ ਆਪਣੇ ਮੂਲ ਸੁਭਾਅ ਅਨੁਸਾਰੀ ਹੋਣਾ ਪਵੇਗਾ. ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਨਾ ਤਾਂ ਉਸ ਦਾ ਰਾਜਨੀਤਕ ਤੇ ਧਾਰਮਿਕ ਅਧਾਰ ਹੀ ਕਾਇਮ ਰਹਿਣਾ ਤੇ ਨਾ ਹੀ ਲੋਕ-ਮਤ.
ਇਹ ਬੇਹੱਦ ਸਰਲ ਜਿਹੀ ਗੱਲ ਹੈ. ਜਿਸ ਵਿਚ ਕਿਤੇ ਵੀ ਨਾ ਤਾਂ ਅਕਾਲੀ ਦਲ ਦੀ ਹਮਾਇਤ ਕੀਤੀ ਗਈ ਹੈ, ਨਾ ਉਸ ਦੇ ਸਮਰਥਨ ਦੀ ਹੀ ਕੋਈ ਨੀਤੀ ਐਲਾਨੀ ਗਈ ਹੈ. ਸ਼ੁੱਧ ਪੰਜਾਬੀ ਵਿਚ ਆਖੀਏ ਤਾਂ ਸਿਰਫ਼ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਗੱਲ ਆਖੀ ਗਈ ਹੈ. ਜਿਸ ਦਾ ਵੀ ਅਕਾਲੀ ਦਲ ਤੇ ਦੀਪ ਦੇ ਵਿਰੋਧੀਆਂ ਨੂੰ “ਮਾੜਾ” ਲੱਗਾ ਤੇ ਪਤਾ ਨਹੀਂ ਕਿਹੜੀ ਉਨ੍ਹਾਂ ਨੇ ਨੱਕ ਵਰਤ ਲਈ ਜਿਸ ਸਦਕਾ ਇਸ ਵਿਚੋਂ ਵੀ ਉਨ੍ਹਾਂ ਨੂੰ “ਸਾਜਿਸ਼” ਦੀ ਮੁਸ਼ਕ ਆ ਗਈ, ਪਰ ਖ਼ੈਰ ਮੈਨੂੰ ਇਨ੍ਹਾਂ ਨਾਲ ਕੋਈ ਸ਼ਿਕਵਾ ਵੀ ਨਹੀਂ.

ਨਫ਼ਰਤ ਤੇ ਅੰ ਨ੍ਹਾ ਵਿਰੋਧ ਤੁਹਾਨੂੰ ਕਿਸੇ ਵੀ ਸੰਤੁਲਿਤ ਪਹੁੰਚ ਤੇ ਕਦੀ ਨਹੀਂ ਲਿਜਾ ਸਕਦਾ… ਮੇਰਾ ਇਹ ਮੰਨਣਾ.
~ ਪਰਮਿੰਦਰ ਸਿੰਘ ਸ਼ੌਂਕੀ.

ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਇਕ ਗੁਰਦੁਆਰਾ ਸਾਹਿਬ ‘ਚ ਭਾਸ਼ਣ ਦਿੰਦਿਆਂ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਖਰੀਆ ਖਰੀਆ ਸੁਣਾਈਆ ਸਨ। ਦੀਪ ਸਿੱਧੂ ਨੇ ਕਿਹਾ ਸੀ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦਾ ਹੈ। ਦੀਪ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੀਪ ਸਿੱਧੂ ਦੇ ਇਲਜ਼ਾਮ ਦਾ ਜਵਾਬ ਦਿੱਤਾ ਹੈ।

ਰਣਜੀਤ ਸਿੰਘ ਢੱਡਰੀਆਂਵਾਲਾ ਨੇ ਕਿਹਾ ਕਿ ਦੀਪ ਸਿੱਧੂ ਵਲੋਂ ਇਹ ਬਿਆਨ ਲੋਕਾਂ ਨੂੰ ਭੜਕਾਉਣ ਲਈ ਲਗਾਇਆ ਗਿਆ ਹੈ। ਅੱਜ ਦੇ ਜ਼ਮਾਨੇ ‘ਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਅਸੀਂ ਦੂਜਾ ਪੱਖ ਬਿਆਨ ਕਰ ਸਕਦੇ ਹਾਂ। ਦੀਪ ਸਿੱਧੂ ਨੂੰ ਚੈਲੰਜ ਕਰਦਿਆਂ ਢੱਡਰੀਆਂਵਾਲਾ ਨੇ ਕਿਹਾ ਕਿ ਉਹ ਦੀਪ ਸਿੱਧੂ ਨੂੰ ਚੈਲੰਜ ਕਰਦੇ ਹਨ ਕਿ ਉਹ ਇਸ ਦਾ ਗੱਲ ਦਾ ਪਰੂਫ ਦਿਖਾਵੇ, ਜੋ ਉਹ ਕਹਿ ਰਿਹਾ ਹੈ ਕਿ ਮੈਂ ਆਪਣੀ ਵੀਡੀਓ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਆਖਿਆ ਹੈ।

ਦੀਪ ਸਿੱਧੂ ਬਾਰੇ ਢੱਡਰੀਆਂਵਾਲਾ ਨੇ ਕਿਹਾ ਕਿ ਇਹ ਉਹ ਸ਼ਖ਼ਸ ਹੈ, ਜਿਸ ਕਾਰਨ ਕਿਸਾਨੀ ਅੰਦੋਲਨ ਤਹਿਸ-ਨਹਿਸ ਹੋਣ ਕੰਢੇ ਆ ਗਿਆ ਸੀ। ਅਜਿਹੇ ਲੋਕ ਪਹਿਲਾਂ ਤਾਂ ਤੁਹਾਡਾ ਸਾਥ ਨਹੀਂ ਦਿੰਦੇ ਤੇ ਜੇਕਰ ਉਹ ਸਾਥ ਦੇ ਵੀ ਦੇਣ ਤਾਂ ਆਪਣੀਆਂ ਸ਼ਰਤਾਂ ਮੂਹਰੇ ਰੱਖ ਦਿੰਦੇ ਹਨ। ਜੇਕਰ ਕੋਈ ਸਿਰਫਿਰਿਆ ਬੰਦਾ ਦੀਪ ਸਿੱਧੂ ਦੀ ਗੱਲ ਨੂੰ ਸੱਚ ਮੰਨ ਲਵੇ ਤਾਂ ਉਹ ਮੈਨੂੰ ਜਾਨੋਂ ਮਾਰਨ ਤੱਕ ਚਲਿਆ ਜਾਵੇਗਾ।

ਢੱਡਰੀਆਂਵਾਲਾ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਹੋਰ ਵੀ ਲੋਕ ਹਨ, ਜੋ ਮੈਨੂੰ ਗਲਤ ਦੱਸਦੇ ਹਨ ਤੇ ਕਹਿੰਦੇ ਹਨ ਕਿ ਮੈਂ ਸਿੱਖ ਧਰਮ ਦੇ ਖ਼ਿਲਾਫ਼ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਉਹ ਮੇਰੇ ਪਿਛਲੇ ਸਾਲ 2020 ਦੇ ਪ੍ਰੋਗਰਾਮਾਂ ਨੂੰ ਸੁਣ ਲੈਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੇੜਤਾ ਹੋਰ ਵੱਧ ਜਾਵੇਗੀ।

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …