Breaking News
Home / News / ਦੀਪ ਸਿੱਧੂ ਨੇ ਦੱਸਤੀ ਝੰਡਾ ਲਹਿਰਾਉਣ ਵਾਲੀ ਸਾਰੀ ਗੱਲ!

ਦੀਪ ਸਿੱਧੂ ਨੇ ਦੱਸਤੀ ਝੰਡਾ ਲਹਿਰਾਉਣ ਵਾਲੀ ਸਾਰੀ ਗੱਲ!

ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਦਿੱਲੀ ਦਿਆ ਬਾਰਡਰਾ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰ ਦ ਰ ਸ਼ ਨ ਕੀਤਾ ਗਿਆ ਸੀ ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ਇਸ ਮਾਰਚ ਦਾ ਹਿੱਸਾ ਬਣੇ ਅਤੇ ਇਸ ਟਰੈਕਟਰ ਮਾਰਚ ਦੌਰਾਨ ਹਿੰਸਕ ਝੜਪ ਵੀ ਹੋਈ ਅਤੇ ਕੁਝ ਲੋਕਾ ਵੱਲੋ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ ਵੀ ਲਹਿਰਾਇਆ ਗਿਆ

ਜਿਸ ਦੇ ਚੱਲਦਿਆਂ ਕਿਸਾਨ ਆਗੂਆਂ ਵੱਲੋ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦੋ ਸ਼ੀ ਠਹਿਰਾਇਆ ਗਿਆ ਅਤੇ ਹੁਣ ਦੀਪ ਸਿੱਧੂ ਵੱਲੋ ਸ਼ੋਸ਼ਲ ਮੀਡੀਆ ਤੇ ਲਾਇਵ ਹੋ ਕੇ ਆਖਿਆਂ ਗਿਆ ਕਿ ਉਹ ਬੇ ਗੁ ਨਾ ਹ ਹਨ ਅਤੇ ਜਾਣਬੁੱਝ ਕੇ ਸਾਰਾ ਦੋਸ਼ ਉਸ ਦੇ ਸਿਰ ਮੜਿ੍ਹਆ ਜਾ ਰਿਹਾ ਹੈ ਦੀਪ ਸਿੱਧੂ ਨੇ ਕਿਹਾ ਕਿ ਮੈਨੂੰ ਇਸ ਲਈ ਲਾਈਵ ਆਉਣਾ ਪਿਆ ਕਿਉਂਕਿ ਮੇਰੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਬਹੁਤ ਕੁਝ ਝੂ ਠ ਫੈਲਾਇਆ ਜਾ ਰਿਹਾ ਹੈ ਮੈਂ ਬਹੁਤ ਸਾਰੇ ਦਿਨਾਂ ਤੋਂ ਇਹ ਸਭ ਸਹਿ ਰਿਹਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ

ਸਾਡੇ ਸਾਂਝੇ ਸੰਘਰਸ਼ ਨੂੰ ਠੇਸ ਪਹੁੰਚੇ ਪਰ ਤੁਸੀ ਜਿਸ ਪੜਾਅ ਤੇ ਆ ਗਏ ਹੋ ਉਥੇ ਕੁਝ ਗੱਲਾਂ ਕਰਨੀਆਂ ਬਹੁਤ ਜਰੂਰੀ ਹੋ ਗਈਆਂ ਹਨ ਉਹਨਾ ਕਿਹਾ ਕਿ ਉਸ ਦੌਰਾਨ ਸਟੇਜ ਤੇ ਸਥਿਤੀ ਅਜਿਹੀ ਹੋ ਗਈ ਸੀ ਕਿ ਉਸ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਉਥੋਂ ਚਲੇ ਗਏ ਇਸ ਤੋਂ ਬਾਅਦ ਨਿਹੰਗਾਂ ਦੀਆਂ ਜੱਥੇਬੰਦੀਆਂ ਨੇ ਹਾ ਲਾ ਤ ਖ ਰਾ ਬ ਹੋਣ ਦਾ ਕਹਿੰਦੇ ਹੋਏ ਮੈਨੂੰ ਉੱਥੇ ਬੁਲਾਇਆ ਮੈਂ ਉੱਥੇ ਸਟੇਜ ਤੇ ਜਾ ਕੇ ਕਿਸਾਨ ਆਗੂਆਂ ਦਾ ਸਮਰਥਨ ਕੀਤਾ ਸੀ ਦਿੱਲੀ ਹਿੰ ਸਾ ਬਾਰੇ ਬੋਲਦਿਆਂ

ਦੀਪ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਲਾਲ ਕਿਲ੍ਹੇ ਤੇ ਪਹੁੰਚਿਆ ਤਾਂ ਗੇਟ ਟੁੱ ਟ ਚੁੱਕਿਆ ਸੀ ਅਤੇ ਹਜ਼ਾਰਾਂ ਦੀ ਭੀ ੜ ਉਸ ਚ ਖੜ੍ਹੀ ਸੀ ਮੈਂ ਬਾਅਦ ਚ ਉਸ ਸੜਕ ਤੇ ਪਹੁੰਚਿਆ ਜਿੱਥੇ ਸੈਂਕੜੇ ਟਰੈਕਟਰ ਪਹਿਲਾਂ ਹੀ ਖੜ੍ਹੇ ਸਨ ਤੇ ਮੈਂ ਪੈਦਲ ਹੀ ਕਿਲੇ ਦੇ ਅੰਦਰ ਪਹੁੰਚਿਆ ਤੇ ਉਥੇ ਕੋਈ ਕਿਸਾਨ ਆਗੂ ਨਜ਼ਰ ਨਹੀਂ ਆਇਆ ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ ਕਿ ਅਸੀਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ ਤੇ ਨਾ ਹੀ ਅਸੀਂ ਕੋਈ ਹਿੰਸਾ ਕੀਤੀ ਹੈ ਕਿਸੇ ਨੇ

ਸਾਡੇ ਲੋਕਾਂ ਤੇ ਲਾ ਠੀ ਚਾ ਰ ਜ ਨਹੀਂ ਕੀਤਾ ਸਭ ਕੁਝ ਸੁ ਚਾ ਰੂ ਢੰਗ ਨਾਲ ਹੋ ਗਿਆ ਤੇ ਅਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਅਤੇ ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਪ੍ਰਤੀ ਸਰਕਾਰ ਦਾ ਰਵੱਈਆ ਸਹੀ ਨਹੀਂ ਸੀ ਤੇ ਸਰਕਾਰ ਨੇ ਵਾਰ ਵਾਰ ਸਾਡਾ ਅਪਮਾਨ ਕੀਤਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …