Home / ਪੰਜਾਬ / ਦਿਨੋ ਦਿਨ ਬਦਲ ਰਿਹਾ ਪਿੰਡ ਸਭਿਆਚਾਰ

ਦਿਨੋ ਦਿਨ ਬਦਲ ਰਿਹਾ ਪਿੰਡ ਸਭਿਆਚਾਰ

ਅੱਜ ਇੱਕੀਵੀਂ ਸਦੀ ਵਿਚ ਪੁੱਜ ਕੇ ਪੰਜਾਬ ਦੇ ਪਿੰਡ ਅਤੇ ਪਿੰਡਾਂ ਦਾ ਜੀਵਨ ਢੰਗ ਵੀ ਉਹ ਨਹੀਂ ਰਿਹਾ ਜੋ ਅੱਜ ਤੋਂ ਚਾਰ ਪੰਜ ਦਹਾਕੇ ਪਹਿਲਾਂ ਸੀ। ਸਾਡੇ ਪਿੰਡਾਂ ਦੀ ਦਿੱਖ, ਕਾਰ-ਵਿਹਾਰ, ਰਹਿਣ-ਸਹਿਣ ਢੰਗ, ਵਰਤੋਂ ਵਿਵਹਾਰ ਅਤੇ ਭਾਈਚਾਰਾ ਹੋਰ ਦਾ ਹੋਰ ਹੋ ਗਿਆ ਹੈ। ਕੁਝ ਕੁ ਅਤਿ ਗ਼ਰੀਬ ਅਤੇ ਆਰਥਿਕ ਤੰਗੀ-ਤੁਰਸ਼ੀ ਦਾ ਸ਼ਿਕਾਰ ਘਰਾਂ ਦਾ ਰਹਿਣ-ਸਹਿਣ ਭਾਵੇਂ ਪੁਰਾਣੇ ਢੰਗ ਦਾ ਹੋਵੇ, ਪਰ ਸਮੁੱਚੇ ਰੂਪ ਵਿਚ ਪੰਜਾਬ ਦੇ ਪਿੰਡਾਂ ਵਿਚ ਵਿਕਾਸ, ਨਵੀਨਤਾ ਅਤੇ ਖੁਸ਼ਹਾਲ ਜੀਵਨ ਦੀ ਝਲਕ ਦਿਸਦੀ ਹੈ। ਦੋ-ਤਿੰਨ ਦਹਾਕੇ ਪਹਿਲਾਂ ਪਰਦੇਸ ਗਿਆ ਕੋਈ ਵਿਅਕਤੀ, ਜਿਸ ਨੇ ਪਿੰਡੋਂ ਤੁਰਨ ਵੇਲੇ ਦਾ ਆਪਣੇ ਪਿੰਡ, ਦਾ ਪੁਰਾਣਾ ਤੇ ਰੁਮਾਨੀ ਬਿੰਬ ਅਜੇ ਵੀ ਆਪਣੇ ਦਿਲ ਵਿਚ ਸਾਂਭ-ਸਾਂਭ ਰੱਖਿਆ ਹੋਵੇ, ਜਦੋਂ ਕਦੇ ਆਪਣੇ ਦੇਸ਼ ਅਤੇ ਆਪਣੇ ਪਿੰਡ ਪਰਤਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ।

ਸਮੇਂ ਦੀ ਤੋਰ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਹਰ ਸੰਸਥਾ, ਹਰ ਸਮਾਜ ਅਤੇ ਹਰ ਵਸਤੂ ਇਸ ਤੋਂ ਪ੍ਰਭਾਵਿਤ ਹੁੰਦਿਆਂ ਆਪਣਾ ਰੰਗ, ਢੰਗ ਅਤੇ ਰੂਪ ਬਦਲਦੇ ਰਹਿੰਦੇ ਹਨ। ਪੁਰਾਣੇ ਰੰਗ-ਢੰਗ ਫਿੱਕੇ ਪੈ ਜਾਂਦੇ ਹਨ। ਪੁਰਾਣੀ ਵਿਚਾਰਧਾਰਾ ਨਵੇਂ ਮਾਪਦੰਡਾਂ ਅਤੇ ਸਿਧਾਂਤਾਂ ਵਿਚ ਪਰਿਵਰਤਿਤ ਹੁੰਦੀ ਰਹਿੰਦੀ ਹੈ।ਅੱਜ ਇੱਕੀਵੀਂ ਸਦੀ ਵਿਚ ਪੁੱਜ ਕੇ ਪੰਜਾਬ ਦੇ ਪਿੰਡ ਅਤੇ ਪਿੰਡਾਂ ਦਾ ਜੀਵਨ ਢੰਗ ਵੀ ਉਹ ਨਹੀਂ ਰਿਹਾ ਜੋ ਅੱਜ ਤੋਂ ਚਾਰ ਪੰਜ ਦਹਾਕੇ ਪਹਿਲਾਂ ਸੀ। ਸਾਡੇ ਪਿੰਡਾਂ ਦੀ ਦਿੱਖ, ਕਾਰ-ਵਿਹਾਰ, ਰਹਿਣ-ਸਹਿਣ ਢੰਗ, ਵਰਤੋਂ ਵਿਵਹਾਰ ਅਤੇ ਭਾਈਚਾਰਾ ਹੋਰ ਦਾ ਹੋਰ ਹੋ ਗਿਆ ਹੈ। ਕੁਝ ਕੁ ਅਤਿ ਗ਼ਰੀਬ ਅਤੇ ਆਰਥਿਕ ਤੰਗੀ-ਤੁਰਸ਼ੀ ਦਾ ਸ਼ਿਕਾਰ ਘਰਾਂ ਦਾ ਰਹਿਣ-ਸਹਿਣ ਭਾਵੇਂ ਪੁਰਾਣੇ ਢੰਗ ਦਾ ਹੋਵੇ, ਪਰ ਸਮੁੱਚੇ ਰੂਪ ਵਿਚ ਪੰਜਾਬ ਦੇ ਪਿੰਡਾਂ ਵਿਚ ਵਿਕਾਸ, ਨਵੀਨਤਾ ਅਤੇ ਖੁਸ਼ਹਾਲ ਜੀਵਨ ਦੀ ਝਲਕ ਦਿਸਦੀ ਹੈ।

Check Also

ਸਿਰਫ ਡੇਢ ਏਕੜ ਜ਼ਮੀਨ ਵਿੱਚੋਂ 50 ਲੱਖ ਸਾਲਾਨਾ ਆਮਦਨ ਲੈ ਰਿਹਾ ਇਹ ਕਿਸਾਨ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਪੰਜਾਬ ਵਿੱਚ ਬਣੇ ਅਜਿਹੇ ਵੱਖਰੇ ਫਾਰਮ ਬਾਰੇ ਜਾਣਕਾਰੀ ਦੇਣ ਜਾ …