ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਜਾਣਕਾਰੀ ਦਿੰਦਿਆਂ ਹੋਇਆਂ ਆਖਿਆਂ ਕਿ ਦਿੱਲੀ ਪੁਲਿਸ ਵੱਲੋ ਗਿ੍ਰਫਤਾਰ ਕੀਤੇ ਗਏ ਕਿਸਾਨਾ ਅਤੇ ਨੌਜਵਾਨਾ ਦਾ ਰਿਹਾਅ ਹੋਣਾ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ 100 ਦੇ ਕਰੀਬ ਕਿਸਾਨਾ ਨੂੰ ਰਿਹਾਅ ਕਰਵਾਇਆਂ ਜਾ ਚੁੱਕਾ ਹੈ ਅਤੇ ਬਾਕੀ ਦੇ ਕਿਸਾਨਾ ਨੂੰ ਜਲਦ ਰਿ ਹਾ ਅ ਕਰਵਾ ਲਏ ਜਾਣ ਦੀਆ
ਕੋਸ਼ਿਸ਼ਾਂ ਜਾਰੀ ਹਨ ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਕਰਦਿਆਂ ਹੋਇਆਂ ਆਖਿਆਂ ਕਿ 5 ਮਾਰਚ ਨੂੰ ਹਜਾਰਾ ਦੀ ਗਿਣਤੀ ਚ ਟਰੈਕਟਰ ਟਰਾਲੀਆ ਅਤੇ ਲੱਖਾ ਦੀ ਗਿਣਤੀ ਚ ਕਿਸਾਨ ਅੰਮਿ੍ਰਤਸਰ ਦੇ ਗੋਲਡਨ ਗੇਟ ਤੋ ਦਿੱਲੀ ਵੱਲ ਨੂੰ ਕੂਚ ਕਰਨਗੇ ਅਤੇ ਇਹ ਕਾਫਲਾ ਅੱਗੇ ਵੱਧਦਾ ਹੋਇਆਂ ਹੋਰਨਾ ਕਿਸਾਨਾ ਨੂੰ ਨਾਲ ਲੈ ਕੇ ਦਿੱਲੀ ਵਿਖੇ ਪੁੱਜੇਗਾ ਜਿਹਨਾ ਦੁਆਰਾਂ ਕਿਸਾਨ ਜਥੇਬੰਦੀਆਂ ਦੇ ਵੱਲੋ ਐਲਾਨੇ ਗਏ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਉਹਨਾਂ ਨੇ ਸਾਰਿਆ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਚ ਟਰੈਕਟਰ ਟਰਾਲੀਆ ਲੈ ਕੇ ਅੰਮਿ੍ਰਤਸਰ ਦੇ ਗੋਲਡਨ ਗੇਟ ਵਿਖੇ
ਪਹੁੰਚਿਆ ਜਾਵੇ ਤਾ ਜੋ ਇਕੱਠਿਆਂ ਤੁਰਿਆ ਜਾ ਜਾਵੇ ਅਤੇ ਸਰਕਾਰ ਨੂੰ ਕਿਸਾਨਾ ਦੇ ਜੋਸ਼ ਦਾ ਅੰਦਾਜਾ ਲੱਗ ਸਕੇ ਅਤੇ ਸਰਕਾਰ ਦਾ ਇਹ ਭੁਲੇਖਾ ਦੂਰ ਹੋ ਸਕੇ ਕਿ ਕਿਸਾਨ ਸੰਘਰਸ਼ ਲੰਮਾ ਚੱਲਣ ਨਾਲ ਥੱਕ ਹਾਰ ਕੇ ਬੈਠਣ ਵਾਲੇ ਨਹੀ ਹਨ ਉਹਨਾਂ ਨੇ ਟਰੈਕਟਰ ਟਰਾਲੀਆ ਲਿਜਾਣ ਵਾਲੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਪਾਣੀ ਦੀਆ ਬੋਤਲਾ ਤੋ ਇਲਾਵਾ ਮੱਛਰਦਾਨੀਆਂ ਅਤੇ ਛੋਟੇ ਪੱਖਿਆਂ ਦਾ ਪ੍ਰਬੰਧ ਕਰਕੇ ਲਿਜਾਣ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ