Breaking News
Home / News / ਤੋਮਰ ਦਾ ਆਇਆ ਵੱਡਾ ਬਿਆਨ ਝੁਕੀ ਸਰਕਾਰ,ਕਿਸਾਨਾਂ ਨਾਲ ਗੱਲਬਾਤ ਨੂੰ ਤਿਆਰ

ਤੋਮਰ ਦਾ ਆਇਆ ਵੱਡਾ ਬਿਆਨ ਝੁਕੀ ਸਰਕਾਰ,ਕਿਸਾਨਾਂ ਨਾਲ ਗੱਲਬਾਤ ਨੂੰ ਤਿਆਰ

ਖੇਤੀ ਕਾਨੂੰਨਾ ਦੇ ਖਿਲਾਫ ਦੇਸ਼ ਦੇ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸ ਦੇ ਨਾਲ ਹੀ ਕਿਸਾਨ ਆਗੂਆਂ ਦੇ ਵੱਲੋ ਰੈਲੀਆਂ ਅਤੇ ਮਹਾਪੰਚਾਇਤਾ ਕਰਨ ਦਾ ਦੌਰ ਵੀ ਜਾਰੀ ਹੈ ਜਿਸ ਦੇ ਚੱਲਦਿਆਂ ਅੰਮਿ੍ਰਤਸਰ ਵਿਖੇ ਕੀਤੀ ਗਈ ਕਿਸਾਨ ਰੈਲੀ ਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਪੂਰੇ ਸਿਖਰ ਤੇ ਚੱਲ ਰਿਹਾ ਹੈ ਉਹਨਾਂ ਆਖਿਆਂ ਕਿ

ਬੀਤੇ ਦਿਨ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਸਾਹਮਣੇ ਆਇਆ ਸੀ ਕਿ ਅਸੀ ਕਿਸਾਨਾ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਤੇ ਕਿਸਾਨ ਕੋਈ ਵਧੀਆ ਪਰਪੋਜਲ ਤਿਆਰ ਰੱਖਣ ਅਸੀ ਕਿਸਾਨਾ ਨੂੰ ਗੱਲਬਾਤ ਲਈ ਜਦੋ ਮਰਜੀ ਸੱਦ ਸਕਦੇ ਹਾਂ ਪਰ ਸੱਚ ਇਹ ਹੈ ਕਿ ਹੁਣ ਤੱਕ ਦੀਆ ਮੀਟਿੰਗਾਂ ਦੇ ਵਿੱਚ ਨਰਿੰਦਰ ਤੋਮਰ ਕਿਸਾਨ ਆਗੂਆਂ ਦੇ ਸਵਾਲਾ ਦੇ ਜਵਾਬ ਦੇਣ ਤੋ ਅਸਮਰੱਥ ਰਿਹਾ ਹੈ ਕਿਉਂਕਿ ਅਮਿਤ ਸ਼ਾਹ ਦੇ ਵੱਲੋ ਜੋ ਕੁਝ ਉਸ ਨੂੰ ਸਿਖਾ ਕੇ ਭੇਜਿਆ ਜਾਦਾ ਹੈ ਉਹ ਸਿਰਫ ਤੇ ਸਿਰਫ ਉਹੀ ਕੁਝ ਬੋਲਦਾ ਹੈ ਉਗਰਾਹਾਂ ਨੇ ਆਖਿਆਂ ਕਿ

ਹੁਣ ਮੋਦੀ ਸਰਕਾਰ ਕਲੀਨ ਅਪ੍ਰੇਸ਼ਨ ਦੇ ਨਾਮ ਤੇ ਕਿਸਾਨਾ ਨੂੰ ਮੋਰਚੇ ਚੋ ਉਠਾਉਣ ਦੀ ਸਾਜਿਸ਼ ਰਚ ਰਹੀ ਹੈ ਪਰ ਕਿਸਾਨ ਮੰਗਾ ਨਾ ਮੰਨੇ ਜਾਣ ਤੱਕ ਸਿਰ ਦੀ ਬਾਜੀ ਲਗਾ ਦੇਣਗੇ ਪਰ ਇਸੇ ਤਰਾ ਡਟੇ ਰਹਿਣਗੇ ਉਹਨਾਂ ਐਲਾਨ ਕੀਤਾ ਕਿ 21 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਕਰੀਬ 15 ਹਜਾਰ ਬੰਦਿਆ ਦਾ ਕਾਫਲਾ ਦਿੱਲੀ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਤੋ ਰਵਾਨਾ ਹੋਵੇਗਾ ਅਤੇ 7 ਦਿਨਾ ਤੱਕ ਜਦ ਦੂਸਰਾ ਕਾਫਲਾ ਦਿੱਲੀ ਨਹੀ ਪੁੱਜ ਜਾਦਾ ਤਦ ਤੱਕ ਉੱਥੇ ਹੀ ਡਟਿਆ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …