Breaking News
Home / News / ਭਾਰਤ ਬੰਦ ਤੋਂ ਪਹਿਲਾਂ ਹੀ ਜਥੇਬੰਦੀਆਂ ਨੇ ਕੀਤੀ ਮੀਟਿੰਗ

ਭਾਰਤ ਬੰਦ ਤੋਂ ਪਹਿਲਾਂ ਹੀ ਜਥੇਬੰਦੀਆਂ ਨੇ ਕੀਤੀ ਮੀਟਿੰਗ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਤੋ ਪਹਿਲਾ ਕਿਸਾਨ ਆਗੂਆਂ ਦੇ ਵੱਲੋ ਮੀਟਿੰਗ ਕੀਤੀ ਗਈ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪ੍ਰੈੱਸ ਕਾਨਫਰੰਸ ਚ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਸਿਖਰਾ ਤੇ ਹੈ ਉਹਨਾਂ ਕਿਹਾ ਕਿ 26 ਜਨਵਰੀ ਤੋ ਪਹਿਲਾ ਇਹ ਅੰਦੋਲਨ ਇਕ ਮੇਲੇ ਦੀ ਤਰਾ ਸੀ ਅਤੇ ਲੋਕਾ ਮੇਲੇ ਦੇ ਵਿੱਚ ਘੁੰਮਣ ਫਿਰਨ ਵਾਸਤੇ

ਆਉਂਦੇ ਜਾਦੇ ਸਨ ਪਰ ਹੁਣ ਸਾਡਾ ਸੰਘਰਸ਼ ਇਕ ਅੰਦੋਲਨ ਦਾ ਰੂਪ ਲੈ ਚੁੱਕਿਆਂ ਹੈ ਉਹਨਾਂ ਦੱਸਿਆ ਕਿ ਸਾਡੀਆਂ ਸਾਰੀਆ ਜਥੇਬੰਦੀਆਂ ਦੇ ਕੋਲ ਕਰੀਬ ਇਕ ਲੱਖ ਬੰਦਾ ਹਰ ਸਮੇ ਸਰਗਮ ਰਹਿਣ ਵਾਸਤੇ ਤਿਆਰ ਹੈ ਜੋ ਕਿ ਜਥੇਬੰਦੀਆਂ ਦੇ ਇਕ ਇਸ਼ਾਰੇ ਤੇ ਆਪਣਾ ਸਾਰਾ ਕੁਝ ਛੱਡ ਕੇ ਜੇਲ੍ਹਾਂ ਵਿੱਚ ਜਾਣ ਵਾਸਤੇ ਵੀ ਤਿਆਰ ਬਰ ਤਿਆਰ ਹੈ ਅਤੇ ਇਹੀ ਸਾਡੀ ਤਾਕਤ ਹੈ ਉਹਨਾਂ ਨੇ ਪੰਜਾਬ ਦੀਆ ਪੰਚਾਇਤਾਂ ਅਤੇ ਹਰਿਆਣਾ ਦੀਆ ਖਾਪ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਹਨਾ ਦੁਆਰਾਂ ਅੰਦੋਲਨ ਨੂੰ ਮੋਢਾ ਲਾਉਣ ਦਾ ਕੰਮ ਕੀਤਾ ਗਿਆ

ਉਹਨਾਂ ਆਖਿਆਂ ਕਿ ਕਿਸਾਨ ਪਿੰਡਾਂ ਵਿੱਚੋਂ ਵਾਰੀ ਸਿਰ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਪੁੱਜਦੇ ਹਨ ਜਿਸ ਕਾਰਨ ਕਿਸਾਨੀ ਅੰਦੋਲਨ ਸਥਿਰ ਹੈ ਅਤੇ ਕਿਸਾਨਾ ਨੇ ਜਿੱਥੇ ਪਹਿਲਾ ਸਰਦੀਆਂ ਦੇ ਮੌਸਮ ਲੰਘਾਇਆ ਉੱਥੇ ਹੀ ਹੁਣ ਗਰਮੀਆਂ ਦਾ ਮੌਸਮ ਲੰਘਾਉਣ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆ ਹਨ ਉਹਨਾਂ ਆਖਿਆਂ ਕਿ ਵਾਢੀਆਂ ਦਾ ਸੀਜਨ ਸ਼ੁਰੂ ਹੋਣ ਕਾਰਨ ਜਿਹਨਾ ਕਿਸਾਨਾ ਨੂੰ ਟਰਾਲੀਆ ਦੀ ਜਰੂਰਤ ਪੈ ਰਹੀ ਹੈ ਉਹ ਕਿਸਾਨ ਆਪਣੀਆਂ ਟਰਾਲੀਆ ਦੀ ਜਗ੍ਹਾ ਤੇ ਤੰ ਬੂ ਲਗਾ ਰਹੇ ਹਨ

ਉਹਨਾਂ ਨੇ ਲੱਖਾ ਸਿਧਾਣਾ ਬਾਰੇ ਆਖਿਆਂ ਕਿ ਲੱਖਾ ਸਿਧਾਣਾ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਅਤੇ ਜਲਦ ਹੀ ਲੱਖਾ ਸਿਧਾਣਾ ਕਿਸਾਨੀ ਸਟੇਜਾ ਤੋ ਬੋਲਦਾ ਹੋਇਆਂ ਦਿਖਾਈ ਦੇਵੇਗਾ ਅਤੇ ਜੇਕਰ ਦਿੱਲੀ ਪੁਲਿਸ ਚ ਹਿੰਮਤ ਹੈ ਤਾ ਉਹ ਲੱਖੇ ਨੂੰ ਗਿ੍ਰਫਤਾਰ ਕਰਕੇ ਦਿਖਾਵੇ ਉਹਨਾਂ ਦੀਪ ਸਿੱਧੂ ਬਾਰੇ ਆਖਿਆਂ ਕਿ ਦੀਪ ਸਿੱਧੂ ਦੇ ਸਿਧਾਂਤ ਸਾਡੇ ਨਾਲੋ ਵੱਖਰੇ ਹਨ ਇਸ ਲਈ ਉਸ ਨੂੰ ਸਟੇਜ ਤੋ ਬੋਲਣ ਦੀ ਇਜਾਜਤ ਨਹੀ ਹੋਵੇਗੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …