Home / News / ਕੋਈ ਹੱਲ ਨਾ ਨਿਕਲਦਾ ਦੇਖ ਜਥੇਬੰਦੀਆਂ ਆਈਆਂ ਵੱਡੇ ਐਕਸ਼ਨ ਚ

ਕੋਈ ਹੱਲ ਨਾ ਨਿਕਲਦਾ ਦੇਖ ਜਥੇਬੰਦੀਆਂ ਆਈਆਂ ਵੱਡੇ ਐਕਸ਼ਨ ਚ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਿਸਾਨੀ ਅੰਦੋਲਨ ਆਪਣੇ ਪੂਰੇ ਜੋਬਨ ਤੇ ਚੱਲ ਰਿਹਾ ਹੈ ਅਤੇ ਕਿਸਾਨ ਆਗੂ ਦੇਸ਼ ਭਰ ਦੇ ਵਿੱਚ ਮਹਾਪੰਚਾਇਤਾ ਕਰ ਰਹੇ ਹਨ ਅਤੇ ਇਸ ਗੱਲ ਦੀ ਖ਼ੁਸ਼ੀ ਹੈ ਕਿ ਪੰਜਾਬ ਤੇ ਹਰਿਆਣਾ ਅੱਜ ਇਕਜੁੱਟ ਹੋ ਕੇ ਇਸ ਲੜਾਈ ਨੂੰ ਲੜ ਰਹੇ ਹਨ ਅਤੇ

ਸਾਡਾ ਸੱਭਿਆਚਾਰ ਵੀ ਇਕ ਹੈ ਅਤੇ ਮੋਦੀ ਨੂੰ ਉਸ ਦੇ ਸਲਾਹਕਾਰਾਂ ਨੇ ਇਹ ਸਲਾਹ ਦਿੱਤੀ ਸੀ ਕਿ ਜਿਹਨਾ ਨਾਲ ਤੂੰ ਇਹ ਪੰਗਾ ਲੈਣ ਲੱਗਾ ਹੈ ਪਹਿਲਾ ਉਹਨਾਂ ਦਾ ਇਤਿਹਾਸ ਪੜ ਲਿਆ ਜਾਵੇ ਕਿਉਂਕਿ ਜੇਕਰ ਉਹ ਤੁਰ ਪੈਣ ਤਾ ਪਿੱਛੇ ਕਦੇ ਨਹੀ ਹੱਟਦੇ ਜੋ ਕਿ ਅਸੀ ਸਿੱਧ ਕਰਕੇ ਵੀ ਦਿਖਾਇਆ ਹੈ ਉਹਨਾਂ ਕਿਹਾ ਕਿ ਇਹ ਅੰਦੋਲਨ ਨਿਵੇਕਲਾ ਹੈ ਕਿਉਂਕਿ ਦੁਨੀਆ ਚ ਅਜਿਹਾ ਅੰਦੋਲਨ ਨਹੀ ਹੋਇਆਂ ਹੈ ਜਿਸ ਵਿੱਚ ਏਨੀ ਵੱਡੀ ਗਿਣਤੀ ਚ ਲੋਕਾ ਨੇ ਸ਼ਮੂਲੀਅਤ ਕੀਤੀ ਹੋਵੇ ਅਤੇ ਅੰਦੋਲਨ ਸ਼ਾਤਮਈ ਢੰਗ ਨਾਲ ਚੱਲਿਆਂ ਹੋਵੇ ਉਹਨਾਂ ਆਖਿਆਂ ਕਿ

ਜਦੋ ਤੋ ਇਹ ਅੰਦੋਲਨ ਦਿੱਲੀ ਦੇ ਵਿੱਚ ਸ਼ੁਰੂ ਹੋਇਆਂ ਹੈ ਉਦੋਂ ਤੋ ਹੀ ਇਕ ਗੱਲ ਆਖੀ ਜਾ ਰਹੀ ਹੈ ਕਿ ਜੇਕਰ ਅਸੀ ਸ਼ਾਤਮਈ ਰਹੇ ਤਾ ਸਾਡੀ ਜਿੱਤ ਯਕੀਨੀ ਹੈ ਪਰ ਜੇਕਰ ਅਸੀ ਹਿੰਸਕ ਹੋਏ ਤਾ ਮੋਦੀ ਸਰਕਾਰ ਜਿੱਤ ਜਾਵੇਗੀ ਅਤੇ ਅਜਿਹਾ ਹੀ ਅਸੀ ਦੇਖ ਚੁੱਕੇ ਹਾਂ ਜਿਸ ਦੇ ਕਾਰਨ ਅਸੀ ਹਾਲੇ ਤੱਕ ਜੇਲ ਚ ਬੰਦ ਨੌਜਵਾਨਾ ਨੂੰ ਬਾਹਰ ਕਢਵਾਉਣ ਤੇ ਲੱਗੇ ਹੋਏ ਹਾਂ ਪਰ ਹੁਣ ਫਿਰ ਤੋ ਇਹ ਮੋਰਚਾ ਆਪਣੇ ਪੈਰਾ ਤੇ ਖੜ ਗਿਆ ਹੈ

ਜਿਸ ਦਾ ਸਭ ਤੋ ਵੱਡਾ ਸਿਹਰਾ ਹਰਿਆਣਾ ਅਤੇ ਯੂ ਪੀ ਵਾਲੇ ਭਰਾਵਾ ਨੂੰ ਜਾਦਾ ਹੈ ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਦੇਸ਼ ਭਰ ਤੋ ਮਹਾਪੰਚਾਇਤਾ ਅਤੇ ਕਿਸਾਨ ਰੈਲੀਆਂ ਦੇ ਸੱਦੇ ਆ ਰਹੇ ਹਨ ਅਤੇ ਕਿਸਾਨਾ ਦਾ ਇਹ ਅੰਦੋਲਨ ਦਿਨ ਬ ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਯਕੀਨਨ ਸਰਕਾਰ ਨੂੰ ਕਿਸਾਨਾ ਅੱਗੇ ਝੁਕਣਾ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …