Home / Misc / ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ਵਿਚ ਰੁੱਸਿਆ, ਟੱਲੀ ਹੋ ਕੇ ਮਾਰੇ ਮਿਹਣੇ

ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ਵਿਚ ਰੁੱਸਿਆ, ਟੱਲੀ ਹੋ ਕੇ ਮਾਰੇ ਮਿਹਣੇ

ਪੰਜਾਬੀ ਗਾਇਕ ਸ਼ੈਰੀ ਮਾਨ ਕੁਝ ਸਮਾਂ ਪਹਿਲਾਂ ਫੇਸਬੁੱਕ ’ਤੇ ਲਾਈਵ ਹੋਏ ਹਨ। ਸ਼ੈਰੀ ਮਾਨ ਲਾਈਵ ਦੌਰਾਨ ਪਰਮੀਸ਼ ਵਰਮਾ ’ਤੇ ਗੁੱਸਾ ਹੁੰਦੇ ਤੇ ਉਸ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਦਰਅਸਲ ਸ਼ੈਰੀ ਮਾਨ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਸ਼ਿਰਕਤ ਕਰਨ ਗਏ ਸਨ, ਜਿਥੇ ਸ਼ੈਰੀ ਮਾਨ ਦਾ ਫੋਨ ਜਮ੍ਹਾ ਕਰ ਲਿਆ ਗਿਆ।

ਦੱਸ ਦੇਈਏ ਕਿ ਕਿਸੇ ਨੂੰ ਵੀ ਵਿਆਹ ’ਚ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੇ ਚਲਦਿਆਂ ਸ਼ੈਰੀ ਮਾਨ ਗੁੱਸਾ ਹੋ ਗਏ ਤੇ ਲਾਈਵ ਦੌਰਾਨ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ ਲੱਗੇ। ਸ਼ੈਰੀ ਮਾਨ ਨੇ ਕਿਹਾ ਕਿ ਉਹ ਪਰਮੀਸ਼ ਨੂੰ ਆਸ਼ੀਰਵਾਦ ਦੇਣ ਆਏ ਸਨ ਪਰ ਉਹ ਉਸ ਨੂੰ ਮਿਲਿਆ ਤਕ ਨਹੀਂ।

ਸ਼ੈਰੀ ਨੇ ਅੱਗੇ ਕਿਹਾ ਕਿ ਪਰਮੀਸ਼ ਹਰ ਚੀਜ਼ ਨੂੰ ਬਿਜ਼ਨੈੱਸ ਨਾ ਬਣਾਵੇ ਤੇ ਉਹ ਬੰਦਾ ਬਣੇ, ਕੰਪਿਊਟਰ ਨਹੀਂ। ਉਸ ਨੇ ਕਿਹਾ ਕਿ ਜਿੰਨੇ ਸਰੀ ਦੇ ਲੋਕ, ਤੁਸੀਂ ਸਾਰਿਆਂ ਦੇ ਫੋਨ ਰਖਵਾ ਲਏ ਪਰ ਘੱਟ ਤੋਂ ਘੱਟ ਉਹ ਮਿਲ ਤਾਂ ਲੈਂਦਾ।

ਸ਼ੈਰੀ ਨੇ ਅੱਗੇ ਕਿਹਾ ਕਿ ਉਹ ਜਦੋਂ ਉਥੋਂ ਚਲਾ ਗਿਆ ਤਾਂ ਉਸ ਨੂੰ ਫੋਨ ਕਰਨ ਲੱਗ ਗਏ। ਉਹ ਸਿਰਫ ਪਰਮੀਸ਼ ਦੇ ਵਿਆਹ ’ਚ ਸ਼ਮੂਲੀਅਤ ਕਰਨ ਆਏ ਸਨ, ਕੁਝ ਚੁੱਕਣ ਨਹੀਂ। ਸ਼ੈਰੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਸਿਰਫ ਪਰਮੀਸ਼ ਵਰਮਾ ਹੈ, ਡਰੇਕ ਨਹੀਂ।

ਸ਼ੈਰੀ ਨੇ ਕਿਹਾ ਕਿ ਉਸ ਨੇ ਉਸ ਦੇ ਵਿਆਹ ’ਚ ਸ਼ਰਾਬ ਤਕ ਨਹੀਂ ਪੀਤੀ ਕਿਉਂਕਿ ਸ਼ਾਇਦ ਇਸ ਦਾ ਉਹ ਬਿੱਲ ਨਾ ਮੰਗ ਲੈਣ। ਅਖੀਰ ਸ਼ੈਰੀ ਨੇ ਕਿਹਾ ਕਿ ਉਹ ਉਸ ਦੇ ਵਿਆਹ ਦੀ ਖੁਸ਼ੀ ਮਨਾਉਣ ਆਏ ਸਨ, ਸ਼ੋਅ ਲਗਾਉਣ ਨਹੀਂ।

Check Also

ਆਲੀਆ ਭੱਟ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਆਖੀ ਇਹ ਵੱਡੀ ਗੱਲ, ਵੀਡੀਓ ਹੋਈ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਸੈੱਟ …

Recent Comments

No comments to show.