Home / News / ਜਥੇਬੰਦੀਆਂ ਦਾ ਵੱਡਾ ਬਿਆਨ, ਲੱਖਾ ਸਿਧਾਣਾ ਤਾਂ ਸਾਡਾ ਬੱਚਾ, ਦੀਪ ਸਿੱਧੂ ਬਾਰੇ ਵੀ ਸੁਣੋ ਕੀ ਆਖ ਗਏ ਡੱਲੇਵਾਲ

ਜਥੇਬੰਦੀਆਂ ਦਾ ਵੱਡਾ ਬਿਆਨ, ਲੱਖਾ ਸਿਧਾਣਾ ਤਾਂ ਸਾਡਾ ਬੱਚਾ, ਦੀਪ ਸਿੱਧੂ ਬਾਰੇ ਵੀ ਸੁਣੋ ਕੀ ਆਖ ਗਏ ਡੱਲੇਵਾਲ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿਖੇ ਇਕ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਸਰਕਾਰ ਭਾਵੇ ਕੋਈ ਵੀ ਬਿਆਨਬਾਜ਼ੀ ਕਰੀ ਜਾਵੇ ਪਰ ਨਰਿੰਦਰ ਤੋਮਰ ਦੇ ਭੀੜ ਵਾਲੇ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸਾਨਾ ਦੇ ਇਕੱਠ ਤੋ ਡ ਰ ਨ ਲੱਗੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਬਾਰੇ ਬੋਲਦਿਆਂ ਹੋਇਆਂ ਆਖਿਆਂ ਕਿ ਲੱਖਾ ਸਿਧਾਣਾ ਸਾਡਾ ਬੱਚਾ ਹੈ ਪਰ ਦੀਪ ਸਿੱਧੂ ਕਦੇ ਸੰਘਰਸ਼ ਦਾ ਹਿੱਸਾ ਨਹੀ ਬਣਿਆਂ

ਅਤੇ ਜੋ ਕੋਈ ਵੀ ਖੇਤੀ ਕਾਨੂੰਨਾ ਦੇ ਖਿਲਾਫ ਲੜ ਰਿਹਾ ਹੈ ਅਸੀ ਉਸ ਦੇ ਨਾਲ ਹਾਂ ਉਹਨਾਂ ਆਖਿਆਂ ਕਿ ਇਹ ਕਿਸਾਨ ਅੰਦੋਲਨ ਕਿਸੇ ਸਿਆਸੀ ਪਾਰਟੀ ਦੇ ਖਿਲਾਫ ਨਾ ਹੋ ਕੇ ਨੀਤੀਆਂ ਦੇ ਖਿਲਾਫ ਹੈ ਪਰ ਇਹ ਕਾਨੂੰਨ ਤਦ ਹੀ ਵਾਪਿਸ ਹੋ ਸਕਦੇ ਹਨ ਜੇਕਰ ਸਰਕਾਰ ਨੂੰ ਉਹਨਾਂ ਦੇ ਖਿਲਾਫ ਦੇਸ਼ ਵਿੱਚ ਹਵਾ ਬਣਦੀ ਹੋਈ ਨਜਰ ਆਵੇਗੀ ਜਿਸ ਦੇ ਤਹਿਤ ਇਹ ਅੰਦੋਲਨ ਲੰਮਾ ਚੱਲੇਗਾ ਤੇ ਸਰਕਾਰ ਨੂੰ ਕਾਨੂੰਨ ਵਾਪਿਸ ਲੈਣੇ ਹੀ ਪੈਣਗੇ ਉਹਨਾਂ ਆਖਿਆਂ ਕਿ ਜਿਹਨਾ ਜਿਹਨਾ ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆ ਹਨ

ਕਿਸਾਨ ਆਗੂਆਂ ਦੁਆਰਾਂ ਉਹਨਾਂ ਸੂਬਿਆਂ ਚ ਪਹੁੰਚ ਕੇ ਭਾਜਪਾ ਦੇ ਕਿਸਾਨਾ ਪ੍ਰਤੀ ਨਜ਼ਰੀਏ ਨੂੰ ਉਜਾਗਰ ਕੀਤਾ ਜਾਵੇਗਾ ਉਹਨਾਂ ਨੇ ਆਖਿਆਂ ਕਿ ਲੱਖਾ ਸਿਧਾਣਾ ਦੇ ਵੱਲੋ ਬਠਿੰਡਾ ਵਿਖੇ ਜੋ ਇਕੱਠ ਕੀਤਾ ਗਿਆ ਉਸ ਵਿੱਚ ਸਾਡੇ ਖਿਲਾਫ ਇਕ ਵੀ ਸ਼ਬਦ ਨਹੀ ਬੋਲਿਆਂ ਗਿਆ ਜਿਸ ਕਾਰਨ ਸਾਡੀ ਉਸ ਨਾਲ ਕੋਈ ਲੜਾਈ ਨਹੀ ਹੈ ਤੇ ਉਹ ਸਾਡਾ ਬੱਚਾ ਹੈ ਜਦਕਿ ਦੀਪ ਸਿੱਧੂ ਸ਼ੁਰੂ ਤੋ ਹੀ ਸਾਡੇ ਨਾਲ ਕਿਸਾਨ ਅੰਦੋਲਨ ਦਾ ਹਿੱਸਾ ਨਹੀ ਰਿਹਾ ਹੈ ਜੋ ਕਿ ਸਾਰੇ ਹੀ ਜਾਣਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …