Breaking News
Home / News / ਡੇਲੀ ਪੋਸਟ ਵਾਲੇ ਪਤਾ ਨਹੀਂ ਬੈਂਸ ਖਿਲਾਫ ਕਿੱਥੋਂ ਵੀਡੀਉ ਲਿਆਈ ਜਾਂਦੇ

ਡੇਲੀ ਪੋਸਟ ਵਾਲੇ ਪਤਾ ਨਹੀਂ ਬੈਂਸ ਖਿਲਾਫ ਕਿੱਥੋਂ ਵੀਡੀਉ ਲਿਆਈ ਜਾਂਦੇ

ਸਥਾਨਕ ਈਸ਼ਰ ਸਿੰਘ ਨਗਰ ਵਿਚ ਰਹਿੰਦੀ ਇਕ ਵਿਧਵਾ ਔਰਤ ਵਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਗੰਭੀਰ ਦੋ ਸ਼ ਲਗਾਏ ਹਨ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜੁਆਇੰਟ ਕਮਿਸ਼ਨਰ ਮੈਡਮ ਕੰਵਰਦੀਪ ਕੌਰ ਨੂੰ ਜਾਂਚ ਕਰਨ ਉਪਰੰਤ ਰਿਪੋਰਟ ਦੇਣ ਲਈ ਕਿਹਾ ਗਿਆ ਹੈ, ਜਦਕਿ ਦੂਜੇ ਪਾਸੇ ਵਿਧਾਇਕ ਬੈਂਸ ਵਲੋਂ ਇਸ ਨੂੰ ਸਾਜਿਸ਼ ਦੱਸਦਿਆਂ ਦੋਸ਼ਾਂ ਦਾ ਖੰਡਨ ਕੀਤਾ ਹੈ | ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਈਸ਼ਰ ਸਿੰਘ ਨਗਰ ਦੀ ਰਹਿਣ ਵਾਲੀ ਵਿਧਵਾ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਜਾਇਦਾਦ ਸਬੰਧੀ ਵਿਧਾਇਕ ਬੈਂਸ ਦੇ ਨੇੜਲੇ ਸਾਥੀ ਨਾਲ ਵਿਵਾਦ ਚੱਲ ਰਿਹਾ ਹੈ |

ਆਪਣੀ ਫਰਿਆਦ ਲੈ ਕੇ ਉਹ ਵਿਧਾਇਕ ਬੈਂਸ ਪਾਸ ਚਲੀ ਗਈ | ਵਿਧਾਇਕ ਬੈਂਸ ਨੇ ਉਸ ਦਾ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ | ਉਸ ਦੱਸਿਆ ਕਿ ਜਿਸ ਕਲੋਨਾਈਜ਼ਰ ਨਾਲ ਉਸ ਦਾ ਵਿਵਾਦ ਚੱਲ ਰਿਹਾ ਸੀ, ਵਿਧਾਇਕ ਬੈਂਸ ਵਲੋਂ ਉਸ ਨੂੰ ਵੀ ਬੁਲਾ ਕੇ ਪੈਸੇ ਵਾਪਸ ਕਰਨ ਲਈ ਕਿਹਾ | ਪੀੜਤ ਔਰਤ ਨੇ ਦੱਸਿਆ ਕਿ ਇਸ ਕਾਰਨ ਉਹ ਕਈ ਵਾਰ ਵਿਧਾਇਕ ਦੇ ਦਫ਼ਤਰ ਗਈ | ਕੁਝ ਦਿਨ ਪਹਿਲਾਂ ਬੈਂਸ ਵਲੋਂ ਉਸ ਨੂੰ ਮੁੜ ਤੋਂ ਆਪਣੇ ਦਫ਼ਤਰ ਬੁਲਾਇਆ ਗਿਆ | ਜਦੋਂ ਉਹ ਦਫ਼ਤਰ ਪਹੁੰਚੀ ਤਾਂ ਬੈਂਸ ਉਸ ਨੂੰ ਦਫ਼ਤਰ ਵਿਚ ਬਣੇ ਪਿਛਲੇ ਕੈਬਿਨ ਵਿਚ ਲੈ ਗਿਆ, ਜਿੱਥੇ ਕਿ ਉਸ ਨਾਲ ਗਲਤ ਕੀਤਾ |

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …