Home / News / ਮੋਦੀ ਸਮਰਥਕ ਬਰੈਂਪਟਨ ਵਿਚ ਰੈਲੀ ਕੱਢ ਰਹੇ ਸੀ…ਫਿਰ ਦੇਖੋ ਕੀ ਹੋੋਇਆ

ਮੋਦੀ ਸਮਰਥਕ ਬਰੈਂਪਟਨ ਵਿਚ ਰੈਲੀ ਕੱਢ ਰਹੇ ਸੀ…ਫਿਰ ਦੇਖੋ ਕੀ ਹੋੋਇਆ

ਬਰੈਂਪਟਨ ਵਿਖੇ ਨੌਜਵਾਨਾਂ ਨੂੰ ਜਿਓਂ ਹੀ ਪਤਾ ਲੱਗਾ ਕਿ ਮੋਦੀ ਭਗਤ ਉਸਦੇ ਹੱਕ ‘ਚ ਰੈਲੀ ਕੱਢ ਰਹੇ ਹਨ ਤਾਂ ਬਹੁਤ ਸਾਰੇ ਨੌਜਵਾਨ ਉਸ ਜਗ੍ਹਾ ਪੁੱਜ ਗਏ ਅਤੇ ਮੋਦੀ ਭਗਤਾਂ ਦੀ ਰੈਲੀ ਬਲੌਕ ਕਰਦਿਆਂ ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ ਕੀਤਾ।
ਅਜਿਹਾ ਹੀ ਪਹਿਲਾਂ ਵੈਨਕੂਵਰ, ਕੈਲੇਫੋਰਨੀਆ ਤੇ ਸਿਆਟਲ ਵਿਖੇ ਵੀ ਹੋ ਚੁੱਕਾ ਹੈ।

ਭਾਜਪਾ ਹਮਾਇਤੀਆਂ ਦਾ ਬਰੈਂਪਟਨ ਵਿਖੇ ਵਿਰੋਧ
ਅੱਜ ਸ਼ਾਮ ਬਰੈਂਪਟਨ ਦੇ Trinity/410 ਅਤੇ Shopper World ਵਿਖੇ ਕਿਸਾਨੀ ਬਿਲਾਂ ਦੇ ਹਿਮਾਇਤੀਆਂ ਵੱਲੋ ਕੀਤੀਆਂ ਜਾ ਰਹੀਆਂ ਕਾਰ ਰੈਲੀਆਂ ਜਾ ਰੋਡ ਸ਼ੋਅ ਦਾ ਕਿਸਾਨੀ ਬਿਲਾਂ ਦੇ ਵਿਰੋਧੀਆਂ ਵੱਲੋ ਵਿਰੋਧ ਕੀਤਾ ਗਿਆ ਹੈ।

ਖੇਤੀਬਾੜੀ ਬਿਲਾਂ ਦੇ ਹਿਮਾਇਤੀਆਂ ਵੱਲੋ ਛੋਟੇ -ਛੋਟੇ ਗਰੁੱਪਾ ਵਿੱਚ ਇੱਕਠ ਕੀਤਾ ਗਿਆ ਸੀ ਜੋ ਕਾਰ ਰੈਲੀਆਂ ਦੇ ਰੂਪ ਵਿੱਚ ਸੀ ਇਸ ਬਾਰੇ ਪਹਿਲਾਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੀ ਪਰ ਪਤਾ ਲੱਗਣ ਤੇ ਬਿਲਾਂ ਦੇ ਵਿਰੋਧੀਆਂ ਵੱਲੋ ਵੀ ਬਿਲਾਂ ਦੇ ਖਿਲਾਫ ਨਾਅਰੇਬਾਜ਼ੀ ਤੇ ਇਨ੍ਹਾਂ ਰੈਲੀਆਂ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾ ਹਨ।
ਕੁਲਤਰਨ ਸਿੰਘ ਪਧਿਆਣਾ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …