Home / Misc / ਸਿਜਦਾ ਏਸ ਮੁਹੱਬਤ ਨੂੰ – ਮੁਹੱਬਤ ਦੀ ਦਾਸਤਾਨ ਜਦ ਵੀ ਲਿਖੀ ਜਾਵੇਗੀ, ਇਨ੍ਹਾਂ ਦੋਵਾਂ ਨੂੰ ਯਾਦ ਕੀਤਾ ਜਾਵੇਗਾ

ਸਿਜਦਾ ਏਸ ਮੁਹੱਬਤ ਨੂੰ – ਮੁਹੱਬਤ ਦੀ ਦਾਸਤਾਨ ਜਦ ਵੀ ਲਿਖੀ ਜਾਵੇਗੀ, ਇਨ੍ਹਾਂ ਦੋਵਾਂ ਨੂੰ ਯਾਦ ਕੀਤਾ ਜਾਵੇਗਾ

ਉਮਾਰ ਤੇ ਜ਼ੈਨਬ 2011 ਵਿਚ ਪੰਜਾਬ ਯੂਨੀਵਰਸਿਟੀ,ਲਾਹੌਰ ਚ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗੲੇ ਤੇ ਆਪਸ ਵਿਚ ਮੁਹੱਬਤ ਕਰ ਬੈਠੇ। ਦੋਵਾਂ ਖ਼ਾਨਦਾਨਾਂ ਦੀ ਸਹਿਮਤੀ ਨਾਲ ਵਿਆਹ ਦੀ ਤਰੀਕ 10 ਅਗਸਤ 2018 ਨਿਸ਼ਚਿਤ ਹੋ ਗਈ।

ਨਿਕਾਹ ਤੋਂਂ ਠੀਕ 10 ਦਿਨ ਪਹਿਲਾਂ ਜ਼ੈਨਬ ਨੂੰ ਤਕਲੀਫ਼ ਮਹਿਸੂਸ ਹੋਣ ਤੇ ਚੈੱਕ ਅੱਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਜ਼ੈਨਬ ਨੂੰ ਬਲੱਡ ਕੈਂਸਰ ਹੈ। ਪਤਾ ਲੱਗਣ ਤੇ ਉਮਾਰ ਨੇ ਫ਼ੈਸਲਾ ਕਰ ਲਿਆ ਕਿ ਉਹ ਜ਼ੈਨਬ ਨੂੰ ਇਸ ਔਖੀ ਘੜੀ ਵਿਚ ਛੱਡੇਗਾ ਨਹੀਂ, ਸਗੋਂ ਉਸ ਨਾਲ਼ ਵਿਆਹ ਕਰਵਾਏਗਾ ਤੇ ਉਸ ਦਾ ਇਲਾਜ ਕਰਵਾਏਗਾ।

ਉਮਾਰ ਨੇ 10 ਅਗਸਤ ਨੂੰ ਪੂਰਨ ਸ਼ਰ੍ਹਾ ਅਨੁਸਾਰ ਜ਼ੈਨਬ ਨਾਲ ਨਿਕਾਹ ਕੀਤਾ ਤੇ ਉਸ ਦੇ ਇਲਾਜ ਚ ਜੁਟ ਗਿਆ। ਉਦੋਂ ਤਕ ਬੀਮਾਰੀ ਖ਼ਤਰਨਾਕ ਸਟੇਜ ਤੇ ਪੁੱਜ ਚੁੱਕੀ ਸੀ।

ਇਲਾਜ ਲਈ ਉਨ੍ਹਾਂ ਨੂੰ ਚੀਨ ਜਾਣਾ ਪਿਆ। ਸੱਤ ਕਰੋੜ ਰੁਪਏ ਇਸ ਇਲਾਜ ਤੇ ਖਰਚ ਆਏ।ਉਮਾਰ ਦੇ ਭਰਾਵਾਂ ਨੇ ਆਪਣਾ ਵਿਦੇਸ਼ੀ ਕਾਰੋਬਾਰ ਵੇਚ ਕੇ ਪੈਸੇ ਭੇਜੇ। ਉਸ ਦੀ ਮਾਂ ਨੇ ਸਾਰਾ ਸੋਨਾ ਵੇਚ ਦਿੱਤਾ। ਜ਼ੈਨਬ ਦੇ ਮਾਪਿਆਂ ਦਾ ਵੀ ਸਾਰਾ ਸੋਨਾ ਵਿਕ ਗਿਆ।

ਸਾਰੇ ਮੁਲਕ ਦੇ ਸੁਹਿਰਦ ਲੋਕਾਂ ਨੇ ਆਰਥਿਕ ਸਹਾਇਤਾ ਕੀਤੀ। ਤਾਂ ਕਿਧਰੇ ਇਲਾਜ ਦੇ ਪੈਸੇ ਇਕੱਠੇ ਹੋਏ। ਉਮਾਰ ਨੇ ਆਪਣੀ ਮੁਹੱਬਤ ਦਾ ਵਾਸਤਾ ਪਾ ਕੇ ਲੋਕਾਂ ਤੋਂਂ ਮੱਦਦ ਮੰਗੀ ਤੇ ਆਖ਼ਰਕਾਰ ਉਹ ਆਪਣੀ ਮੁਹੱਬਤ ਨੂੰ ਬਚਾਉਣ ਵਿਚ ਕਾਮਯਾਬ ਹੋ ਗਿਆ।

ਹੁਣ ਇਹ ਲੜਕੀ ਕੈਂਸਰ ਦੀ ਪਕੜ ਚੋਂ ਨਿੱਕਲ ਚੁੱਕੀ ਹੈ, ਬਸ ਦਵਾਈਆਂ ਚੱਲ ਰਹੀਆਂ ਹਨ,ਜੋ ਦੋ ਸਾਲ ਹੋਰ ਚੱਲਣਗੀਆਂ।

ਇਸ ਸਾਰੇ ਕੁਝ ਤੋਂ ਦੋ ਗੱਲਾਂ ਸਪਸ਼ਟ ਹੁੰਦੀਆਂ ਹਨ : ਪਹਿਲੀ ਇਹ ਕਿ ਜਾ ਨ ਲੇ ਵਾ ਬੀਮਾਰੀ ਬਾਰੇ ਪਤਾ ਲੱਗਣ ਤੇ ਵੀ ਉਮਾਰ ਨੇ ਜ਼ੈਨਬ ਨੂੰ ਨਹੀਂ ਛੱਡਿਆ, ਸਗੋਂ ਉਸ ਦੀ ਜ਼ਿੰਦਗੀ ਲੲੀ ਜੰਗ ਲੜੀ। ਦੂਜੀ ਇਹ ਕਿ ਜਿਸ ਨਾਲ਼ ਨਿਕਾਹ ਦਾ ਵਾਅਦਾ ਕੀਤਾ, ਉਸ ਦਾ ਸੱਚੇ ਦਿਲੋਂ ਸਾਥ ਦਿੱਤਾ। ਉਮਾਰ ਵਰਗੇ ਬੰਦੇ ਲੱਖਾਂ ਚ ਇੱਕ ਹੁੰਂਦੇ ਨੇ।

ਪਤਾ ਨਹੀਂ ਉਹ ਲੋਕ ਕਿਹੋ ਜਿਹੇ ਹੁੰਦੇ ਨੇ,ਜੋ ਔਲਾਦ ਨਾ ਹੋਣ ਦਾ ਬਹਾਨਾ ਬਣਾ ਕੇ ਦੂਜੀ ਸ਼ਾਦੀ ਕਰਵਾ ਲੈਂਦੇ ਨੇ, ਜਾਂ ਬੀਮਾਰ ਹੋਣ ਤੇ ਪਤਨੀ ਨੂੰ ਪੇਕੇ ਤੋਰ ਦਿੰਦੇ ਨੇ। ਬੀਮਾਰੀ ਤੇ ਤਕਲੀਫ਼ ਤਾਂ ਰੱਬ ਦੇ ਹੱਥ ਵਿਚ ਹੈ, ਤੁਸੀਂ ਉਹ ਕਰੋ,ਜੋ ਕਰਨਾ ਤੁਹਾਡੇ ਹੱਥ ਵਿਚ ਹੈ। ਨਿਰਸੰਦੇਹ ਜ਼ੈਨਬ ਇਕ ਖ਼ੁਸ਼ਕਿਸਮਤ ਪਤਨੀ ਹੈ, ਜਿਸ ਦਾ ਉਮਾਰ ਵਰਗਾ ਪਤੀ ਹੈ।

(ਸਰੋਤ : ਆਸਿਫ਼ ਰਜ਼ਾ )

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …