Home / News / ਰਾਜੇਵਾਲ ਨੇ 26 ਵਾਲੇ ਮਾਰਚ ਲਈ ਕਰਿਆ ਨਵਾਂ ਐਲਾਨ

ਰਾਜੇਵਾਲ ਨੇ 26 ਵਾਲੇ ਮਾਰਚ ਲਈ ਕਰਿਆ ਨਵਾਂ ਐਲਾਨ

ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਕਿਸਾਨਾਂ ਨੂੰ 60 ਦਿਨ ਬੀਤ ਚੱਲੇ ਹਨ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਦਿੱਲੀ ਚ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਹੀ ਨਹੀਂ ਬਲਕਿ ਵੱਖ-ਵੱਖ ਸੂਬਿਆਂ ਤੋਂ ਕਿਸਾਨ ਟਰੈਕਟਰਾਂ ਰਾਹੀਂ ਦਿੱਲੀ ਪਹੁੰਚ ਰਹੇ ਹਨ ਇਸੇ ਦੌਰਾਨ ਸਟੇਜ ਤੋ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ 26 ਤਾਰੀਖ਼ ਨੂੰ ਸਾਰੇ ਮਿਲ ਕੇ ਇਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ

ਕਿਉਂਕਿ ਇਸ ਟਰੈਕਟਰ ਪਰੇਡ ਨੂੰ ਪੂਰੀ ਦੁਨੀਆ ਵੇਖੇਗੀ ਉਹਨਾਂ ਕਿਹਾ ਕਿ ਹਿੰਦੋਸਤਾਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਹੈ ਜਿਸ ਚ ਲੋਕਾਂ ਦੀ ਸ਼ਮੂਲੀਅਤ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਇਹ ਕਿਸਾਨਾ ਦੀ ਮਿਹਨਤ ਹੈ ਕਿ ਦੋ ਮਹੀਨਿਆਂ ਤੋਂ ਇੰਨੀ ਠੰਡ ਚ ਇੱਥੇ ਡੇਰੇ ਲਾ ਕੇ ਬੈਠੇ ਹਾਂ ਅਤੇ ਇਸ ਵਾਰ ਸਾਰੀ ਦੁਨੀਆ ਵੇਖੇਗੀ ਕਿ ਹਿੰਦੋਸਤਾਨ ਦਾ ਢਿੱਡ ਭਰਨ ਵਾਲੇ ਮਿਹਨਤੀ ਲੋਕ ਆਪਣਾ ਗਣਤੰਤਰ ਦਿਵਸ ਮਨਾਉਣਗੇ ਰਾਜੇਵਾਲ ਨੇ ਕਿਹਾ ਕਿ

ਆਖ਼ਿਰਕਾਰ ਕੱਲ੍ਹ ਸਰਕਾਰ ਨੂੰ ਝੁੱਕਣਾ ਪਿਆ ਅਤੇ ਹੁਣ 6 ਨਾਕਿਆਂ ਤੋਂ ਕਿਸਾਨ ਆਪਣੇ ਟਰੈਕਟਰਾਂ ਤੇ ਦਿੱਲੀ ਦੇ ਅੰਦਰ ਗਣੰਤਤਰ ਪਰੇਡ ਕਰਨ ਲਈ ਜਾਣਗੇ ਅਤੇ ਹਰੇਕ ਨਾਕੇ ਲਈ 100-100 ਮੀਟਰ ਦਾ ਰੂਟ ਤੈਅ ਹੋਇਆ ਹੈ ਉਨ੍ਹਾਂ ਆਖਿਆ ਕਿ ਭਾਰਤ ਤੋਂ ਬਾਹਰੋਂ ਕਰੀਬ 1000 ਟੀ ਵੀ ਚੈਨਲ ਇੱਥੇ ਦਿੱਲੀ ਪਹੁੰਚ ਗਏ ਹਨ ਜੋ ਕਿ ਪਰੇਡ ਨੂੰ ਪੂਰੀ ਦੁਨੀਆ ਚ ਵਿਖਾਉਣਗੇ ਉਹਨਾਂ ਕਿਹਾ ਕਿ ਪੰਜਾਬ ਚ ਵੱਸਣ ਵਾਲੇ ਲੋਕ

ਇਸ ਅੰਦੋਲਨ ਦਾ ਧੁਰਾ ਬਣੇ ਅਤੇ ਪੰਜਾਬ ਤੋਂ ਬਾਹਰ ਨਿਕਲ ਕੇ ਤੁਸੀਂ ਹਰਿਆਣਾ ਨੂੰ ਗਲਵਕੜੀ ਪਾਈ ਤੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹ ਅੰਦੋਲਨ ਸਿਰਫ਼ ਪੰਜਾਬੀਆਂ ਦਾ ਹੈ ਅਤੇ ਫਿਰ ਕਹਿਣ ਲੱਗੀ ਕਿ ਇਹ ਪੰਜਾਬ ਅਤੇ ਹਰਿਆਣਾ ਦਾ ਹੈ ਪਰ ਅੱਜ ਸਾਰੇ ਦੇਸ਼ ਦੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹਨ ਤੇ ਸਰਕਾਰ ਤੋ ਆਪਣੇ ਹੱਕ ਮੰਗ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …