Home / News / ਇਹਨਾਂ ਨੇ ਆਪਣੇ ਬਚੇ ਨਾਲ ਮਿਲ ਕੀਤੀ ਅਜਿਹੀ ਕਰਤੂਤ ਦੇਖ ਸਾਰੇ ਕਰ ਉਠੇ ਤੋਬਾ ਤੋਬਾ

ਇਹਨਾਂ ਨੇ ਆਪਣੇ ਬਚੇ ਨਾਲ ਮਿਲ ਕੀਤੀ ਅਜਿਹੀ ਕਰਤੂਤ ਦੇਖ ਸਾਰੇ ਕਰ ਉਠੇ ਤੋਬਾ ਤੋਬਾ

ਆਈ ਤਾਜਾ ਵੱਡੀ ਖਬਰ

ਸੰਸਾਰ ਦੇ ਵਿਚ ਪੈਸਾ ਕਮਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਪੈਸਾ ਹੀ ਸਭ ਕੁਝ ਹੈ ਇਹ ਵੀ ਸਹੀ ਨਹੀਂ। ਹਾਂ! ਪੈਸੇ ਨਾਲ ਜਿੰਦਗੀ ਦੇ ਮੁ-ਸ਼-ਕਿ- ਲ ਰਸਤਿਆਂ ਨੂੰ ਆਸਾਨ ਜ਼ਰੂਰ ਬਣਾਇਆ ਜਾ ਸਕਦਾ ਹੈ। ਇਸ ਨੂੰ ਕਮਾਉਣ ਖ਼ਾਤਰ ਇਨਸਾਨ ਬਹੁਤ ਸਾਰੇ ਪਾਪੜ ਵੇਲਦਾ ਹੈ। ਕਈ ਵਾਰੀ ਤੇ ਉਸ ਕਮਾਊ ਇਨਸਾਨ ਨੂੰ ਆਪਣੇ ਪਰਿਵਾਰ ਤੋਂ ਦੂਰ ਵੀ ਹੋਣਾ ਪੈਂਦਾ ਹੈ। ਪਰ ਦੁਨੀਆ ਦੇ ਕੁਝ ਅਜਿਹੇ ਵੀ ਇਨਸਾਨ ਹੁੰਦੇ ਹਨ ਜੋ ਪੈਸਾ ਕਮਾਉਣ ਖਾਤਰ ਕੁਝ ਗਲਤ ਢੰਗਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਗਲਤ ਢੰਗਾਂ ਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਹਨ।

ਚੋਰੀ ਦੀ ਆਦਤ ਤੋਂ ਹਰ ਮਾਂ ਬਾਪ ਆਪਣੇ ਬੱਚੇ ਨੂੰ ਦੂਰ ਰਹਿਣਾ ਸਿਖਾਉਂਦੇ ਹਨ ਪਰ ਦੁਨੀਆ ਦੇ ਵਿੱਚ ਇੱਕ ਅਜਿਹੇ ਮਾਂ ਬਾਪ ਵੀ ਹਨ ਜਿਨ੍ਹਾਂ ਨੇ ਆਪਣੇ 6 ਸਾਲ ਦੇ ਬੱਚੇ ਨੂੰ ਚੋਰੀ ਕਰਨ ਦੇ ਗੁਣ ਸਿਖਾਏ ਹਨ। ਮਿਲੀ ਹੋਈ ਜਾਣਕਾਰੀ ਮੁਤਾਬਕ ਬ੍ਰਿਟੇਨ ਦੇ ਵਿੱਚ ਇੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਚੋਰੀ ਕਿਸੇ ਵੀ ਤਜ਼ੁਰਬਾਕਾਰ ਚੋਰ ਵੱਲੋਂ ਨਹੀਂ ਕੀਤੀ ਗਈ ਸਗੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਹਿਜ਼ 6 ਸਾਲ ਦਾ ਇਕ ਬੱਚਾ ਸੀ।

ਇਸ ਬੱਚੇ ਨੂੰ ਚੋਰੀ ਕਰਨ ਦਾ ਢੰਗ ਤਰੀਕਾ ਇਸ ਦੇ ਹੀ ਮਾਂ-ਬਾਪ ਨੇ ਸਿਖਾਏ ਸਨ। ਚੋਰੀ ਦੀ ਟ੍ਰੇਨਿੰਗ ਲੈ ਕੇ ਇਸ ਬੱਚੇ ਨੇ 67 ਲੱਖ ਰੁਪਏ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਦਰਅਸਲ ਇਲੀ ਪਾਰਾ ਅਤੇ ਮਾਰਟਾ ਨਾਮ ਦਾ ਇਕ ਜੋੜਾ ਪਹਿਲਾਂ ਬ੍ਰਿਟੇਨ ਦੇ ਇੱਕ ਲਗਜ਼ਰੀ ਸਟੋਰ ਵਿੱਚ ਗਿਆ ਜਿਥੇ ਉਨ੍ਹਾਂ ਨੇ ਇਕ ਮਹਿੰਗੀ ਘੜੀ ਦੀ ਤਸਵੀਰ ਲੈ ਲਈ ਜਿਸਨੂੰ ਚੋਰੀ ਕਰਨਾ ਸੀ। ਫਿਰ ਉਸ ਤਸਵੀਰ ਦੇ ਜ਼ਰੀਏ 5 ਦਿਨਾਂ ਬਾਅਦ ਆਪਣੇ ਬੱਚੇ ਕੋਲੋਂ ਉਸ ਘੜੀ ਨੂੰ ਚੋਰੀ ਕਰਵਾ ਕੇ ਉਸ ਦੀ ਜਗ੍ਹਾ ਹੂਬਹੂ ਨਕਲੀ ਘੜੀ ਰੱਖਵਾ ਦਿੱਤੀ।

ਇਸ ਘਟਨਾ ਦਾ ਉਥੇ ਮੌਜੂਦ ਕਿਸੇ ਵੀ ਕਰਮਚਾਰੀ ਨੂੰ ਪਤਾ ਨਹੀਂ ਲੱਗਾ। ਅਗਲੇ ਦਿਨ ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਚੋਰੀ ਕਰਨ ਵਾਲਾ ਇਹ ਜੋੜਾ ਰੋਮਾਨੀਆ ਭੱਜਣ ਦੀ ਫਿਰਾਕ ਦੇ ਵਿੱਚ ਸੀ ਜਿਸ ਨੂੰ ਬ੍ਰਿਟੇਨ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਚੋਰੀ ਦੀ ਘਟਨਾ 19 ਸਤੰਬਰ 2020 ਦੀ ਹੈ ਜਿਸ ਲਈ ਅਦਾਲਤ ਨੇ ਬੱਚੇ ਦੇ ਪਿਤਾ ਨੂੰ ਡੇਢ ਸਾਲ ਅਤੇ ਮਾਂ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਹੈ।

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …