Home / News / ਜਿਹੜੇ ਖਨੌਰੀ ਬਾਰਡਰ ਤੇ ਕਿਸਾਨਾਂ ਨੇ

ਜਿਹੜੇ ਖਨੌਰੀ ਬਾਰਡਰ ਤੇ ਕਿਸਾਨਾਂ ਨੇ

ਕਿਸਾਨਾ ਦਾ ਖੇਤੀ ਕਾਨੂੰਨਾ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਜਿੱਥੇ ਕਿਸਾਨ ਦਿੱਲੀ ਮੋਰਚੇ ਦੇ ਵਿੱਚ ਡਟੇ ਹੋਏ ਹਨ ਉੱਥੇ ਹੀ ਕਿਸਾਨਾ ਦੁਆਰਾਂ ਪੰਜਾਬ ਵਿੱਚ ਰਹਿ ਕੇ ਰਿਲਾਇੰਸ ਪੈਟਰੋਲ ਪੰਪਾ ਅਤੇ ਟੋਲ ਪਲਾਜਿਆ ਤੇ ਧਰਨੇ ਜਾਰੀ ਰੱਖੇ ਗਏ ਹਨ ਉਕਤ ਤਸਵੀਰਾ ਬਠਿੰਡਾ ਚੰਡੀਗੜ੍ਹ ਹਾਈਵੇਅ ਤੇ ਮੌਜੂਦ ਕਾਲਾ ਝਾੜ ਟੋਲ ਪਲਾਜੇ ਦੀਆ ਹਨ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਕਿਸਾਨ ਆਪਣੇ ਹੱਕਾ ਵਾਸਤੇ ਡਟੇ ਹੋਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਆਖਿਆਂ ਕਿ

ਭਾਵੇ ਹੀ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਸੀਜਨ ਚੱਲ ਰਿਹਾ ਹੈ ਪਰ ਇਸ ਦਾ ਕੋਈ ਜ਼ਿਆਦਾ ਅਸਰ ਦਿੱਲੀ ਮੋਰਚੇ ਤੇ ਦੇਖਣ ਨੂੰ ਨਹੀ ਮਿਲ ਰਿਹਾ ਹੈ ਕਿਉਂਕਿ ਮੋਰਚੇ ਦੇ ਵਿੱਚ ਕਿਸਾਨ ਜਥਿਆਂ ਦੇ ਰੂਪ ਚ ਜਾ ਰਹੇ ਹਨ ਜਿਸ ਕਾਰਨ ਉੱਥੇ ਦਾ ਇਕੱਠ ਜਿਉ ਦਾ ਤਿਉ ਬਣਿਆ ਹੋਇਆਂ ਹੈ ਉਹਨਾ ਆਖਿਆਂ ਕਿ 21 ਤਰੀਕ ਨੂੰ ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਦੇ ਵਿੱਚ ਕਰੀਬ 20 ਹਜਾਰ ਕਿਸਾਨਾ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ

ਜਿਸ ਵਿੱਚ ਬੱਸਾ, ਟਰੈਕਟਰ ਅਤੇ ਗੱਡੀਆਂ ਸ਼ਾਮਿਲ ਹੋਣਗੇ ਅਤੇ ਮੋਦੀ ਸਰਕਾਰ ਜੋ ਆਪਣੇ ਅੰਦਰ ਕਿਸਾਨਾ ਵਾਸਤੇ ਗਲਤ ਅੰਦਾਜ਼ੇ ਲਗਾਈ ਬੈਠੀ ਹੈ ਉਹਨਾਂ ਦੇ ਗਲਤ ਅੰਦਾਜਿਆ ਨੂੰ ਦੂਰ ਕੀਤਾ ਜਾਵੇਗਾ ਉਹਨਾਂ ਨੇ ਕਰੋਨਾ ਦੇ ਚੱਲਦਿਆਂ ਸਰਕਾਰ ਵੱਲੋ ਕੀਤੀ ਜਾ ਰਹੀ ਸਖਤੀ ਸਬੰਧੀ ਆਖਿਆਂ ਕਿ ਕਰੋਨਾ ਕੇਵਲ ਇਕ ਆਮ ਬੁਖਾਰ ਵਾਂਗ ਹੈ ਜਿਸ ਦਾ ਸਰਕਾਰਾ ਵੱਲੋ ਹਊਆ ਬਣਾ ਕੇ ਕਿਸਾਨਾ ਅਤੇ ਲੋਕਾ ਨੂੰ ਡਰਾਉਣ ਵੱਜੋ ਵਰਤਿਆਂ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …