Home / News / ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ

ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ

ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਸਰਕਾਰ ਵੀ ਕਿਸਾਨਾ ਦੀਆ ਮੰਗਾ ਨੂੰ ਮੰਨਣ ਤੋ ਮੁਨਕਰ ਹੋ ਰਹੀ ਹੈ ਅਜਿਹੇ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜ਼ਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਹਨਾ ਦਾ ਆਖਣਾ ਹੈ ਕਿ ਜੇਕਰ ਕਿਸਾਨਾ ਦੇ ਕੋਲ ਕੋਈ ਵਧੀਆਂ ਪਰਪੋਜਲ ਹੈ ਤਾ ਕਿਸਾਨ ਸਾਨੂੰ ਦੱਸ ਸਕਦੇ ਹਨ ਪਰ ਇਹ ਖੇਤੀ ਕਾਨੂੰਨ ਕਿਸੇ ਵੀ ਕੀਮਤ ਤੇ ਰੱਦ ਨਹੀ ਹੋਣਗੇ ਉਹਨਾਂ ਆਖਿਆਂ ਕਿ

ਸਰਕਾਰ ਸਾਫਤੌਰ ਦੱਸ ਚੁੱਕੀ ਹੈ ਕਿ ਸਾਡੀ ਮਜਬੂਰੀ ਹੈ ਤੇ ਅਸੀ ਕਾਨੂੰਨ ਵਾਪਿਸ ਨਹੀ ਕਰ ਸਕਦੇ ਇਸ ਲਈ ਕਿਸਾਨ ਚਾਹੁਣ ਤਾ ਆਪਣੀ ਮਰਜੀ ਦੀਆ ਸੋਧਾ ਕਾਨੂੰਨ ਚ ਕਰਵਾ ਸਕਦੇ ਹਨ ਤੇ ਜੇਕਰ ਕਿਸਾਨ ਹੋਰ ਵੀ ਕੁਝ ਇਨ੍ਹਾਂ ਕਾਨੂੰਨਾ ਚ ਐਡ ਕਰਵਾਉਣਾ ਚਾਹੁਣ ਤਾ ਉਹ ਵੀ ਹੋ ਸਕਦਾ ਹੈ ਪਰ ਕਾਨੂੰਨ ਵਾਪਿਸ ਨਹੀ ਕੀਤੇ ਜਾਣਗੇ ਉਹਨਾਂ ਆਖਿਆਂ ਕਿ ਜੇਕਰ ਨਰਿੰਦਰ ਮੋਦੀ ਨੂੰ ਲੋਕਾ ਨੇ ਚੁਣ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੈ ਤਾ

ਸਾਨੂੰ ਚਾਹੀਦਾ ਹੈ ਕਿ ਉਸ ਨੂੰ ਕੁਝ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਜੇਕਰ ਉਹਨਾ ਤੋ ਕੁਝ ਨਹੀ ਹੁੰਦਾ ਤਾ ਵੋਟ ਦਾ ਅਧਿਕਾਰ ਸਾਡੇ ਕੋਲ ਹੈ ਜਿਸ ਨਾਲ ਅਸੀ ਉਹਨਾ ਨੂੰ ਕੁਰਸੀ ਤੋ ਲਾਹ ਸਕਦੇ ਹਾਂ ਉਹਨਾ ਆਖਿਆਂ ਕਿ ਸਰਕਾਰ ਕਿਸਾਨਾ ਦੇ ਨਾਲ ਗੱਲਬਾਤ ਲਈ ਤਿਆਰ ਹੈ ਪਰ ਕਿਸਾਨਾ ਨੂੰ ਆਪਣੀ ਅੜੀ ਛੱਡ ਕੇ ਅੱਗੇ ਦੀ ਸੋਚ ਕੇ ਸਰਕਾਰ ਨਾਲ ਗੱਲਬਾਤ ਕਰਨੀ ਹੋਵੇਗੀ ਤਦ ਹੀ ਇਸ ਮਸਲੇ ਦਾ ਹੱਲ ਸੰਭਵ ਹੋ ਸਕੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …