Breaking News
Home / News / ਕਨੇਡਾ ਗੈਂ ਗ ਵਾ ਰ – ਜਸਕੀਰਤ ਦੇ ਭਰਾ ਗੁਰਕੀਰਤ ਦੀ ਵੀ ਮੌਤ, ਪਰਿਵਾਰ ਨੇ 10 ਦਿਨ ਵਿਚ 2 ਪੁੱਤ ਗਵਾਏ

ਕਨੇਡਾ ਗੈਂ ਗ ਵਾ ਰ – ਜਸਕੀਰਤ ਦੇ ਭਰਾ ਗੁਰਕੀਰਤ ਦੀ ਵੀ ਮੌਤ, ਪਰਿਵਾਰ ਨੇ 10 ਦਿਨ ਵਿਚ 2 ਪੁੱਤ ਗਵਾਏ

ਅਭਾਗੇ ਮਾਪਿਆਂ ਨੇ ਦਸ ਦਿਨਾਂ ਦੇ ਵਕਫੇ ਵਿੱਚ ਦੋ ਪੁੱਤ ਗਵਾ ਦਿੱਤੇ ਹਨ…..ਉਹ ਮੁੜ ਆਉ ਭਰਾਵੋ ਆਪਣੇ ਘਰਾਂ ਨੂੰ ਆਪਣੇ ਮਾਪਿਆਂ ਵੱਲ ਝਾਤ ਮਾਰੋ।

ਕੈਨੇਡਾ ‘ਚ ਪੰਜਾਬੀ ਦੀ ਨਿਕਲੀ 62 ਲੱਖ ਦੀ ਲਾਟਰੀ
ਐਬਟਸਫੋਰਡ-ਕੈਨੇਡਾ ਦੇ ਬਿਟਿ੍ਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਨਿਵਾਸੀ ਪੰਜਾਬੀ ਬਲਜਿੰਦਰ ਅਰਜਨ ਸਿੰਘ ਨੂੰ 1 ਲੱਖ, 4 ਹਜ਼ਾਰ ਡਾਲਰ ਭਾਵ 62 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ | ਬਲਜਿੰਦਰ ਅਰਜਨ ਸਿੰਘ ਨੇ ਲੋਟੋ ਲਾਟਰੀ ਦੀ ਟਿਕਟ ਬਰਨਬੀ ਦੇ ਬੇਨਬਰਿੱਜ ਐਵੇਨਿਊ ‘ਤੇ ਸਥਿਤ ਬੇਨਬਰਿੱਜ ਮਾਰਟ ਸਟੋਰ ਤੋਂ ਖ਼ਰੀਦੀ ਸੀ | ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ 62 ਲੱਖ ਰੁਪਏ ਜਿੱਤ ਚੁੱਕਾ ਹੈ | ਬਲਜਿੰਦਰ ਅਰਜਨ ਸਿੰਘ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਲਾਟਰੀ ਦੀ ਟਿਕਟ ਖ਼ਰੀਦ ਰਿਹਾ ਹੈ | ਉਹ ਹਮੇਸ਼ਾ ਆਪਣੀ ਜਨਮ ਤਰੀਕ ਵਾਲੇ 22 ਨੰਬਰ ਦੀ ਲਾਟਰੀ ਖ਼ਰੀਦਦਾ ਸੀ | ਹੁਣ ਉਹ ਜਿੱਤੀ ਗਈ ਰਕਮ ਤੋਂ ਇਕ ਨਵਾਂ ਕੰਪਿਊਟਰ ਖ਼ਰੀਦੇਗਾ ਤੇ ਬਾਕੀ ਰਕਮ ਬੱਚਤ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਏਗਾ |

ਮੰਗਲ ‘ਤੇ ਪੁੱਜਾ ਚੀਨ ਦਾ ਪਹਿਲਾ ਰੋਵਰ ਲੈਂਡਰ ਤੋਂ ਨਿਕਲ ਕੇ ਲਾਲ ਗ੍ਰਹਿ ਦੀ ਸਤ੍ਹਾ ‘ਤੇ ਉੱਤਰਿਆ
ਬੀਜਿੰਗ, 22 ਮਈ (ਏਜੰਸੀ)—ਮੰਗਲ ‘ਤੇ ਪੁੱਜਾ ਚੀਨ ਦਾ ਪਹਿਲਾ ਰੋਵਰ ਖੋਜ ਮੁਹਿੰਮ ਨੂੰ ਅੰਜਾਮ ਦੇਣ ਲਈ ਸਨਿੱਚਰਵਾਰ ਨੂੰ ਲੈਂਡਰ ਤੋਂ ਬਾਹਰ ਨਿਕਲ ਕੇ ਲਾਲ ਗ੍ਰਹਿ ਦੀ ਸਤ੍ਹਾ ‘ਤੇ ਉੱਤਰ ਗਿਆ | ਸੌਰ ਊਰਜਾ ਨਾਲ ਚੱਲਣ ਵਾਲੇ ਇਸ 6 ਪਹੀਆ ਰੋਵਰ ਦਾ ਨਾਂਅ ‘ਝੁਰੋਂਗ’ ਹੈ, ਜਿਸ ਦਾ ਭਾਰ 240 ਕਿੱਲੋਗ੍ਰਾਮ ਹੈ | ਚੀਨ ਦੀ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟੇ੍ਰਸ਼ਨ (ਸੀ.ਐਨ.ਐਸ.ਏ.) ਨੇ ਕਿਹਾ ਕਿ ਨੀਲੇ ਰੰਗ ਦੀ ਤਿਤਲੀ ਵਰਗਾ ਦਿੱਖਣ ਵਾਲਾ ਇਹ ਰੋਵਰ ਲੈਂਡਰ ‘ਚੋਂ ਇਕ ਰੈਂਪ ਦੇ ਸਹਾਰੇ ਹੇਠਾਂ ਉੱਤਰਿਆ ਤੇ ਲਾਲ ਗ੍ਰਹਿ ਦੀ ਸਤ੍ਹਾ ‘ਤੇ ਆਪਣੀ ਖੋਜ ਯਾਤਰਾ ਸ਼ੁਰੂ ਕਰ ਦਿੱਤੀ | ਚੀਨ ਨੇ ਆਰਬਿਟਰ, ਲੈਂਡਰ ਤੇ ਰੋਵਰ ਦੇ ਨਾਲ 23 ਜੁਲਾਈ 2020 ਨੂੰ ‘ਤਿਆਨਵੇਨ-1’ ਨਾਂਅ ਦੇ ਆਪਣੇ ਮੰਗਲ ਮਿਸ਼ਨ ਦਾ ਆਗਾਜ਼ ਕੀਤਾ ਸੀ | ਆਰਬਿਟਰ ਤੋਂ ਵੱਖ ਹੋ ਕੇ ਲੈਂਡਰ ਬੀਤੀ 15 ਮਈ ਨੂੰ ਮੰਗਲ ਦੇ ਉੱਤਰੀ ਗੋਲਾਰਥ ‘ਚ ਵਿਸ਼ਾਲ ਸਮਤਲ ਮੈਦਾਨ ‘ਯੂਟੋਪਿਆ ਪਲੈਨਿਸ਼ਿਆ’ ਦੇ ਦੱਖਣੀ ਖੇਤਰ ‘ਚ ਉੱਤਰਿਆ ਸੀ | ਰੋਵਰ ਘੱਟ ਤੋਂ ਘੱਟ 90 ਮੰਗਲ ਦਿਨਾਂ (ਧਰਤੀ ਦੇ ਤਿੰਨ ਮਹੀਨੇ) ਤੱਕ ਕੰਮ ਕਰੇਗਾ |

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …