Breaking News
Home / News / ਲੱਖਾ ਸਿਧਾਣਾ ਬਾਰੇ ਆਹ ਕੀ ਆਖ ਗਏ ਅੱਜ ਰਾਜੇਵਾਲ

ਲੱਖਾ ਸਿਧਾਣਾ ਬਾਰੇ ਆਹ ਕੀ ਆਖ ਗਏ ਅੱਜ ਰਾਜੇਵਾਲ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਦਿੱਲੀ ਪੁਲਿਸ ਵੱਲੋ ਲਗਾਤਾਰ ਸਖਤੀ ਵਰਤਦਿਆਂ ਹੋਇਆਂ ਕਿਸਾਨਾ ਅਤੇ ਨੌਜਵਾਨਾ ਨੂੰ ਗਿ੍ਰਫਤਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਖਿਲਾਫ ਕੇ ਸ ਦਰਜ ਕੀਤੇ ਜਾ ਰਹੇ ਹਨ ਇਸੇ ਦਰਮਿਆਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨਾ ਅਤੇ ਨੌਜਵਾਨਾ ਦਿਆ ਕੇ ਸਾ ਦੀ ਪੈਰਵਾਈ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਇਕ ਲੀ ਗ ਲ ਸੈੱ ਲ ਬਣਾਇਆ ਗਿਆ ਹੈ

ਜਿਸ ਦੇ ਦੋ ਵਕੀਲ ਹਰ ਸਮੇ ਸਟੇਜ ਦੇ ਨਜਦੀਕ ਬੈਠੇ ਰਹਿੰਦੇ ਹਨ ਅਤੇ ਉਹਨਾਂ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਫਤਰ ਖੋਲ੍ਹ ਦਿੱਤਾ ਗਿਆ ਹੈ ਅਤੇ ਗਿ੍ਰਫਤਾਰ ਕੀਤੇ ਗਏ ਕਿਸਾਨਾ ਦੇ ਪਰਿਵਾਰਿਕ ਮੈਂਬਰ ਸਾਡੇ ਲੀਗਲ ਸੈੱਲ ਨੂੰ ਮਿਲ ਰਹੇ ਹਨ ਅਤੇ ਕੁਝ ਕਿਸਾਨਾ ਦੀਆ ਜ਼ਮਾਨਤਾਂ ਹੋ ਚੁੱਕੀਆ ਹਨ ਉਹਨਾਂ ਆਖਿਆ ਕਿ ਸਰਕਾਰ ਮੰਨ ਚੁੱਕੀ ਹੈ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ ਪਰ ਸਰਕਾਰ ਇਹਨਾਂ ਨੂੰ ਰੱਦ ਕਰਨ ਚ ਦੇਰੀ ਕਰ ਰਹੀ ਹੈ ਉਹਨਾਂ ਆਖਿਆਂ ਕਿ

ਪ੍ਰਧਾਨ ਮੰਤਰੀ ਨੂੰ ਆਪਣੀ ਜੁਬਾਨ ਤੇ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਕ ਗਰਿਮਾ ਹੁੰਦੀ ਹੈ ਉਹਨਾਂ ਕਿਹਾ ਕਿ ਜਦ ਦੇਸ਼ ਦਾ ਪ੍ਰਧਾਨ ਮੰਤਰੀ ਝੂਠੇ ਬਿਆਨ ਦਿੰਦਾ ਹੈ ਤਾ ਉਸ ਨਾਲ ਦੇਸ਼ ਦੀ ਇਮੇਜ ਖਰਾਬ ਹੁੰਦੀ ਹੈ ਉਹਨਾਂ ਆਖਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਚੋਣਾ ਸਮੇ ਸਰਕਾਰ ਬਣਾਉਣ ਤੋ ਪਹਿਲਾ ਇਹ ਆਖਿਆਂ ਸੀ ਕਿ ਅਸੀ ਸਵਾਮੀਨਾਥਨ ਰਿਪੋਰਟ ਲਾਗੂ ਕਰਾਗੇ ਪਰ ਬਾਅਦ ਵਿੱਚ ਮੋਦੀ ਸਰਕਾਰ

ਇਸ ਤੋ ਵੀ ਮੁੱਕਰ ਗਈ ਉਹਨਾਂ ਕਿਹਾ ਕਿ ਕਿਸਾਨਾ ਦਾ ਇਹ ਅੰਦੋਲਨ ਸ਼ਾਤਮਈ ਜਾਰੀ ਹੈ ਅਤੇ ਅੱਗੇ ਵੀ ਇਸੇ ਤਰਾ ਹੀ ਸ਼ਾਤਮਈ ਜਾਰੀ ਰਹੇਗਾ ਉਹਨਾਂ ਆਖਿਆਂ ਕਿ ਕਿਸਾਨ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਤੇ ਸਰਕਾਰ ਜਦ ਚਾਹੇ ਸਾਨੂੰ ਗੱਲਬਾਤ ਲਈ ਬੁਲਾ ਸਕਦੀ ਹੈ ਇਸ ਦੌਰਾਨ ਉਹਨਾ ਲੱਖਾ ਸਿਧਾਣਾ ਦੇ ਬਾਰੇ ਚ ਕੁਝ ਵੀ ਬੋਲਣ ਤੋ ਇਨਕਾਰ ਕਰ ਦਿੱਤਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …