ਪੰਜਾਬ ਦੇ ਸੰਗਰੂਰ ਤੋ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਵੱਲੋ ਲੋਕ ਸਭਾ ਦੇ ਵਿੱਚ ਭਾਸ਼ਣ ਦਿੰਦਿਆਂ ਹੋਇਆਂ ਭਾਜਪਾ ਸਰਕਾਰ ਨੂੰ ਖੂਬ ਨਿਸ਼ਾਨੇ ਤੇ ਲਿਆ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਦੇਸ਼ ਦੇ ਸੂਬਿਆਂ ਦੇ ਅਧਿਕਾਰਾ ਨੂੰ ਖੋਹਣ ਵਿੱਚ ਸਪੈਸ਼ਲਿਸਟ ਹੈ ਭਾਵੇ ਉਹ ਖੇਤੀ ਕਾਨੂੰਨਾ ਦੇ ਜ਼ਰੀਏ ਖੋਹੇ ਜਾਣ ਜਾਂ ਫਿਰ ਰਾਜਪਾਲਾਂ ਦੇ ਜਰੀਏ ਖੋਹੇ ਜਾਣ ਦੀ ਕੋਸ਼ਿਸ਼ ਹੋਵੇ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਵੱਲੋ ਲੋਕ ਸਭਾ ਦੇ ਵਿੱਚ ਅੱਜ ਜੋ ਬਿੱਲ ਲਿਆਂਦਾ ਗਿਆ ਹੈ
ਉਹ ਬਿੱਲ ਦਿੱਲੀ ਦੀ ਚੁਣੀ ਹੋਈ ਸਰਕਾਰ ਦੀਆ ਸ਼ਕਤੀਆਂ ਖੋਹ ਕੇ ਐਲ ਜੀ ਨੂੰ ਸੌਪਣ ਸਬੰਧੀ ਹੈ ਮਾਨ ਨੇ ਆਖਿਆਂ ਕਿ ਭਾਜਪਾ ਦਿੱਲੀ ਦੀ ਸੱਤਾ ਤੋ ਪਿਛਲੇ ਕਰੀਬ 20-22 ਸਾਲਾ ਤੋ ਬਾਹਰ ਹੈ ਅਤੇ ਆਪਣੀ ਹਾਰ ਹਜ਼ਮ ਨਾ ਹੋਣ ਕਾਰਨ ਉਹਨਾਂ ਵੱਲੋ ਅਜਿਹੇ ਬਿੱਲ ਪਾਸ ਕੀਤੇ ਜਾ ਰਹੇ ਹਨ ਉਹਨਾਂ ਆਖਿਆਂ ਕਿ ਭਾਜਪਾ ਦੀ ਜਿਸ ਵੀ ਸੂਬੇ ਦੇ ਵਿੱਚ ਹਾਰ ਹੁੰਦੀ ਹੈ ਉੱਥੇ ਹੀ ਜੋੜ ਤੋੜ ਕਰਕੇ ਭਾਜਪਾ ਦੁਆਰਾਂ ਸੱਤਾ ਤੇ ਕਾਬਜ ਹੋਇਆਂ ਜਾਦਾ ਹੈ ਉਹਨਾਂ ਆਖਿਆਂ ਕਿ ਦਿੱਲੀ ਸਬੰਧੀ
ਤਿੰਨ ਜੱਜਾਂ ਦੇ ਪੈਨਲ ਨੇ ਇਹ ਫੈਸਲਾ ਦਿੱਤਾ ਸੀ ਕਿ ਤਿੰਨ ਵਿਸ਼ਿਆਂ ਨੂੰ ਛੱਡ ਕੇ ਦਿੱਲੀ ਦਾ ਸਾਰਾ ਰਾਜ ਪ੍ਰਬੰਧ ਦਿੱਲੀ ਦੇ ਲੋਕਾ ਦੁਆਰਾਂ ਚੁਣੀ ਹੋਈ ਸਰਕਾਰ ਚਲਾਵੇਗੀ ਤਾ ਫਿਰ ਇਸ ਤੋ ਬਾਅਦ ਅਜਿਹੇ ਕਾਨੂੰਨ ਭਾਜਪਾ ਦੁਆਰਾਂ ਕਿਉ ਲਿਆਂਦੇ ਜਾ ਰਹੇ ਹਨ ਜਿਹਨਾ ਨਾਲ ਦਿੱਲੀ ਦੇ ਮੁੱਖ ਮੰਤਰੀ ਦੇ ਫੈਸਲੇ ਲੈਣ ਦੇ ਹੱਕ ਖੋਹ ਕੇ ਕੇਦਰ ਸਰਕਾਰ ਦੁਆਰਾਂ ਲਗਾਏ ਗਏ ਐਲ ਜੀ ਨੂੰ ਦਿੱਤੇ ਜਾਣੇ ਹੋਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ