Breaking News
Home / News / ਰਾਜ ਸਭਾ ਦੇ ਅੰਦਰ ਹੀ ਤੋਮਰ ਤੇ ਭੂਦੜ ਹੋਏ ਆਹਮੋ ਸਾਹਮਣੇ

ਰਾਜ ਸਭਾ ਦੇ ਅੰਦਰ ਹੀ ਤੋਮਰ ਤੇ ਭੂਦੜ ਹੋਏ ਆਹਮੋ ਸਾਹਮਣੇ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਆਪਣੇ ਹੱਕਾ ਲਈ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਅੱਜ ਰਾਜ ਸਭਾ ਦੇ ਵਿੱਚ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਵੱਲੋ ਖੇਤੀ ਕਾਨੂੰਨਾ ਦੇ ਫਾਇਦਿਆਂ ਨੂੰ ਗਿਣਾਇਆ ਗਿਆ ਜਿਸ ਦੇ ਬਾਖੂਬੀ ਜਵਾਬ ਪੰਜਾਬ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੱਲੋ ਦਿੱਤੇ ਗਏ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਨੇ ਆਖਿਆਂ ਕਿ ਅਸੀ ਇਹਨਾਂ ਕਾਨੂੰਨਾ ਦੇ ਨਾਲ ਕਿਸਾਨਾ ਨੂੰ ਆਪਣੀ ਫਸਲ ਵੇਚਣ ਦੀ ਅਜਾਦੀ ਦਿੱਤੀ ਹੈ ਅਤੇ ਉਸ ਨੂੰ ਮੰਡੀ ਤੋ ਬਾਹਰ ਵੀ ਫਸਲ ਵੇਚਣ ਤੇ ਟੈਕਸ ਤੋ ਰਾਹਤ ਦਿਵਾਈ ਹੈ

ਜਦਕਿ ਪਹਿਲਾ ਕਿਸਾਨ ਜਦ ਮੰਡੀਆ ਦੇ ਵਿੱਚ ਫਸਲ ਵੇਚਦੇ ਹਨ ਤਾ ਉਹਨਾਂ ਨੂੰ ਆੜ੍ਹਤੀਆਂ ਨੂੰ ਵੀ ਕਮਿਸ਼ਨ ਦੇਣਾ ਪੈਦਾ ਸੀ ਉਹਨਾ ਆਖਿਆਂ ਕਿ ਕਿਸਾਨਾ ਵੱਲੋ ਇਹਨਾਂ ਕਾਨੂੰਨਾ ਨੂੰ ਕਾਲੇ ਕਾਨੂੰਨ ਆਖਿਆ ਜਾ ਰਿਹਾ ਹੈ ਜਦਕਿ ਇਹਨਾ ਕਾਨੂੰਨਾ ਦੇ ਵਿੱਚ ਕਾਲਾ ਕੁਝ ਵੀ ਨਹੀ ਹੈ ਜਿਸ ਤੋ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਜਵਾਬ ਦਿੰਦਿਆਂ ਹੋਿੲਆ ਆਖਿਆਂ ਕਿ ਤੁਸੀ ਇਹਨਾਂ ਕਾਨੂੰਨਾ ਜ਼ਰੀਏ ਇਹ ਆਖ ਰਹੇ ਹੋ ਕਿ ਹੁਣ ਕਿਸਾਨ ਵਪਾਰੀਆਂ ਨਾਲ ਰਲ ਕੇ ਕਾਨਟੈਕਟਿੰਗ ਫਾਰਮਿੰਗ ਕਰਨਗੇ

ਪਰ ਭਾਰਤ ਦੇ ਵਿੱਚ ਕਰੀਬ 80 ਪ੍ਰਤੀਸ਼ਤ ਫਾਰਮਰ ਉਹ ਹਨ ਜਿਹਨਾ ਕੋਲ 5 ਏਕੜ ਜਾਂ ਇਸ ਤੋ ਵੀ ਘੱਟ ਜਮੀਨਾ ਹਨ ਤਾ ਕੀ ਉਹ ਫਾਰਮਰ ਇਨ੍ਹਾਂ ਵੱਡੀਆ ਯੂਨਿਟਾਂ ਵਾਲੇ ਵਪਾਰੀਆਂ ਦਾ ਮੁਕਾਬਲਾ ਕਰ ਸਕਦੇ ਹਨ ਉਹਨਾਂ ਆਖਿਆਂ ਕਿ ਇਹ ਜੋ ਕਾਨੂੰਨ ਤੁਸੀ ਲੈ ਕੇ ਆਏ ਹੋ ਇਹਨਾਂ ਕਾਨੂੰਨਾ ਨੂੰ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵੱਲੋ ਪਹਿਲਾ ਹੀ ਅਜ਼ਮਾ ਕੇ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਕਾਨੂੰਨਾ ਦੇ ਨਾਲ ਛੋਟੇ ਕਿਸਾਨਾ ਦਾ ਖ਼ਾਤਮਾ ਹੀ ਹੋਇਆਂ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …