ਦਿੱਲੀ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜਰ ਕੁਝ ਨੌਜਵਾਨਾ ਵੱਲੋ ਲਾਲ ਕਿਲੇ ਤੇ ਖਾਲਸਾਈ ਅਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਜਿਸ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲਾਲ ਕਿਲੇ ਚ ਵਾਪਰੀ ਦੁ ਰ ਘ ਟ ਨਾ ਨੂੰ ਮੰ ਦ ਭਾ ਗੀ ਕਰਾਰ ਦਿੱਤਾ ਹੈ ਉਹਨਾਂ ਵੱਲੋ ਉਗਰਾਹਾਂ ਜਥੇਬੰਦੀ ਦੇ ਸਮਰਥਕਾਂ ਨੂੰ ਬਾਰਡਰਾ ਤੇ ਵਾਪਿਸ ਪਰਤ ਆਉਣ ਦੀ ਅਪੀਲ ਕੀਤੀ ਗਈ ਹੈ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਜਥੇਬੰਦੀਆਂ ਵਲੋਂ
ਦਿੱਲੀ ਵਿੱਚ ਜੋ ਵੀ ਰੂਟ ਮਾਰਚ ਕਰਨ ਲਈ ਤੈਅ ਹੋਏ ਸਨ ਅਸੀਂ ਉਨ੍ਹਾਂ ਤੇ ਮਾਰਚ ਕੀਤਾ ਹੈ ਅਤੇ ਉਹ ਲੱਗਭੱਗ ਪੂਰਾ ਹੋ ਗਿਆ ਹੈ ਅਤੇ ਸਾਰੇ ਸਾਥੀ ਵਾਪਸ ਆ ਗਏ ਹਨ ਪਰ ਕੁਝ ਕਾਫਿਲੇ ਲੰਬੇ ਹੋਣ ਕਰਕੇ ਅਜੇ ਪਿੱਛੇ ਹੀ ਹਨ ਉਹਨਾਂ ਕਿਹਾ ਕਿ ਲਾਲ ਕਿਲੇ ਵਿੱਚ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਘਟਨਾ ਵਿੱਚ ਇਕ ਨੌਜਵਾਨ ਸ਼ ਹੀ ਦ ਹੋ ਗਿਆ ਅਤੇ ਬਹੁਤ ਸਾਰੇ ਲੋਕ ਫੱ ਟ ੜ ਹੋ ਗਏ ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ
ਕਿਉਕਿ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਵਿੱਚ ਜਾਣਾ ਹਰ ਕਿਸੇ ਦਾ ਅਧਿਕਾਰ ਹੈ ਉਨ੍ਹਾਂ ਨੇ ਆਪਣੇ ਸਾਥੀ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਸਾਡੇ ਸਾਥੀ ਜਥੇਬੰਦੀ ਦਿੱਲੀ ਗਏ ਹਨ ਅਤੇ ਹਾਲੇ ਤੱਕ ਵਾਪਸ ਨਹੀਂ ਪਰਤੇ ਹਨ ਉਹ ਵਾਪਸ ਕੈਂਪ ਵਿਚ ਪਰਤ ਆਉਣ ਕਿਉਂਕਿ ਕੈਂਪ ਵਿਚੋਂ ਹੀ ਉਨ੍ਹਾਂ ਨੂੰ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਹਲਾਤਾਂ ਬਾਰੇ ਜਾਇਜ਼ਾ ਲਿਆ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ