Breaking News
Home / News / ਜਥੇਬੰਦੀਆਂ ਤੇ ਹਰਿਆਣੇ ਵਾਲੇ ਨਵਦੀਪ ਦਾ ਫੁੱ ਟਿਆ ਗੁੱ ਸਾ

ਜਥੇਬੰਦੀਆਂ ਤੇ ਹਰਿਆਣੇ ਵਾਲੇ ਨਵਦੀਪ ਦਾ ਫੁੱ ਟਿਆ ਗੁੱ ਸਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸਿੰਘੂ ਬਾਰਡਰ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਿਆਣੇ ਦੇ ਨੌਜਵਾਨ ਨਵਦੀਪ ਸਿੰਘ ਨੇ ਆਖਿਆਂ ਕਿ ਅੰਦੋਲਨਾਂ ਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ ਅਤੇ ਇਸ ਅੰਦੋਲਨ ਦੇ ਵਿੱਚ ਵੀ ਅਜਿਹਾ ਹੀ ਹੋਇਆਂ ਪਰ ਹੁਣ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਿਆਂ ਹੈ ਅਤੇ ਕਿਸਾਨ ਪੂਰੀ ਮਜਬੂਤੀ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜੇ ਹਨ ਉਹਨਾਂ ਆਖਿਆਂ ਕਿ

ਸਰਕਾਰ ਨਾਲ ਕਿਸਾਨ ਆਗੂਆਂ ਦੀ ਆਖਰੀ ਗੱਲਬਾਤ 22 ਜਨਵਰੀ ਨੂੰ ਹੋਈ ਸੀ ਜਿਸ ਤੋ ਬਾਅਦ 26 ਜਨਵਰੀ ਨੂੰ ਵਾਪਰੀ ਘਟਨਾ ਤੋ ਬਾਅਦ ਸਰਕਾਰ ਨਾਲ ਕੋਈ ਗੱਲਬਾਤ ਨਹੀ ਹੋਈ ਹੈ ਉਹਨਾਂ ਆਖਿਆਂ ਕਿ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੈ ਕਿ ਉਹਨਾ ਨੇ ਮਹਾਪੰਚਾਇਤਾ ਕਰਨੀਆਂ ਹਨ ਜਾਂ ਨਹੀ ਪਰ ਚਾਹੀਦਾ ਹੈ ਕਿ ਹਰ ਤੀਜੇ ਦਿਨ ਸੰਯੁਕਤ ਕਿਸਾਨ ਮੋਰਚੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਇਆਂ ਕਰੇ ਤਾ ਜੋ ਸਰਕਾਰ ਨੂੰ ਪਤਾ ਚੱਲੇ ਕਿ ਕਿਸਾਨ ਲਗਾਤਾਰ ਅੰਦੋਲਨ ਨੂੰ ਤੇਜ ਕਰਨ ਲਈ

ਰਣਨੀਤੀਆ ਬਣਾ ਰਹੇ ਹਨ ਨਵਦੀਪ ਨੇ ਆਖਿਆਂ ਕਿ ਕਿਤੇ ਨਾ ਕਿਤੇ ਅਸੀ ਸਰਕਾਰ ਉੱਪਰ ਉਹ ਪ੍ਰੈਸ਼ਰ ਨਹੀ ਬਣਾ ਪਾ ਰਹੇ ਹਾਂ ਜਿਸ ਦੀ ਕਿ ਸਾਨੂੰ ਜਰੂਰਤ ਹੈ ਉਹਨਾਂ ਆਖਿਆਂ ਕਿ ਸਾਰੀਆਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਪਣੀ ਕਮੇਟੀ ਬਣਾਉਣ ਜੋ ਕਿ ਇੱਥੋਂ ਮੌਜੂਦ ਕਿਸਾਨਾ ਦੇ ਵਿੱਚ ਜਾਵੇ ਅਤੇ ਉਹਨਾਂ ਦੇ ਵਿਚਾਰ ਲਵੇ ਕਿ ਅਗਲਾ ਪ੍ਰੋਗਰਾਮ ਕਿਸ ਤਰਾ ਦਾ ਹੋਣਾ ਚਾਹੀਦਾ ਹੈ ਉਹਨਾਂ ਆਖਿਆਂ ਕਿ ਜੋ ਵੀ ਨੌਜਵਾਨ ਕਿਸਾਨ ਜੇਲ੍ਹਾਂ ਵਿੱਚ ਬੰਦ ਹਨ ਜਾਂ ਫਿਰ ਜਿਹਨਾ ਨੂੰ ਨੋਟਿਸ ਆ ਰਹੇ ਹਨ

ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਨਾਲ ਖੜਿਆ ਜਾਵੇ ਉਹਨਾਂ ਆਖਿਆਂ ਕਿ 26 ਤਰੀਕ ਨੂੰ ਜੋ ਕੁਝ ਵਾਪਰਿਆਂ ਉਸ ਦੀ ਸਾਰੀ ਜ਼ੁੰਮੇਵਾਰੀ ਯੂਥ ਤੇ ਪਾ ਦਿੱਤੀ ਗਈ ਜਦਕਿ ਇਸ ਵਿੱਚ ਕਿਸਾਨ ਲੀਡਰਸ਼ਿਪ ਵੀ ਜ਼ੁੰਮੇਵਾਰ ਸੀ ਕਿਉਂਕਿ ਕਿਸਾਨ ਲੀਡਰਸ਼ਿਪ ਨੂੰ ਪੁਲਿਸ ਦੇ ਨਾਲ ਰੂਟ ਵਾਸਤੇ ਮੀਟਿੰਗਾਂ ਕਰਨੀਆਂ ਹੀ ਨਹੀ ਚਾਹੀਦੀਆਂ ਸਨ ਉਹਨਾਂ ਆਖਿਆਂ ਕਿ ਇਸ ਸਭ ਦੇ ਬਾਵਜੂਦ ਯੂਥ ਸੰਯੁਕਤ ਕਿਸਾਨ ਦੇ ਨਾਲ ਖੜਾ ਹੈ ਅਤੇ ਲੋੜ ਹੈ ਕਿ ਸੰਯੁਕਤ ਕਿਸਾਨ ਮੋਰਚਾ ਯੂਥ ਦੀ ਵੀ ਗੱਲ ਸੁਣੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …