Home / News / ਹੁਣੇ ਹੁਣੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ

ਹੁਣੇ ਹੁਣੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ

ਦਿੱਲੀ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਚ ਚੱਲ ਰਹੇ ਕਿਸਾਨ ਅੰਦੋਲਨ ਦਰਿਮਆਨ ਅੱਜ ਪੰਜਾਬ ਦੇ ਜਿਲਾ ਬਰਨਾਲਾ ਦੀ ਦਾਣਾ ਮੰਡੀ ਚ ਕਿਸਾਨ ਮਹਾਰੈਲੀ ਕੀਤੀ ਗਈ ਜਿੱਥੇ ਕਿ ਇਸ ਰੈਲੀ ਵਿਚ ਵੱਖ ਵੱਖ ਕਿਸਾਨ ਆਗੂਆਂ ਦੁਆਰਾਂ ਸ਼ਿਰਕਤ ਕੀਤੀ ਗਈ ਉੱਥੇ ਹੀ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਇਸ ਮਹਾਰੈਲੀ ਚ ਪਹੁੰਚੀਆਂ ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾ ਦਾ ਦਿੱਲੀ ਦੇ ਵਿੱਚ ਚੱਲ ਰਿਹਾ

ਅੰਦੋਲਨ ਪੂਰੇ ਸਿਖਰ ਤੇ ਹੈ ਜਿਸ ਵਿੱਚ ਹਰ ਕਿਸੇ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਉਹਨਾਂ ਆਖਿਆਂ ਕਿ ਹਰ ਪਿੰਡ ਵਿਚੋਂ ਦਸ ਕਿਸਾਨਾਂ ਦਾ ਜੱਥਾ ਦਿੱਲੀ ਜਾਵੇ ਅਤੇ ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ਬਾਕੀ ਕਿਸਾਨ ਸੰਭਾਲਣ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾ ਚ ਡਰ ਪੈਦਾ ਕਰਨ ਵਾਸਤੇ ਬਹੁਤ ਸਾਰੀਆਂ ਚਾਲਾ ਚੱਲ ਰਹੀ ਹੈ ਅਤੇ ਕਿਸਾਨਾ ਉੱਪਰ ਕੇਸ ਦਰਜ ਕਰ ਰਹੀ ਹੈ ਉਹਨਾਂ ਆਖਿਆਂ ਕਿ ਦਿੱਲੀ ਪੁਲਿਸ ਵਲੋਂ ਜਿਨ੍ਹਾਂ ਕਿਸਾਨਾਂ ਤੇ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਕੇਸਾਂ ਨੂੰ ਸੰਯੁਕਤ ਕਿਸਾਨ ਮੋਰਚਾ ਲੜੇਗਾ

ਉਨ੍ਹਾਂ ਕਿਹਾ ਕਿ ਕੋਈ ਕਿਸਾਨ ਪੁਲਿਸ ਅੱਗੇ ਪੇਸ਼ ਨਾ ਹੋਵੇ ਤੇ ਜੇਕਰ ਕੋਈ ਪੁਲਿਸ ਅਫਸਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਪੰਜਾਬ ਆਉਂਦਾ ਹੈ ਤਾਂ ਉਸ ਦਾ ਪਿੰਡਾ ਦਿਆਂ ਲੋਕ ਦੁਆਰਾਂ ਘਿਰਾਉਂ ਕੀਤਾ ਜਾਵੇ ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲਿਸ ਦਾ ਸਾਥ ਨਾ ਦੇਵੇ ਇਸ ਦੌਰਾਨ ਉਨ੍ਹਾਂ ਭਾਜਪਾ ਲੀਡਰਾਂ ਅਤੇ ਵਰਕਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ ਉਹਨਾ ਕਿਹਾ ਕਿ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਉਦੋਂ ਤਕ ਵਾਪਿਸ ਨਹੀਂ ਪਰਤਣਗੀਆਂ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿੳ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …