Home / News / ਦਿੱਲੀ ਤੋਂ ਪੰਜਾਬ ਦੇ ਕਿਸਾਨਾਂ ਨੂੰ ਆਇਆ ਫੌਨ

ਦਿੱਲੀ ਤੋਂ ਪੰਜਾਬ ਦੇ ਕਿਸਾਨਾਂ ਨੂੰ ਆਇਆ ਫੌਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨ ਦੇ ਖਿਲਾਫ ਡਟੇ ਹੋਏ ਹਨ ਉੱਥੇ ਹੀ ਕਿਸਾਨ ਜਥੇਬੰਦੀਆਂ ਦੁਆਰਾਂ ਆਪਣੇ ਅੰਦੋਲਨ ਨੂੰ ਤੇਜ ਕਰਨ ਵਾਸਤੇ ਲਗਾਤਾਰ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਜਿੱਥੇ ਕਿਸਾਨਾ ਵੱਲੋ ਦਿੱਲੀ ਦਾ ਕੇ ਐੱਮ ਪੀ ਰੋਡ ਜਾਮ ਕੀਤਾ ਗਿਆ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋ ਲੋਕਾ ਨੂੰ ਘਰਾ ਉੱਪਰ ਕਾਲੀਆਂ ਝੰਡੀਆ ਲਗਾਉਣ ਲਈ ਵੀ ਕਿਹਾ ਗਿਆ ਹੈ ਉਕਤ ਤਸਵੀਰਾ ਤਰਨਤਾਰਨ ਦੀਆ ਹਨ ਜਿਹਨਾ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਕਿਸਾਨਾ ਵੱਲੋ ਹੱਥਾ ਵਿੱਚ ਕਾਲੀਆਂ ਝੰਡੀਆਂ ਲੈ ਕੇ

ਮੋਦੀ ਸਰਕਾਰ ਦੇ ਵਿਰੁੱਧ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਫਤਿਹ ਸਿੰਘ ਨੇ ਆਖਿਆਂ ਕਿ ਸਾਨੂੰ ਦਿੱਲੀ ਤੋ ਕਾਲ ਆਈ ਸੀ ਕਿ ਹੱਥਾ ਵਿੱਚ ਅਤੇ ਘਰਾ ਉੱਪਰ ਕਾਲੀਆਂ ਝੰਡੀਆਂ ਲਗਾ ਕੇ ਸਰਕਾਰ ਦੇ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਜਾਵੇ ਜਿਸ ਦੇ ਤਹਿਤ ਹੀ ਸਾਡੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੈਬਰਾ ਦੁਆਰਾਂ ਪਿੰਡ ਪਿੰਡ ਜਾ ਕੇ ਕਾਲੀਆਂ ਝੰਡੀਆਂ ਲਗਵਾਈਆਂ ਜਾ ਰਹੀਆ ਹਨ ਉਹਨਾਂ ਆਖਿਆਂ ਕਿ

ਦੇਸ਼ ਦੀ ਮੋਦੀ ਸਰਕਾਰ ਹਰ ਪੱਖ ਤੋ ਫੇਲ ਸਾਬਿਤ ਹੋਈ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾ ਦਾ ਵੱਧ ਰਹੀ ਮਹਿੰਗਾਈ ਅਤੇ ਪੈਟਰੋਲ ਡੀਜ਼ਲ ਦੀ ਅਸਮਾਨ ਛੂਹ ਰਹੀਆਂ ਕੀਮਤਾ ਨਾਲ ਬੁਰਾ ਹਾਲ ਹੋਇਆਂ ਪਿਆਂ ਹੈ ਜਦਕਿ ਸਰਕਾਰ ਲੋਕਾ ਦੀ ਸੁਣਨ ਦੀ ਬਜਾਏ ਦੇਸ਼ ਦੀ ਹਰ ਚੀਜ ਨੂੰ ਵੇਚਣ ਤੇ ਲੱਗੀ ਹੋਈ ਹੈ ਉਹਨਾਂ ਆਖਿਆਂ ਕਿ ਸਰਕਾਰ ਦੀ ਚਾਲ ਹੈ ਕਿ ਲੋਕਾ ਅਤੇ ਕਿਸਾਨਾ ਵਾਸਤੇ ਜਰੂਰੀ ਹਰ ਵਸਤ ਦੀ ਕੀਮਤ ਇਸ ਹੱਦ ਤੱਕ ਵਧਾ ਦਿੱਤੀ ਜਾਵੇ ਕਿ

ਉਹ ਲੋਕਾ ਦੀ ਲਾਗਤ ਤੋ ਦੂਰ ਹੋ ਜਾਵੇ ਤੇ ਲੋਕ ਆਪਣੀਆਂ ਜਮੀਨਾ ਖੁਦ ਹੀ ਅੰਬਾਨੀਆ ਅਡਾਨੀਆ ਦੇ ਕੋਲ ਵੇਚ ਕੇ ਪਾਸੇ ਹੋ ਜਾਣ ਉਹਨਾਂ ਸ਼ਪੱਸ਼ਟ ਕੀਤਾ ਕਿ ਕਿਸਾਨ ਮੰਗਾ ਨਾ ਮੰਨੇ ਜਾਣ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ ਅਤੇ ਜੋ ਵੀ ਕਾਲ ਜਾ ਹੁਕਮ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਜਾਰੀ ਹੁੰਦਾ ਹੈ ਉਸ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …