Breaking News
Home / News / ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਦੀ ਖੁਲ ਗਈ ਕਿਸਮਤ ਰਾਤੋ ਰਾਤ ਬਣ ਗਿਆ ਏਦਾਂ ਕਰੋੜਪਤੀ

ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਦੀ ਖੁਲ ਗਈ ਕਿਸਮਤ ਰਾਤੋ ਰਾਤ ਬਣ ਗਿਆ ਏਦਾਂ ਕਰੋੜਪਤੀ

ਕਹਾਵਤ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਬਿਲਕੁਲ ਸੱਚ ਹੈ , ਜਦੋਂ ਇਨਸਾਨ ਦੀ ਕਿਸਮਤ ਬਦਲਦੀ ਹੈ ਤਾ ਕੁਝ ਪਤਾ ਨਹੀਂ ਚੱਲਦਾ। ਅੱਜ-ਕੱਲ੍ਹ ਲੋਕਾਂ ਵੱਲੋਂ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਬਹੁਤ ਸਾਰੇ ਗਲਤ ਤਰੀਕਿਆਂ ਨਾਲ ਪੈਸਾ ਕਮਾਇਆ ਜਾਂਦਾ ਹੈ। ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਕੀਤਾ ਜਾਂਦਾ ਹੈ।

ਪਰ ਮਿਹਨਤ ਤੇ ਇਮਾਨਦਾਰੀ ਕਰਨ ਵਾਲਿਆਂ ਦਾ ਰੱਬ ਹਮੇਸ਼ਾ ਹੀ ਸਾਥ ਦਿੰਦਾ ਹੈ। ਮਿਹਨਤ ਕਰਨ ਵਾਲੇ ਲੋਕਾਂ ਨੂੰ ਰੱਬ ਫਰਸ਼ ਤੋਂ ਅਰਸ਼ ਤੇ ਕਦ ਪਹੁੰਚਾ ਦੇਵੇ , ਇਸ ਬਾਰੇ ਕੁਝ ਪਤਾ ਨਹੀਂ ਲੱਗਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਸੁਨਾਮ ਦੇ ਇੱਕ ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਇਨਸਾਨ ਦੀ ਕਿਸਮਤ ਬਦਲ ਗਈ ਏ। ਜੋ ਰਾਤੋ ਰਾਤ ਕਰੋੜਪਤੀ ਬਣ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਨਾਮ ਦੇ ਰਹਿਣ ਵਾਲੇ ਇਕ ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਬਰਿੰਦਰ ਗੋਇਲ ਦੀ ਅਚਾਨਕ ਹੀ ਕਿਸਮਤ ਚਮਕੀ ਤੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਬਰਿੰਦਰ ਗੋਇਲ ਵੱਲੋਂ ਮੋਟਰ ਸਪੇਅਰ ਪਾਰਟਸ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਉਸ ਵੱਲੋਂ ਦੀਵਾਲੀ ਮੌਕੇ ਪੰਜਾਬ ਰਾਜ ਲਾਟਰੀਜ਼ ਦਿਵਾਲੀ ਬੰਪਰ ਦੀ ਪੇਸ਼ਕਸ਼ ਦੌਰਾਨ ਇਕ ਲਾਟਰੀ ਪਾਈ ਗਈ ਸੀ। ਉਸ ਵੱਲੋਂ ਖਰੀਦੀ ਗਈ ਲਾਟਰੀ ਨੇ ਉਸ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਹੈ।

ਲਾਟਰੀ ਨਿਕਲਣ ਕਾਰਨ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਸਾਰੇ ਪ੍ਰੀਵਾਰ ਵਲੋ ਇਸ ਨੂੰ ਪਰਮਾਤਮਾ ਦੀ ਮਿਹਰ ਸਮਝਿਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਵਾਰ 2020 ਦੇ ਦੀਵਾਲੀ ਬੰਪਰ ਨੇ ਸੁਨਾਮ ਦੇ ਬਰਿੰਦਰ ਗੋਇਲ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ। ਇਸ ਸਬੰਧੀ ਸੁਨਾਮ ਦੇ ਬਰਿੰਦਰ ਗੋਇਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ,ਕਿ ਉਸਨੂੰ ਦੀਵਾਲੀ ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।

ਜਿਸ ਸਦਕਾ ਉਹ ਇੱਕ ਦਿਨ ਵਿੱਚ ਹੀ ਕਰੋੜਪਤੀ ਬਣ ਗਿਆ ਹੈ। ਇਸ ਰਕਮ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਇਸ ਰਕਮ ਨੂੰ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਖਰਚ ਕਰਨਗੇ। ਕਰੋੜਪਤੀ ਬਣਨ ਦੀ ਖੁਸ਼ੀ ਵਿੱਚ ਇਸ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸ ਦੀਵਾਲੀ ਬੰਪਰ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੀ ਕਿਸਮਤ ਬਦਲ ਚੁੱਕੀ ਹੈ।

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …