ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ ਕਾਨੂੰਨਾਂ ਤਹਿਤ 1300 ਤੋਂ ਵੱਧ ਭਾਰਤੀ ਲੋਕਾਂ ਨੂੰ ਜ਼ੁ ਰ ਮਾ ਨਾ ਕੀਤਾ ਗਿਆ ਸੀ | ਇਹ ਜੁਰਮਾਨੇ ਪਾ ਬੰ ਦੀ ਸ਼ੁ ਦਾ ਖਾਣ-ਪੀਣ ਵਾਲੀਆਂ ਵਸਤਾਂ, ਜਿਵੇਂ ਜੜ੍ਹੀਆਂ-ਬੂਟੀਆਂ, ਮ ਸਾ ਲੇ ਅਤੇ ਬੀਜ ਲਿਆਉਣ ਲਈ ਕੀਤੇ ਗਏ ਸੀ |
ਉਨ੍ਹਾਂ ਲੋਕਾਂ ਨੂੰ ਉ ਲੰ ਘ ਣਾ ਕਰਨ ਕਰਕੇ ਡਾਲਰਾਂ ‘ਚ ਪੈਸੇ ਭਰਨੇ ਪਏ ਸੀ | ਇਥੇ ਦੇ ਬਾਇਓਸਕਿਉਰਟੀ ਕਾਨੂੰਨ ਕੁਝ ਖਾਣ-ਪੀਣ ਦੀਆਂ ਚੀਜ਼ਾਂ, ਪੌਦੇ, ਮੀ ਟ ਪਦਾਰਥਾਂ ਨੂੰ ਇਥੇ ਲਿਆਉਣ ਤੋਂ ਵਰਜਦੇ ਹਨ ਕਿਉਂਕਿ ਇਹ ਚੀਜ਼ਾਂ ਆਸਟ੍ਰੇਲੀਆਈ ਖੇਤੀਬਾੜੀ ਉਦਯੋਗ ਅਤੇ ਵਾਤਾਵਰਨ ਲਈ ਗੰ ਭੀ ਰ ਖ਼ ਤ ਰਾ ਹਨ |
ਖੇਤੀਬਾੜੀ ਮੰਤਰੀ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਚੀਜ਼ਾਂ ਨਾਲ ਅਫ਼ਰੀਕੀ ਸਵਾਈਨ ਬੁਖ਼ਾਰ ਗੰ ਭੀ ਰ ਬਿਮਾਰੀ ਫੈਲਣ ਦਾ ਖ਼ ਤ ਰਾ ਪੈਦਾ ਹੋ ਜਾਂਦਾ ਹੈ |
ਇਨ੍ਹਾਂ ‘ਚੋਂ ਜ਼ਿਆਦਾ ਖ਼ ਤ ਰਾ ਅੰਤਰਰਾਸ਼ਟਰੀ ਯਾਤਰੀਆਂ ਵਲੋਂ ਪਾ ਬੰ ਦੀ ਸ਼ੁ ਦਾ ਚੀਜ਼ਾਂ ਨੂੰ ਲਿਆਉਣ ਕਰ ਕੇ ਹੁੰਦਾ ਹੈ | ਖੇਤੀਬਾੜੀ ਵਿਭਾਗ, ਵਾਤਾਵਰਨ ਵਿਭਾਗ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ 1358 ਵਿਅਕਤੀਆਂ ਨੂੰ ਜੋ ਭਾਰਤ ਤੋਂ ਅਜਿਹੀਆਂ ਵਸਤਾਂ ਲੈ ਕੇ ਆਏ ਸੀ, 444 ਡਾਲਰ ਦੇ ਉ ਲੰ ਘ ਣਾ ਨੋਟਿਸ ਜਾਰੀ ਕੀਤੇ ਸੀ |
ਉਨ੍ਹਾਂ ਵਲੋਂ ਆਪਣੇ ਇਥੇ ਪਹੁੰਚਣ ਵਾਲੇ ਕਾਰਡ ‘ਚ ਉਹ ਵਸਤਾਂ ਛੁਪਾਈਆਂ ਸੀ | ਉਪਰੋਕਤ ਵਿਭਾਗ ਨੇ ਇਸ ‘ਤੇ ਵੀ ਚਾਨਣਾ ਪਾਇਆ ਕਿ ਕਾਰਡ ‘ਤੇ ਘੋਸ਼ਣਾ ਨਾ ਕਰਨ ਕਰਕੇ ਕਈ ਵਾਰ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਅਤੇ ਦੇਸ਼ ਨਿ ਕਾ ਲਾ ਵੀ ਦਿੱਤਾ ਜਾ ਸਕਦਾ |
ਉਨ੍ਹਾਂ ਦੱਸਿਆ ਕਿ ਇਥੇ ਆਉਂਦੇ ਸਮੇਂ ਕਾਰਡ ਧਿਆਨ ਨਾਲ ਭਰੋ ਅਤੇ ਜੋ ਵੀ ਲੈ ਕੇ ਆਏ ਹੋ, ਉਹ ਦੱਸਿਆ ਜਾਵੇ, ਛੁਪਾਉਣ ਕਾਰਨ ਜੁ ਰ ਮਾ ਨਾ ਹੋ ਸਕਦਾ ਹੈ |